ਸਰਕਾਰੀ ਕਾਲਜ ਦੇ ਐੱਨਐੱਸਐੱਸ ਕੈਡਿਟਸ ਨੇ ਕੀਤਾ ਨਾਂ ਰੋਸ਼ਨ
ਐਨ.ਐਸ.ਐਸ ਵਲੰਟੀਅਰਾਂ ਨੇ ਮਾਰੀਆਂ ਮੱਲਾਂ
Publish Date: Sat, 28 Feb 2026 04:09 PM (IST)
Updated Date: Sun, 01 Mar 2026 03:59 AM (IST)

ਵਿਕਾਸ ਕੁਮਾਰ ਗਰਗ, ਪੰਜਾਬੀ ਜਾਗਰਣ, ਫਰੀਦਕੋਟ : ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਦੇ ਪ੍ਰਿੰਸੀਪਲ ਡਾ. ਗੁਲਸ਼ਨ ਕੁਮਾਰ ਆਹੂਜਾ ਦੀ ਯੋਗ ਅਗਵਾਈ ਹੇਠ ਕਾਲਜ ਦੇ ਐਨ.ਐਸ.ਐਸ ਵਿਭਾਗ ਦੇ ਵਲੰਟੀਅਰਾਂ ਨੇ ਸਟੇਟ ਤੋਂ ਨੈਸ਼ਨਲ ਪੱਧਰ ਤੱਕ ਦੇ ਵੱਖ ਵੱਖ ਖੇਤਰਾਂ ਵਿੱਚ ਮੱਲਾਂ ਮਾਰੀਆਂ। ਉੱਜਵਲਦੀਪ ਕੌਰ ਧਾਲੀਵਾਲ ਨੇ ਗਣਤੰਤਰ ਦਿਵਸ ਦੇ ਮੌਕੇ ਤੇ ਨਿਊ ਦਿੱਲੀ ਵਿਖੇ ਪਰੇਡ ਵਿੱਚ ਸ਼ਾਮਿਲ ਹੋ ਕੇ ਕਾਲਜ ਦਾ ਮਾਣ ਵਧਾਇਆ। ਇਸ ਵਲੰਟੀਅਰ ਨੇ ਸਟੇਟ ਤੋਂ ਲੈ ਕੇ ਰਾਸ਼ਟਰੀ ਪੱਧਰ ਤੱਕ ਦੇ ਕਈ ਤਰ੍ਹਾਂ ਦੇ ਮੁਸ਼ਕਿਲ ਪੜਾਅ ਪਾਰ ਕਰਕੇ ਗਣਤੰਤਰ ਦਿਵਸ ਦੀ ਪਰੇਡ ਲਗਾਉਣ ਤੱਕ ਦਾ ਕਠਿਨ ਮੁਕਾਮ ਹਾਸਿਲ ਕੀਤਾ। ਸ਼ਗੁਨਪ੍ਰੀਤ ਸਿੰਘ, ਅਸ਼ਮਨ ਮਿੱਤਲ ਤੇ ਸਿਮਰਨਜੀਤ ਕੌਰ ਨੂੰ ਐਨ ਡੀ ਆਰ ਐੱਫ ਵਿਭਾਗ ਵੱਲੋਂ ਐਨ ਐਸ ਐਸ ਵਲੰਟੀਅਰ ਦੇ ਤੌਰ ਤੇ ਗਣਤੰਤਰ ਦਿਵਸ ਦੀ ਰੌਣਕ ਨੂੰ ਵਧਾਉਣ ਲਈ ਸਪੈਸ਼ਲ ਗੈਸਟ ਵਜੋਂ ਸੱਦਾ ਪੱਤਰ ਦਿੱਤਾ ਗਿਆ ਸੀ। ਕਾਲਜ ਦੇ 50 ਲੜਕੀਆਂ ਅਤੇ 50 ਲੜਕਿਆਂ ਨੂੰ ਐਨ ਡੀ ਆਰ ਐੱਫ ਵਿਭਾਗ ਭਾਰਤ ਵੱਲੋਂ ਆਯੋਜਿਤ ਕੀਤਾ ਪ੍ਰੋਗਰਾਮ ਯੂਵਾ ਆਪਦਾ ਮਿੱਤਰਾ ਵਿੱਚ ਹੜ੍ਹਾਂ ਦੇ ਗੰਭੀਰ ਸੰਕਟ ਵੇਲੇ ਸਥਿਤੀਆਂ ਨੂੰ ਸੰਭਾਲਣ ਲਈ ਟ੍ਰੇਨਿੰਗ ਦਿੱਤੀ ਗਈ। ਐਨ.ਡੀ.ਆਰ.ਐੱਫ ਵਿਭਾਗ ਵੱਲੋਂ ਇਸ ਪ੍ਰੋਗਰਾਮ ਲਈ ਫ਼ਰੀਦਕੋਟ ਵਿਖੇ ਛੇ ਟ੍ਰੇਨਰ ਭੇਜਕੇ ਇਹ ਸੱਤ ਰੋਜ਼ਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਐਨ.ਐਸ.ਐਸ ਵਿਭਾਗ ਦੇ ਪ੍ਰੋ. ਹਿਮਾਂਸ਼ੂ ਨਾਗਪਾਲ (ਕਨਵੀਨਰ ਲੜਕੇ) ਅਤੇ ਪ੍ਰੋ. ਮਨਿੰਦਰ ਕੌਰ ਵਿਰਕ (ਕਨਵੀਨਰ ਲੜਕੀਆਂ), ਡਾ. ਵੀਰਪਾਲ ਕੌਰ, ਪ੍ਰੋ. ਹਰਪ੍ਰੀਤ ਸਿੰਘ ਸਫ਼ੀ ਅਤੇ ਪ੍ਰੋ. ਗਗਨਦੀਪ ਸਿੰਘ ਪ੍ਰੋਗਰਾਮ ਅਫ਼ਸਰਾਂ ਨੇ ਵੀ ਇਸ ਟ੍ਰੇਨਿੰਗ ਕੈਂਪ ਦਾ ਖ਼ੂਬ ਲਾਭ ਉਠਾਇਆ। ਇਸ ਸੱਤ ਰੋਜ਼ਾ ਕੈਂਪ ਵਿੱਚ ਵਲੰਟੀਅਰਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਇਸ ਕੈਂਪ ਵਿਚੋਂ ਹੀ ਗਣਤੰਤਰ ਦਿਵਸ ਲਈ ਵਲੰਟੀਅਰਾਂ ਦੀ ਚੋਣ ਹੋਈ ਸੀ।