- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਿਸ਼ਕਾਮ ਸੇਵਾ ਸੰਮਤੀ (ਰਜਿ. 2003), ਕੋਟਕਪੂਰਾ ਵੱਲੋਂ 271ਵਾਂ ਮਾਸਿਕ ਰਾਸ਼ਨ ਵੰਡ ਸਮਾਰੋਹ ਆਯੋਜਿਤ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਨਿਸ਼ਕਾਮ ਸੇਵਾ ਸੰਮਤੀ ਕੋਟਕਪੂਰਾ ਵੱਲੋਂ 271ਵਾਂ ਮਾਸਿਕ ਰਾਸ਼ਨ ਵੰਡ ਸਮਾਰੋਹ ਅਗਰਵਾਲ ਭਵਨ, ਕੋਟਕਪੂਰਾ ਵਿੱਚ ਆਯੋਜਿਤ ਕੀਤਾ ਗਿਆ। ਸਮਾਰੋਹ ਦੀ ਸ਼ੁਰੂਆਤ ਪ੍ਰਭੂ ਸਿਮਰਨ ਨਾਲ ਹੋਈ, ਜਿਸ ਨਾਲ ਪੂਰਾ ਵਾਤਾਵਰਣ ਆਧਿਆਤਮਿਕ ਸ਼ਾਂਤੀ ਅਤੇ ਸਕਾਰਾਤਮਕਤਾ ਨਾਲ ਭਰ ਗਿਆ। ਇਸ ਮੌਕੇ ਸੀਨੀਅਰ ਸਕੱਤਰ ਲੈਕਚਰਾਰ ਵਰਿੰਦਰ ਕਟਾਰੀਆ ਨੇ ਸੰਸਥਾ ਦੀ ਪਾਰਦਰਸ਼ੀ ਅਤੇ ਜਵਾਬਦੇਹ ਕਾਰਜਪ੍ਰਣਾਲੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਹਰ ਨਵੀਂ ਸਹਾਇਤਾ ਤੋਂ ਪਹਿਲਾਂ ਲਾਭਪਾਤਰੀਆਂ ਦੀ ਪੜਤਾਲ ਬਹੁਤ ਸਖ਼ਤ, ਨਿਰਪੱਖ ਅਤੇ ਇਨਸਾਫ਼ੀਅਨਾ ਢੰਗ ਨਾਲ ਕੀਤੀ ਜਾਂਦੀ ਹੈ, ਤਾਂ ਜੋ ਸਹਾਇਤਾ ਸਹੀ ਵਿਅਕਤੀ ਤੱਕ ਹੀ ਪਹੁੰਚੇ। ਇਹੀ ਪ੍ਰਕਿਰਿਆ ਸੰਸਥਾ ਦੀ ਵਿਸ਼ਵਾਸਯੋਗਤਾ ਦੀ ਮਜ਼ਬੂਤ ਨੀਵ ਹੈ। ਇਸ ਸਮਾਰੋਹ ਦੇ ਮੁੱਖ ਮਹਿਮਾਨ ਸੁਬਾਸ਼ ਮਿੱਤਲ (ਪਬਲਿਕ ਲੈਬੋਰਟਰੀ), ਕੋਟਕਪੂਰਾ, ਸੰਸਥਾਪਕ ਮੈਂਬਰ ਸਨ। ਉਨ੍ਹਾਂ ਨੇ ਨਿਸ਼ਕਾਮ ਸੇਵਾ ਸੰਮਤੀ ਦੀ ਦੋ ਦਹਾਕਿਆਂ ਤੋਂ ਵੱਧ ਦੀ ਅਡਿੱਗ ਸੇਵਾ ਯਾਤਰਾ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਵਿਧਵਾਵਾਂ ਅਤੇ ਲੋੜਵੰਦ ਮਹਿਲਾਵਾਂ ਦੀ ਸਹਾਇਤਾ ਸਿਰਫ਼ ਰਾਸ਼ਨ ਵੰਡ ਤੱਕ ਸੀਮਿਤ ਨਹੀਂ, ਸਗੋਂ ਇਹ ਮਨੁੱਖਤਾ, ਦਇਆ ਅਤੇ ਸਮਾਜਿਕ ਭਰੋਸੇ ਨੂੰ ਮਜ਼ਬੂਤ ਕਰਨ ਵਾਲਾ ਮਹਾਨ ਕਾਰਜ ਹੈ। ਉਨ੍ਹਾਂ ਨੇ ਸੰਸਥਾ ਦੇ ਸੇਵਾ ਕਾਰਜਾਂ ਲਈ ₹11,000 ਦੀ ਭੇਂਟ ਅਰਪਿਤ ਕਰਕੇ ਆਪਣਾ ਯੋਗਦਾਨ ਦਿੱਤਾ। ਆਪਣੇ ਆਧਿਆਤਮਿਕ ਵਿਚਾਰ ਸਾਂਝੇ ਕਰਦਿਆਂ ਯਸ਼ਪਾਲ ਅਗਰਵਾਲ ਨੇ ਕਿਹਾ,“ਜਿੱਥੇ ਸੇਵਾ ਹੈ, ਓਥੇ ਹੀ ਪ੍ਰਭੂ ਦਾ ਅਸਲੀ ਨਿਵਾਸ ਹੈ। ਸੇਵਾ ਮਨੁੱਖ ਨੂੰ ਅਹੰਕਾਰ ਤੋਂ ਉੱਪਰ ਉਠਾ ਕੇ ਮਨ ਦੀ ਸ਼ਾਂਤੀ ਅਤੇ ਆਤਮਿਕ ਉਤਥਾਨ ਦੀ ਦਿਸ਼ਾ ਦਿੰਦੀ ਹੈ।” ਉਨ੍ਹਾਂ ਕਿਹਾ ਕਿ ਜਦੋਂ ਮਨੁੱਖ ਕਿਸੇ ਹੋਰ ਦੇ ਦੁੱਖ ਨੂੰ ਆਪਣਾ ਸਮਝ ਕੇ ਹਲਕਾ ਕਰਦਾ ਹੈ, ਓਥੇ ਹੀ ਅਸਲੀ ਧਰਮ ਦੀ ਸ਼ੁਰੂਆਤ ਹੁੰਦੀ ਹੈ। ਉਨ੍ਹਾਂ ਨੇ ਹੋਰ ਕਿਹਾ ਕਿ ਸੰਸਥਾ ਦਾ ਉਦੇਸ਼ ਸਿਰਫ਼ ਰਾਸ਼ਨ ਵੰਡਣਾ ਨਹੀਂ, ਸਗੋਂ ਇਹ ਯਕੀਨੀ ਬਣਾਉਣਾ ਹੈ ਕਿ ਹਰ ਸਹਾਇਤਾ ਪ੍ਰਾਪਤ ਮਹਿਲਾ ਆਪਣੇ ਜੀਵਨ ਵਿੱਚ ਇਜ਼ਤ, ਸੁਰੱਖਿਆ ਅਤੇ ਸਵਾਲੰਭਨ ਮਹਿਸੂਸ ਕਰੇ। ਇਹ ਸੇਵਾ ਭੌਤਿਕ ਸਹਾਇਤਾ ਦੇ ਨਾਲ-ਨਾਲ ਮਨੋਬਲ ਵਧਾਉਣ ਅਤੇ ਜੀਵਨ ਵਿੱਚ ਨਵੀਂ ਉਮੀਦ ਭਰਨ ਦਾ ਯਤਨ ਵੀ ਹੈ। ਸਮਾਰੋਹ ਦੇ ਅੰਤ ਵਿੱਚ ਮੁੱਖ ਮਹਿਮਾਨਾਂ ਨੇ ਰਾਸ਼ਨ ਨਾਲ ਭਰੀਆਂ ਗੱਡੀਆ ਨੂੰ ਹਰੀ ਝੰਡੀ ਦਿਖਾ ਕੇ ਵੱਖ-ਵੱਖ ਇਲਾਕਿਆਂ ਵਿੱਚ ਭੇਜਿਆ, ਜੋ ਕਿ ਸਮਾਜ ਦੀ ਭਲਾਈ ਵਾਸਤੇ ਸੱਚੀ ਮਾਨਵਤਾ ਦਾ ਜੀਵੰਤ ਦ੍ਰਿਸ਼ ਸੀ। ਇਸ ਮੌਕੇ ਸੋਮਨਾਥ ਗਰਗ, ਸੁਬਾਸ਼ ਜਰਮਨੀ, ਮਨਮੋਹਨ ਸਿੰਘ ਚਾਵਲਾ, ਰਾਜਿੰਦਰ ਕੁਮਾਰ, ਭੀਮ ਜੈਨ, ਸੰਦੀਪ ਸਚਦੇਵਾ, ਮਾਹੀ ਵਰਮਾ, ਨੀਰੂ ਪੂਰੀ, ਸਿਮਰਨਜੀਤ ਕੌਰ, ਮਾਸਟਰ ਹਰਬੰਸ ਲਾਲ, ਓਮ ਪ੍ਰਕਾਸ਼ ਗੁਪਤਾ , ਕ੍ਰਿਸ਼ਨ ਮੁਨੀਮ, ਐੱਲ.ਡੀ. ਮੇਹਰਾ, ਡਾ. ਸੁਰਿੰਦਰ ਗਾਲੋਤਰਾ, ਬੰਸੀ ਲਾਲ ਢੀਂਗਰਾ, ਸੰਜੀਵ ਢੀਂਗਰਾ, ਗੁਰਿੰਦਰ ਸਿੰਘ ਮਹਿੰਦੀਰੱਤਾ, ਇਕਬਾਲ ਸਿੰਘ ,ਕੁਲਭੂਸ਼ਨ ਕੌੜਾ, ਹਨੀ ਸਟੂਡੀਓ ,ਗੁਰਚਰਨ ਸਿੰਘ , ਮੁਕੇਸ਼ ਜਿੰਦਲ, ਆਦਿ ਹਾਜਰ ਸਨ।