ਸੇਂਟ ਮੇਰੀਜ਼ ਸਕੂਲ ’ਚ ਸਟੂਡੈਂਟ ਕੌਂਸਲ ਦਾ ਗਠਨ
ਸੇਂਟ ਮੇਰੀਜ਼ ਕੌਨਵੈਂਟ ਸਕੂਲ ਫ਼ਰੀਦਕੋਟ ਵਿਖੇ ਨਵੀਂ 'ਸਟੂਡੈਂਟ ਕਾਊਂਸਲ' ਦਾ ਗਠਨ
Publish Date: Fri, 13 Mar 2026 03:52 PM (IST)
Updated Date: Sat, 14 Mar 2026 04:01 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫ਼ਰੀਦਕੋਟ : ਸਥਾਨਕ ਸੇਂਟ ਮੇਰੀਜ਼ ਕੌਨਵੈਂਟ ਸਕੂਲ ਵਿਖੇ ਸਾਲਾਨਾ ਸਮਾਗਮ ਦੌਰਾਨ ਨਵੀਂ ਸਟੂਡੈਂਟ ਕਾਊਂਸਲ (ਵਿਦਿਆਰਥੀ ਪ੍ਰੀਸ਼ਦ) ਦਾ ਗਠਨ ਕੀਤਾ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਡੀਨ (ਕਾਲਜ) ਪ੍ਰੋਫੈਸਰ ਡਾ. ਦੀਪਕ ਜੌਨ ਭੱਟੀ ਨੇ ਕੀਤੀ। ਸਮਾਗਮ ਦੀ ਸ਼ੁਰੂਆਤ ਵਿੱਚ ਸਕੂਲ ਦੇ ਮੈਨੇਜਰ ਫਾਦਰ ਸਿਲਵਿਨੋਸ, ਪ੍ਰਿੰਸੀਪਲ ਫਾਦਰ ਬੇਨੀ ਥਾਮਸ ਅਤੇ ਸਿਸਟਰ ਸੋਨੈੱਟ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਇਸ ਉਪਰੰਤ ਡਾ. ਭੱਟੀ ਨੇ ਚੁਣੇ ਗਏ ਨਵੇਂ ਕੌਂਸਲ ਮੈਂਬਰਾਂ ਨੂੰ ਬੈਜ ਸੌਂਪ ਕੇ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਪ੍ਰਤੀ ਪ੍ਰਣ ਕਰਵਾਇਆ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ. ਦੀਪਕ ਜੌਨ ਭੱਟੀ ਨੇ ਕਿਹਾ ਕਿ ਹਰੇਕ ਵਿਦਿਆਰਥੀ ਵਿਸ਼ੇਸ਼ ਹੈ ਅਤੇ ਹਰੇਕ ਅੰਦਰ ਕੋਈ ਨਾ ਕੋਈ ਛੁਪੀ ਹੋਈ ਪ੍ਰਤਿਭਾ ਹੁੰਦੀ ਹੈ। ਇੱਕ ਚੰਗੇ ਲੀਡਰ ਦਾ ਅਸਲ ਕੰਮ ਉਸ ਪ੍ਰਤਿਭਾ ਨੂੰ ਪਛਾਣ ਕੇ ਉਜਾਗਰ ਕਰਨਾ ਹੈ। ਉਨ੍ਹਾਂ ਨੇ ਸਮੂਹ ਵਿਦਿਆਰਥੀਆਂ ਨੂੰ ਟੀਮ ਵਜੋਂ ਮਿਲ ਕੇ ਕੰਮ ਕਰਨ ਦੀ ਪ੍ਰੇਰਨਾ ਦਿੱਤੀ। ਸਕੂਲ ਪ੍ਰਿੰਸੀਪਲ ਫਾਦਰ ਬੇਨੀ ਥਾਮਸ ਨੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ ਅਤੇ ਪੁਰਾਣੀ ਕੌਂਸਲ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਉਮੀਦ ਜਤਾਈ ਕਿ ਨਵੀਂ ਟੀਮ ਸਕੂਲ ਨੂੰ ਹੋਰ ਉਚਾਈਆਂ ਤੇ ਲੈ ਕੇ ਜਾਵੇਗੀ।