ਨੰਬਰਦਾਰ ਗਾਲਿਬ ਯੂਨੀਅਨ ਨੇ ਦਿੱਤੀ ਸੰਘਰਸ਼ ਦੀ ਚਿਤਾਵਨੀ
ਨੰਬਰਦਾਰ ਗਾਲਿਬ ਕੋਟਕਪੂਰਾ ਨੇ ਮੰਗਾਂ ਸਬੰਧੀ ਕੀਤੀ ਮੀਟਿੰਗ
Publish Date: Mon, 16 Mar 2026 03:19 PM (IST)
Updated Date: Tue, 17 Mar 2026 04:01 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਨੰਬਰਦਾਰ ਗਾਲਿਬ (ਕੋਟਕਪੂਰਾ) ਯੂਨੀਅਨ ਦੀ ਇੱਕ ਮੀਟਿੰਗ ਸਥਾਨਕ ਮਿਉਂਸਪਲ ਪਾਰਕ ਵਿਖੇ ਸਥਿੱਤ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦੇ ਮੰਚ ’ਤੇ ਆਯੋਜਿਤ ਕੀਤੀ ਗਈ। ਮੀਟਿੰਗ ਦੀ ਅਗਵਾਈ ਪ੍ਰਧਾਨ ਬੂਟਾ ਸਿੰਘ ਨੰਬਰਦਾਰ ਦੁਆਰਾ ਕੀਤੀ ਗਈ ਅਤੇ ਨੰਬਰਦਾਰਾਂ ਨੇ ਇਸ ਗੱਲ ਉੱਤੇ ਚਰਚਾ ਕੀਤੀ ਕਿ ਜੋ ਮੰਗ ਪੱਤਰ ਨੰਬਰਦਾਰਾਂ ਦੁਆਰਾ ਸਰਕਾਰ ਨੂੰ ਦਿੱਤਾ ਗਿਆ ਸੀ, ਉਸ ਵਿੱਚੋਂ ਕੋਈ ਵੀ ਮੰਗ ਸਰਕਾਰ ਨੇ ਮੰਨ੍ਹੀ ਨਹੀਂ। ਇਸ ਮੌਕੇ ਤੇ ਨੰਬਰਦਾਰਾਂ ਨੇ ਇਹ ਵੀ ਕਿਹਾ ਕਿ ਜੇਕਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਅਸੀਂ ਭਵਿੱਖ ਵਿੱਚ ਪ੍ਰਦਰਸ਼ਨ ਦਾ ਰਾਹ ਅਪਣਾਵਾਂਗੇ। ਇਸ ਮੌਕੇ ਗੁਰਸੇਵਕ ਸਿੰਘ ਸਕੱਤਰ ਚੱਕ ਕਲਿਆਣ, ਨਛੱਤਰ ਸਿੰਘ ਖਜਾਨਚੀ ਵਾਂਦਰ ਜਟਾਣਾ, ਖੁਸ਼ਵਿੰਦਰ ਸਿੰਘ ਮੀਤ ਪ੍ਰਧਾਨ ਮੌੜ, ਮਨਪ੍ਰੀਤ ਸਿੰਘ ਮੀਤ ਪ੍ਰਧਾਨ ਵਾੜਾ ਦਰਾਕਾ, ਰੇਸ਼ਮ ਸਿੰਘ ਹਰੀਨੌ, ਸੁਖਵਿੰਦਰ ਸਿੰਘ ਹਰੀਨੌ, ਸਰਦੂਲ ਸਿੰਘ, ਸਰਜੀਤ ਸਿੰਘ ਸੀਬੀਆਂ, ਗੁਰਤੇਜ ਸਿੰਘ ਸਿਬੀਆਂ, ਰਸ਼ਪਾਲ ਸਿੰਘ ਕੋਹਾਰਵਾਲਾ, ਰਣਜੀਤ ਸਿੰਘ ਢਾਬ ਗੁਰੂ ਕੀ, ਭਜਨ ਸਿੰਘ ਢਿੱਲਵਾਂ, ਵੀਰ ਸਿੰਘ ਢਿੱਲਵਾਂ, ਕਲਵੰਤ ਸਿੰਘ ਢਿੱਲਵਾਂ, ਜਸਵਿੰਦਰ ਸਿੰਘ, ਗੁਰਤੇਜ ਸਿੰਘ ਸਿਬੀਆਂ, ਵੀਰ ਸਿੰਘ ਕੋਠੇ ਬੇਰਵਾਲੇ ਅਤੇ ਹੋਰ ਨੰਬਰਦਾਰ ਵੀ ਹਾਜ਼ਰ ਸਨ।