ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਨੇ ਹੋਲੀ ਦਾ ਜਸ਼ਨ ਮਨਾਇਆ
ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਦੇ ਸਮੂਹ ਅੁਹਦੇਦਾਰਾਂ, ਮੈਂਬਰਾਂ ਨੇ ਪ੍ਰੀਵਾਰ ਸਮੇਤ ਮਿਲ ਕੇ ਹੌਲੀ ਮਨਾਈ
Publish Date: Fri, 06 Mar 2026 03:39 PM (IST)
Updated Date: Sat, 07 Mar 2026 04:00 AM (IST)

ਪਰਿਵਾਰਾਂ ਸਮੇਤ ਹੋਲੀ ਖੇਡ ਕੇ ਮਾਣਿਆ ਰੰਗਾਂ ਦੇ ਤਿਉਹਾਰ ਦਾ ਆਨੰਦ ਚਾਨਾ ਪੰਜਾਬੀ ਜਾਗਰਣ ਫ਼ਰੀਦਕੋਟ, -ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਨੇ ਹੋਲੀ ਦਾ ਤਿਉਹਾਰ ਪਰਿਵਾਰਿਕ ਮਿਲਣੀ ਦੇ ਤੌਰ ਤੇ ਮਨਾਇਆ। ਇਹ ਤਿਉਹਾਰ ਵੰਸ਼ਵਿਲਾ ਵਿਖੇ ਧੂਮਧਾਮ ਨਾਲ ਮਨਾਇਆ ਗਿਆ । ਕਲੱਬ ਦੇ ਪ੍ਰਧਾਨ ਅਮਰਦੀਪ ਸਿੰਘ ਗਰੋਵਰ ਨੇ ਸਭ ਨੂੰ ਜੀ ਆਇਆਂ ਨੂੰ ਆਖਦਿਆਂ ਕਿਹਾ ਸਾਨੂੰ ਸਾਰੇ ਤਿਉਹਾਰ ਆਪਸੀ ਭਾਈਚਾਰੇ,ਮਿਲਵਰਤਨ,ਪਿਆਰ, ਸਿਖਾਉਂਦੇ ਹਨ ਸੋ ਸਾਨੂੰ ਸਾਰੇ ਤਿਉਹਾਰ ਰਲਮਿਲ ਕੇ ਮਨਾਉਣੇ ਚਾਹੀਦੇ ਹਨ । ਪਰਿਵਾਰਕ ਮੈਂਬਰਾਂ ਨੇ ਇੱਕ ਦੂਜੇ ਨੂੰ ਰੰਗ ਲਗਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਕਲੱਬ ਦੇ ਸਕੱਤਰ ਐਡਵੋਕੇਟ ਦਿਲਦੀਪ ਸਿੰਘ ਪਟੇਲ ਨੇ ਕਲੱਬ ਦੀ ਰਿਪੋਰਟ ਪੇਸ਼ ਕੀਤੀ। ਇਸ ਮੌਕੇ ਵਿਸ਼ਵਜੀਤ ਸਿੰਘ ਡੇਜੀ,ਅਮਨ ਫਰੀਦਕੋਟ, ਗੁਰਵਿੰਦਰ ਧਿੰਗੜਾ, ਬਲਦੇਵ ਤੇਰੀਆ, ਡਾ.ਰਜਿੰਦਰ ਬਾਂਸਲ ਨੇ ਗੀਤ ਗਾ ਕੇ ਸਭ ਦਾ ਮਨੋਰੰਜਨ ਕੀਤਾ। ਇਸ ਮੌਕੇ ਤੰਬੋਲਾ ਦੀ ਗੇਮ ਖਿਡਾਈ ਗਈ ਅਤੇ ਜੇਤੂ ਕਲੱਬ ਮੈਂਬਰਾਂ ਨੂੰ ਇਨਾਮ ਵੀ ਕਲੱਬ ਵੱਲੋਂ ਦਿੱਤੇ ਗਏ। ਇਸ ਮੌਕੇ ਸੰਦੀਪ ਸਿੰਘ ਸਨੀ ਬਰਾੜ ਪਰਿਵਾਰ ਸਮੇਤ ਵਿਸ਼ੇਸ਼ ਰੂਪ ’ਚ ਹਾਜ਼ਰ ਹੋਏ ਅਤੇ ਕਲੱਬ ਦਾ ਮੈਂਬਰ ਬਣਨ ਦੀ ਇੱਛਾ ਦਾ ਪ੍ਰਗਟਾਵਾ ਕੀਤਾ। ਕਲੱਬ ਦੇ ਸੀਨੀਅਰ ਮੈਂਬਰ ਡਾ. ਸੰਜੀਵ ਗੋਇਲ ਨੇ ਉਨ੍ਹਾਂ ਦਾ ਨਾਮ ਪ੍ਰਪੋਜ਼ ਕੀਤਾ ਜਿਸ ਤੇ ਸਾਰੇ ਮੈਂਬਰਾਂ ਨੇ ਤਾੜੀਆਂ ਵਜਾ ਕੇ ਉਹਨਾਂ ਨੂੰ ਕਲੱਬ ’ਚ ਸ਼ਾਮਿਲ ਕੀਤਾ। ਇਸ ਮੌਕੇ ਇਲਾਕੇ ਦੇ ਨਾਮੀ ਡਾ. ਪਰਮਜੀਤ ਸਿੰਘ ਬਰਾੜ ਸੇਵਾ ਮੁਕਤ ਐਸ.ਐਮ.ਓ ਸਿਵਲ ਹਸਪਤਾਲ ਫਰੀਦਕੋਟ ਨੂੰ ਸਾਰੇ ਮੈਂਬਰਾਂ ਨੇ ਵਧਾਈਆਂ ਦਿੱਤੀਆਂ। ਇਨ੍ਹਾਂ ਦੀ ਸੇਵਾ ਮੁਕਤੀ ਅਤੇ ਸੀਨੀਅਰ ਮੈਂਬਰ ਬਲਦੇਵ ਰਾਜ ਤੇਰੀਆ ਦੇ ਜਨਮ ਦਿਨ ਦੀ ਖੁਸ਼ੀ ਕੇਕ ਕੱਟ ਕੇ ਮਨਾਈ ਗਈ। ਕਲੱਬ ਵੱਲੋਂ ਦੋਵਾਂ ਸ਼ਖਸੀਅਤਾਂ ਨੂੰ ਫੁੱਲਾਂ ਦੇ ਹਾਰ ਪਹਿਨਾ ਕੇ, ਤੋਹਫੇੇ ਤੇ ਲੋਈਆਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਲੱਬ ਕਾਰਜ ’ਚ ਮੋਹਰੀ ਰਹਿਣ ਵਾਲੇ ਐਡਵੋਕੇਟ ਗਗਨਦੀਪ ਸਿੰਘ ਸਖੀਜਾ ਦਾ ਵਿਸ਼ੇਸ਼ ਸਨਮਾਨਿਤ ਕੀਤਾ ਗਿਆ। ਪਾਸਟ ਡਿਸਟਿ੍ਰਕ ਗਵਰਨਰ ਐਮ.ਜੇ.ਐਫ. ਲਾਇਨ ਇੰਜਨੀਅਰ ਰਜੀਵ ਗੋਇਲ ਨੇ ਸਭ ਦਾ ਧੰਨਵਾਦ ਕੀਤਾ ਅਤੇ ਕਲੱਬ ਵੱਲੋਂ ਮਨਾਏ ਜਾ ਰਹੇ ਹੋਲੀ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਹਰ ਤਿਉਹਾਰ ਮਿਲ ਕੇ ਮਨਾਉਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਕਲੱਬ ਦੇ ਸਮੂਹ ਮੈਂਬਰਾਂ ਨੇ ਪ੍ਰੀਵਾਰ ਸਮੇਤ ਗਿੱਧਾ ਭੰਗੜਾ ਪਾ ਕੇ ਖੁਸੀ ਦਾ ਇਜ਼ਹਾਰ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਗੁਰਵਿੰਦਰ ਸਿੰਘ ਧਿੰਗੜਾ ਨੇ ਮਨਮੋਹਕ ਅੰਦਾਜ਼ ’ਚ ਨਿਭਾਈ। ਇਸ ਮੌਕੇ ਡਾ. ਐਸ.ਐਸ.ਬਰਾੜ, ਡਾ. ਗੁਰਸੇਵਕ ਸਿੰਘ, ਜਨਿੰਦਰ ਜੈਨ, ਡਾ.ਪ੍ਰਵੀਨ ਗੁਪਤਾ, ਡਾ. ਵਿਕਾਸ ਜਿੰਦਲ , ਜਗਜੀਤ ਧਿੰਗੜਾ, ਤਰਵਿੰਦਰ ਸਿੰਘ, ਮਨੀਸ਼ ਗਰਗ ,ਗੋਰਾ ਜੈਨ, ਰਵੀ ਸੇਠੀ, ਵਿਨੋਦ ਮਿੱਤਲ, ਰਾਜੇਸ਼ ਧਿੰਗੜਾ ,ਰਵੀ ਬਾਂਸਲ, ਸਵਰਨਜੀਤ ਸਿੰਘ ਗਿੱਲ , ਸੁਖਵੰਤ ਸਿੰਘ, ਵਰਿੰਦਰ ਕੋਛੜ, ਸੁਮਿਤ ਸੁਖੀਜਾ ,ਪ੍ਰਵੀਨ ਗਰਗ ਅਤੇ ਮੈਂਬਰ ਵੱਡੀ ਗਿਣਤੀ ’ਚ ਹਾਜ਼ਰ ਸਨ।