ਲਾਇਨ ਨਵਦੀਪ ਮੰਘੇੜਾ ਨੂੰ ਮਿਲਿਆ ਵਿਸ਼ੇਸ਼ ਐਵਾਰਡ
ਲਾਇਨ ਨਵਦੀਪ ਮੰਘੇੜਾ ਨੂੰ ਰੀਜਨਲ ਕਾਨਫਰੰਸ ’ਚ ਮਿਲਿਆ 20 ਸਾਲ ਮੁਕੰਮਲ ਕਰਨ ਤੇ ਐਵਾਰਡ
Publish Date: Sun, 12 Apr 2026 03:51 PM (IST)
Updated Date: Mon, 13 Apr 2026 04:01 AM (IST)

ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਸਥਾਨਕ ਲਾਇਨ ਭਵਨ ਆਦਰਸ਼ ਨਗਰ ਫਰੀਦਕੋਟ ਵਿਖੇ ਮਹੀਨਾਵਾਰ ਮੀਟਿੰਗ ਕਲੱਬ ਦੇ ਪ੍ਰਧਾਨ ਮੋਹਿਤ ਗੁਪਤਾ ਦੀ ਰਹਿਨੁਮਾਈ ਹੇਠ ਹੋਈ। ਮੀਟਿੰਗ ਦੀ ਸ਼ੁਰੂਆਤ ਬਿਕਰਮਜੀਤ ਸਿੰਘ ਢਿੱਲੋਂ ਵੱਲੋ ਸਭ ਨੂੰ ਜੀ ਆਇਆਂ ਨੂੰ ਆਖ ਕੇ ਕੀਤੀ ਗਈ। ਉਪਰੰਤ ਕਲੱਬ ਦੀ ਪ੍ਰੰਪਰਾ ਅਨੁਸਾਰ ਪ੍ਰਾਥਨਾ ਲਾਇਨ ਸੰਜੀਵ ਅਰੋੜਾ ਵੱਲੋ ਕੀਤੀ ਗਈ। ਲਾਇਨ ਕਲੱਬਾਂ ਦੇ ਡਿਪਟੀ ਗਵਰਨਰ ਲਾਇਨ ਰਜਨੀਸ਼ ਗਰੋਵਰ ਵੱਲਂੋ ਰੀਜਨਲ ਕਾਨਫਰੰਸ ਜੋ ਪਿਛਲੇ ਦਿਨੀ ਫਿਰੋਜ਼ਪੁਰ ਵਿਖੇ ਹੋਈ ਸੀ ਦੇ ਦੌਰਾਨ ਲਾਇਨਜ਼ ਕਲੱਬ ਫ਼ਰੀਦਕੋਟ ਨੂੰ ਮਿਲੇ ਅਵਾਰਡਾਂ ਬਾਰੇ ਚਾਨਣਾ ਪਾਇਆ ਗਿਆ। ਇਸੇ ਮੀਟਿੰਗ ਦੌਰਾਨ ਲਾਇਨ ਨਵਦੀਪ ਸਿੰਘ ਮੰਘੇੜਾ ਨੂੰ ਰੀਜਨਲ ਕਾਨਫਰੰਸ ਦੌਰਾਨ ਲਾਇਨਜ਼ ਸੰਸਥਾਵਾਂ ’ਚ 20 ਸਾਲ ਮੁਕੰਮਲ ਕਰਨ ਅਤੇ ਕਲੱਬ ਲਈ ਹਮੇਸ਼ਾ ਸ਼ਾਨਦਾਰ ਸੇਵਾਵਾਂ ਦੇਣ ਤੇ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨਿਤ ਇਲਾਕੇ ਦੇ ਨਾਮਵਰ ਸਮਾਜ ਸੇਵੀ ਡਾ ਗੁਰਿੰਦਰ ਮੋਹਨ ਸਿੰਘ,ਪੀ. ਐਮ.ਜੇ.ਐਫ. ਪ੍ਰਦੁਮਣ ਸਿੰਘ ਦਸਮੇਸ਼ ਕਲਾਥ ਹਾਊਸ, ਸੀਨੀਅਰ ਲੀਡਰ ਗੁਰਚਰਨ ਸਿੰਘ ਗਿੱਲ, ਡਿਪਟੀ ਗਰਵਰਨ ਰਜਨੀਸ਼ ਗਰੋਵਰ, ਮਲਟੀਪਲ ਪੀ.ਆਰ.ਓ ਲੁਕਿੰਦਰ ਸ਼ਰਮਾਂ ਅਤੇ ਸੀਨੀਅਰ ਆਗੂ ਗੁਰਮੇਲ ਸਿੰਘ ਜੱਸਲ ਮੌਜੂਦ ਸਨ। ਮੀਟਿੰਗ ਦੇ ਅੰਤ ’ ਕਲੱਬ ਪ੍ਰਧਾਨ ਮੋਹਿਤ ਗੁਪਤਾ ਨੇ ਸਾਰੇ ਆਏ ਹੋਏ ਮੈਂਬਰ ਦਾ ਧੰਨਵਾਦ ਕੀਤਾ। ਇਸ ਮੌਕੇ ਕਲੱਬ ਦੇ 2026-27 ਦੌਰਾਨ ਚੁਣੇ ਗਏ ਪ੍ਰਧਾਨ ਗਿਰੀਸ਼ ਸੁਖੀਜਾ ਨੇ ਭਵਿੱਖ ਦੇ ਪ੍ਰੋਗਰਾਮ ਕਰਨ ਵਾਸਤੇ ਸਮੂਹ ਮੈਂਬਰਾਂ ਨੂੰ ਸਲਹ ਮਸ਼ਵਰਾ ਦੇਣ ਵਾਸਤੇ ਅਪੀਲ ਕੀਤੀ। ਇਸ ਮੌਕੇ ਹਾਜ਼ਰ ਮੈਂਬਰਾਂ ਵੱਲੋਂ ਨਵਦੀਪ ਸਿੰਘ ਮੰਘੇੜਾ ਨੂੰ ਐਵਾਰਡ ਮਿਲਣ ਤੇ ਸ਼ੁੱਭ ਕਾਮਨਾਵਾਂ ਦਿੱਤੀਆ। ਸਨਮਾਨ ਦੀ ਖੁਸ਼ੀ ’ਚ ਅੰਤ ’ਚ ਸਾਰੇ ਮੈਂਬਰ ਨੇ ਮਿਲ ਕੇ ਡਿਨਰ ਦਾ ਆਨੰਦ ਮਾਣਿਆ।