ਸਰਕਾਰੀ ਸਕੂਲ ਭਾਗਥਲਾ ਕਲਾਂ ’ਚ ਵਰਕਸ਼ਾਪ ਲਗਾਈ
ਵਾਤਾਵਰਨ ਸਿੱਖਿਆ ਪ੍ਰੋਗਰਾਮ ਤਹਿਤ ਸਰਕਾਰੀ ਹਾਈ ਸਕੂਲ ਭਾਗਥਲਾ ਕਲਾਂ ਵਿਖੇ ਇੱਕ ਰੋਜ਼ਾ ਵਰਕਸ਼ਾਪ
Publish Date: Sat, 31 Jan 2026 03:34 PM (IST)
Updated Date: Sun, 01 Feb 2026 04:01 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫ਼ਰੀਦਕੋਟ : ਵਾਤਾਵਰਨ ਸਿੱਖਿਆ ਪ੍ਰੋਗਰਾਮ ਤਹਿਤ ਸਰਕਾਰੀ ਹਾਈ ਸਕੂਲ ਭਾਗਥਲਾ ਕਲਾਂ ਵਿਖੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਲਈ ਵਾਤਾਵਰਨ ਸਬੰਧੀ ਇੱਕ ਰੋਜ਼ਾ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ’ਚ ਛੇਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਭਾਗ ਲਿਆ। ਇਸ ਵਰਕਸ਼ਾਪ ਦੌਰਾਨ ਰਿਸੋਰਸ ਪਰਸਨ ਗੁਰਪ੍ਰੀਤ ਕੌਰ ਨੇ ਘਰਾਂ ਅੰਦਰ ਫਾਲਤੂ ਪਏ ਕੱਪੜਿਆ ਤੋਂ ਵੱਖ-ਵੱਖ ਕਿਸਮ ਦੇ ਥੈਲੇ , ਬੈਗ ਅਤੇ ਡੋਰ ਮੈਟ ਅਤੇ ਹੋਰ ਘਰੇਲੂ ਵਰਤੋਂ ਯੋਗ ਸਮਾਨ ਬਣਾਉਣਾ ਸਿਖਾਇਆ। ਇਸ ਵਰਕਸ਼ਾਪ ਦਾ ਮਕਸਦ ਘਰਾਂ ਅੰਦਰ ਪਏ ਫਾਲਤੂ ਕੱਪੜਿਆਂ ਤੋਂ ਵਰਤੋਂ ਯੋਗ ਸਮਾਨ ਬਣਾ ਕੇ ਆਮਦਨ ਦੇ ਸਾਧਨ ਪੈਦਾ ਕਰਨਾ ਅਤੇ ਵਾਤਾਵਰਨ ’ਚੋਂ ਵਿਅਰਥ ਪਦਾਰਥਾਂ ਦੀ ਮਾਤਰਾ ਘਟਾਉਣਾ ਸੀ। ਵਿਦਿਆਰਥੀਆਂ ਦੇ ਮਾਪਿਆਂ ਅਤੇ ਸਕੂਲ ਦੇ ਅਧਿਆਪਕ ਜਸਪ੍ਰੀਤ ਕੌਰ, ਅਮਨਦੀਪ ਕੌਰ ਅਤੇ ਪਰਮਜੀਤ ਕੌਰ ਨੇ ਬੜੇ ਉਤਸ਼ਾਹ ਨਾਲ ਸਮਾਨ ਨੂੰ ਬਣਾਉਣਾ ਸਿੱਖਿਆ ਅਤੇ ਅੰਤ ’ਚ ਉਹਨਾਂ ਦੁਆਰਾ ਬਣਾਏ ਗਏ ਸਮਾਨ ਦੀ ਪ੍ਰਦਰਸ਼ਨੀ ਲਗਾਈ ਗਈ। ਈਕੋ ਕਲੱਬ ਕੁਆਰਡੀਨੇਟਰ ਅਸ਼ੀਮ ਕੁਮਾਰ ਨੇ ਵਾਤਾਵਰਨ ਦੀ ਸੁਰੱਖਿਆ ਲਈ ਵਿਅਰਥ ਪਦਾਰਥਾਂ ਨੂੰ ਘਟਾਉਣ ਬਾਰੇ ਜਾਗਰੂਕ ਕੀਤਾ। ਵਰਕਸ਼ਾਪ ਦੇ ਆਖਰੀ ਪੜਾਅ ’ਚ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸਰਟੀਫਿਕੇਟ ਦਿੱਤੇ ਗਏ। ਮੁੱਖ ਅਧਿਆਪਕ ਕਮਲ ਸ਼ਰਮਾ ਨੇ ਵਿਦਿਆਰਥੀਆਂ ਦੇ ਮਾਪਿਆਂ ਅਤੇ ਰਿਸੋਰਸ ਪਰਸਨ ਗੁਰਪ੍ਰੀਤ ਕੌਰ ਦਾ ਧੰਨਵਾਦ ਕੀਤਾ। ਇਸ ਵਰਕਸ਼ਾਪ ਦੌਰਾਨ ਸਕੂਲ ਦੀ ਐਸ.ਐਮ.ਸੀ. ਕਮੇਟੀ ਦੇ ਚੇਅਰਪਰਸਨ ਸਿਮਰਨਜੀਤ ਕੌਰ ਅਤੇ ਸਕੂਲ ਸਟਾਫ ਹਾਜ਼ਰ ਸੀ। ਇਸ ਮੌਕੇ ਸਾਰੇ ਹੀ ਸਟਾਫ ਮੈਬਰਾਂ ਨੇ ਬੱਚਿਆਂ ਦੀ ਹੌਂਸਲਾ ਅਫਜ਼ਾਈ ਕੀਤੀ।