ਸਰਕਾਰੀ ਸਕੂਲ ਚੰਦਬਾਜਾ ਵਿਖੇ ਵਰਕਸ਼ਾਪ ਲਗਾਈ
ਵਾਤਾਵਰਣ ਸਿੱਖਿਆ ਪ੍ਰੋਗਰਾਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਦਬਾਜਾ ਵਿਖੇ ਇੱਕ ਰੋਜ਼ਾ ਵਰਕਸ਼ਾਪ
Publish Date: Thu, 05 Feb 2026 03:36 PM (IST)
Updated Date: Fri, 06 Feb 2026 04:02 AM (IST)

ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਦਬਾਜਾ ਵਿਖੇ ਚੰਦਨ ਈਕੋ ਕਲੱਬ ਵੱਲੋਂ ਵਾਤਾਵਰਣ ਸਿੱਖਿਆ ਪ੍ਰੋਗਰਾਮਅਧੀਨ ਵੇਸਟ ਟੂ ਵੈਲਥ ਵਿਸੇ ‘ਤੇ ਇੱਕ ਰੋਜਾ ਵਰਕਸਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸਾਪ ਵਿੱਚ 6ਵੀਂ ਤੋਂ 10ਵੀਂ ਜਮਾਤ ਦੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਸਕੂਲ ਦੇ ਸਟਾਫ ਨੇ ਪੂਰੇ ਉਤਸਾਹ ਨਾਲ ਹਿੱਸਾ ਲਿਆ। ਇਸ ਵਰਕਸਾਪ ਦਾ ਉਦੇਸ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਆਪਣੇ ਘਰ ਵਿੱਚ ਵਿਅਰਥ ਪਦਾਰਥਾਂ ਦੀ ਵਰਤੋਂ ਕਰਕੇ ਰੋਜ਼ਾਨਾ ਜ਼ਿੰਦਗੀ ਵਿੱਚ ਵਰਤੋਂਯੋਗ ਸਮਾਨ ਬਣਾ ਕੇ ਆਮਦਨ ਦੇ ਸਾਧਨ ਪੈਦਾ ਕਰਨਾ ਅਤੇ ਵਾਤਾਵਰਣ ਵਿੱਚੋਂ ਵਿਅਰਥ ਪਦਾਰਥਾਂ ਨੂੰ ਘਟਾਉਣ ਲਈ ਪ੍ਰੇਰਿਤ ਕਰਨਾ ਸੀ। ਇਸ ਵਰਕਸ਼ਾਪ ਵਿੱਚ ਭਾਗੀਦਾਰਾਂ ਨੇ ਪੁਰਾਣੇ ਫਾਲਤੂ ਪਏ ਕੱਪੜਿਆਂ ਅਤੇ ਹੋਰ ਵਿਅਰਥ ਪਦਾਰਥਾਂਦੀ ਵਰਤੋਂ ਕਰਕੇ ਬੈਗ, ਡੋਰਮੈਟ, ਪਰਸ, ਸਜਾਵਟੀ ਵਸਤੂਆਂ ਆਦਿ ਵਰਗੇ ਉਪਯੋਗੀ ਉਤਪਾਦ ਬਣਾਉਣਾ ਸਿੱਖਿਆ। ਆਰਟ ਐਂਡ ਕਰਾਫਟ ਅਧਿਆਪਕ ਸੁਖਜਿੰਦਰ ਸਿੰਘ,ਲਾਇਬ੍ਰੇਰੀਅਨ ਨਿਸ਼ੂ ਅਤੇ ਸਾਇੰਸ ਮਿਸਟ੍ਰੈਸ ਪੰਮਾ ਕੌਰਨੇ ਇਸ ਵਰਕਸ਼ਾਪ ਦੇ ਆਯੋਜਨ ਵਿੱਚ ਅਹਿਮ ਭੂਮਿਕਾ ਨਿਭਾਈ। ਈਕੋ ਕਲੱਬ ਇੰਚਾਰਜ ਆਰਤੀ ਸਰਮਾ ਅਤੇ ਰਿਸੋਰਸ ਪਰਸਨ ਰੋਸਨ ਲਾਲ ਦੁਆਰਾ ਉਨ੍ਹਾਂ ਨੂੰ ਵੱਖ-ਵੱਖ ਉਤਪਾਦ ਤਿਆਰ ਕਰਨ ਅਤੇ ਪੈਸੇ ਕਮਾਉਣ ਲਈ ਵੇਚਣ ਲਈ ਉਤਸਾਹਿਤ ਕੀਤਾ ਗਿਆ। ਸਾਰੇ ਭਾਗੀਦਾਰਾਂ ਨੂੰ ਰਿਫਰੈਸਮੈਂਟ ਵੀ ਪ੍ਰਦਾਨ ਕੀਤੀ ਗਈ। ਵਰਕਸਾਪ ਦੇ ਆਖਰੀ ਸੈਸਨ ਵਿੱਚ ਵਿਦਿਆਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਸਰਟੀਫਿਕੇਟ ਦੇ ਕੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕਰਨ ਲਈ ਇੱਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਕੂਲ ਇੰਚਾਰਜ ਗਗਨਦੀਪ ਅੱਤਰ, ਲੈਕਚਰਾਰ ਕੁਲਦੀਪ ਸਿੰਘ ਗਿੱਲ ਅਤੇ ਸਮੂਹ ਸਟਾਫ ਹਾਜ਼ਰ ਸਨ। ਇਹ ਵਰਕਸ਼ਾਪ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ (ਭਾਰਤ ਸਰਕਾਰ) ਦੇ ਸਮਰਥਨ ਨਾਲ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੌਜੀ ਦੁਆਰਾ ਸਪਾਂਸਰ ਕੀਤੀ ਗਈ ਸੀ।