- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਰੇਗਾ ਰੋਜ਼ਗਾਰ ਪ੍ਰਾਪਤ ਯੂਨੀਅਨ ਫ਼ਰੀਦਕੋਟ ਨੇ ਕੀਤੀ ਮੀਟਿੰਗ ਹੋਈ

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਫਰੀਦਕੋਟ : ਨਰੇਗਾ ਮਜ਼ਦੂਰਾਂ ਨੂੰ ਆ ਰਹੀਆਂ ਮੁਸ਼ਕਲਾਂ ਅਤੇ ਗ੍ਰਾਮ ਸੇਵਕਾਂ ਵੱਲੋਂ ਲਗਾਤਾਰ ਕੰਮ ਪ੍ਰਤੀ ਵਿਤਕਰਾ ਕਰਨ ਸਬੰਧੀ ਇੱਕ ਮੀਟਿੰਗ ਨਰੇਗਾ ਰੋਜ਼ਗਾਰ ਪ੍ਰਾਪਤ ਯੂਨੀਅਨ ਜਿਲਾ ਫਰੀਦਕੋਟ ਦੇ ਪ੍ਰਧਾਨ ਵੀਰ ਸਿੰਘ ਕੰਮੇਆਣਾ ਦੀ ਪ੍ਰਧਾਨਗੀ ਹੇਠ ਇੱਕ ਭਰਵੀ ਮੀਟਿੰਗ ਸ਼ਹੀਦ ਕਾਮਰੇਡ ਅਮੋਲਕ ਭਵਨ ਫ਼ਰੀਦਕੋਟ ਵਿਖੇ ਹੋਈ।ਇਸ ਮੌਕੇ ਤੇ ਸੰਬੋਧਨ ਕਰਦਿਆ ਕਾਮਰੇਡ ਵੀਰ ਸਿੰਘ ਕੰਮੇਆਣਾ ਨੇ ਕਿਹਾ ਸਾਡੀ ਯੂਨੀਅਨ ਨਰੇਗਾ ਮਜ਼ਦੂਰਾਂ ਦੇ ਹੱਕਾਂ ਤੇ ਡਾਕਾ ਨਹੀ ਪੈਣ ਦੇਵੇਗੀ। ਅਸੀ ਤੁਹਾਡੇ ਬੰਦ ਕੰਮ ਪ੍ਰਸ਼ਾਸਨ ਨਾਲ ਰਾਬਤਾ ਕਾਇਮ ਰਹੇ ਹਾਂ। ਜੇ ਇਸ ਦੇ ਖਾਤਿਰ ਸੰਘਰਸ਼ਾਂ ਦੇ ਰਾਹ ਵੀ ਅਖਤਿਆਰ ਕਰਨਾ ਪਿਆ ਤਾਂ ਗੁਰੇਜ਼ ਨਹੀਂ ਕੀਤਾ ਜਾਵੇਗਾ।ਇਸ ਸਮੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਤੂੰਬੜਭੰਨ ਨੇ ਕਿਹਾ ਕਿ ਨਰੇਗਾ ਮਜ਼ਦੂਰਾਂ ਨਾਲ ਬਹੁਤ ਵੱਡਾ ਧੱਕਾ ਹੋ ਰਿਹਾ ਹੈ ਅਤੇ ਇਹ ਧੱਕਾ ਬਰਦਾਸ਼ਤ ਨਹੀ ਕੀਤਾ ਜਾਵੇਗਾ । ਬੀ ਡੀ ਪੀ ਓ ਫਰੀਦਕੋਟ ਨੂੰ ਚਿਤਾਵਨੀ ਦਿੱਤੀ ਗਈ ਕਿ ਜੇ ਜਥੇਬੰਦੀ ਨੂੰ ਤੁਰੰਤ ਮੀਟਿੰਗ ਦਾ ਸਮਾਂ ਨਾ ਦਿੱਤਾ ਗਿਆ,ਆਉਣ ਵਾਲੇ ਦਿਨਾਂ ਵਿੱਚ ਅਸੀ ਹੋਰ ਜਥੇਬੰਦੀਆ ਨਾਲ ਮਿਲ ਕੇ ਤਿੱਖਾ ਸੰਘਰਸ਼ ਕਰਾਂਗੇ। ਜਿਸ ਦੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਓਨਾਂ ਕਿਹਾ ਕਿ ਨਰੇਗਾ ਮਜ਼ਦੂਰਾਂ ਕੋਲੋਂ ਜਿਸ ਜਗ੍ਹਾ ਤੇ ਕੰਮ ਲਿਆ ਜਾਂਦਾ ਹੈ। ਓਨਾਂ ਦੀ ਬਣਦੀ ਹਾਜਰੀ ਓਥੇ ਲਗਾਈ ਜਾਵੇ ਨਾ ਕਿ ਦੋ ਤੋਂ ਚਾਰ ਕਿਲੋਮੀਟਰ ਦੂਰੀ ਤੇ ਪਾਸੇ। ਜੇ ਕਿਸੇ ਪਿੰਡ ਵਿੱਚ ਦੋ ਮੇਟ ਹਨ ਤਾਂ ਉਹਨਾਂ ਨੂੰ ਕੰਮ ਵੰਡ ਕੇ ਬਰਾਬਰ ਕੰਮ ਦਿੱਤਾ ਜਾਵੇ । ਮੇਟ ਦੀ ਦਿਹਾੜੀ ਡਬਲ ਹੋਣੀ ਚਾਹੀਦੀ ਹੈ ਕਿਉਂਕਿ ਮੇਟ ਦਾ ਕੰਮ ਬਹੁਤ ਹੀ ਭੱਜ ਦੌੜ ਵਾਲਾ ਹੁੰਦਾ ਹੈ, ਸਰੀਰਕ ਤੌਰ ਤੇ ਖਾਸ ਕਰਕੇ ਬਜ਼ੁਰਗਾਂ ਨੂੰ ਅੱਖਾਂ ਸਕੈਨਿੰਗ ਕਰਵਾਉਣ ਲਈ ਹਾਜ਼ਰੀ ਵਿੱਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਜਥੇਬੰਦੀ ਇਹ ਵੀ ਮੰਗ ਕਰਦੀ ਹੈ ਕਿ ਇਹਨਾਂ ਬਜ਼ੁਰਗਾਂ ਦੀ ਹਾਜ਼ਰੀ ਸਿਰਫ ਅੰਗੂਠੇ ਨਾਲ ਹੀ ਲਗਾਈ ਜਾਵੇ , ਕਿਉਂਕਿ ਉਮਰ ਦੇ ਲਿਹਾਜ ਨਾਲ ਅੱਖਾਂ ਦੇ ਵਿੱਚ ਕਾਫੀ ਫਰਕ ਆ ਜਾਂਦਾ ਹੈ । ਕੱਟੇ ਹੋਏ ਨਰੇਗਾ ਮਜ਼ਦੂਰਾਂ ਦੇ ਜੋਬ ਕਾਰਡ ਦੁਬਾਰਾ ਬਣਾਏ ਜਾਣ ਅਤੇ ਗ੍ਰਾਮ ਸੇਵਕਾਂ ਵੱਲੋਂ ਪਿੰਡਾਂ ਵਿੱਚ ਵਿਰੋਧੀ ਧਿਰਾਂ ਨਾਲ ਰਲ ਕੇ ਨਰੇਗਾ ਮਜ਼ਦੂਰਾਂ ਨਾਲ ਕੰਮ ਪ੍ਰਤੀ ਬਹੁਤ ਜਿਆਦਾ ਵਿਤਕਰਾ ਕੀਤਾ ਜਾਂਦਾ ਹੈ। ਇਹ ਵਿਤਕਰਾ ਜਲਦ ਤੋਂ ਜਲਦ ਬੰਦ ਕੀਤਾ ਜਾਵੇ ਅਤੇ ਬੰਦ ਪਏ ਕੰਮ ਨਹਿਰਾਂ, ਖਾਲੇ ,ਸੂਇਆਂ ਆਦਿ ਦੇ ਕੰਮ ਜਲਦ ਚਲਾਏ ਜਾਣ। ਇਸ ਮੌਕੇ ਬਲਕਾਰ ਸਿੰਘ ਸਹੋਤਾ ਨਰੇਗਾ ਸਲਾਹਕਾਰ ਨੇ ਦੱਸਿਆ ਕਿ ਗਰੀਬ ਪਰਿਵਾਰਾਂ ਦਾ ਘਰ ਨਰੇਗਾ ਦੀ ਮਜ਼ਦੂਰੀ ਨਾਲ ਚੱਲਦਾ ਸੀ ਪ੍ਰੰਤੂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਲਗਾਤਾਰ ਗਰੀਬ ਵਰਗ ਤੇ ਆਪਣੀਆਂ ਮਾਰੂ ਨੀਤੀਆਂ ਦਾ ਕੁਹਾੜਾ ਲਗਾਤਾਰ ਚਲਾ ਰਹੀਆਂ ਹਨ ।ਮੀਟਿੰਗ ਤੋਂ ਬਾਅਦ ਆਗੂ ਸਾਹਿਬਾਨਾਂ ਵੱਲੋ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਫਰੀਦਕੋਟ ਦੇ ਪੀ.ਏ ਗੁਰਨਾਮ ਸਿੰਘ ਵਿਰਕ ਨੂੰ ਮੰਗ ਪੱਤਰ ਸੌਂਪਿਆ ਗਿਆ । ਉਹਨਾਂ ਆਗੂਆਂ ਨੂੰ ਭਰੋਸਾ ਦਿੱਤਾ ਕਿ ਇਹ ਮੰਗ ਪੱਤਰ ਤੁਹਾਡਾ ਜਲਦ ਹੀ ਸਬੰਧਤ ਵਿਭਾਗ ਨੂੰ ਭੇਜ ਦਿੱਤਾ ਜਾਵੇਗਾ। ਇਸ ਮੌਕੇ ਪੈਨਸ਼ਨਰ ਆਗੂ ਇੰਦਰਜੀਤ ਸਿੰਘ ਗਿੱਲ, ਹਰਪਾਲ ਸਿੰਘ ਮਚਾਕੀ ਬਿਜਲੀ ਮੁਲਾਜ਼ਮ ਆਗੂ , ਪ੍ਰੈੱਸ ਸਕੱਤਰ ਸ਼ਿਵ ਨਾਥ ਦਰਦੀ , ਜਨਰਲਵ ਸਕੱਤਰ ਸੁਖਮੰਦਰ ਸਿੰਘ ਢੁੱਡੀ, ਮੇਟ ਨੱਥਾ ਸਿੰਘ, ਤਰਲੋਕ ਸਿੰਘ ਰੱਜੋਵਾਲ, ਮੇਟ ਲਵਪ੍ਰੀਤ ਕੌਰ ਪਿਪਲੀ, ਮੇਟ ਸਰਬਜੀਤ ਕੌਰ ਚੰਦਬਾਜਾ, ਮੇਟ ਰਜਨਦੀਪ ਕੌਰ ਝਾੜੀ ਵਾਲਾ, ਮੇਟ ਗੁਰਪ੍ਰੀਤ ਕੌਰ, ਮੇਟ ਵੀਰਪਾਲ ਕੌਰ, ਸੁਖਮੰਦਰ ਸਿੰਘ, ਨਿਰਮਲ ਸਿੰਘ, ਸ਼ੀਲਾ ਰਾਣੀ ਢੁੱਡੀ, ਮਹਿੰਦਰ ਸਿੰਘ ਢੁੱਡੀ, ਜਸਵੰਤ ਕੌਰ ਢੁੱਡੀ, ਮੇਟ ਅੰਜੂ ਕੌਰ ਰਾਜੋਵਾਲ, ਮੇਟ ਕੰਵਲਦੀਪ ਕੌਰ ਗੋਲੇਵਾਲ, ਰਿੰਕੂ ਕੰਮੇਆਣਾ, ਮੇਟ ਸੁਖਜਿੰਦਰ ਕੌਰ ਪੁਰਾਣੀ ਪਿਪਲੀ ਆਦਿ ਹਾਜ਼ਰ ਸਨ।