ਸ਼੍ਰੀ ਰਾਮਨੌਮੀ ਮਹਾਉਤਸਵ ਕਰਵਾਇਆ
ਸ਼੍ਰੀ ਰਾਮ ਨੌਮੀ ਮਹਾਂ ਉਤਸਵ" ਦਾ ਆਯੋਜਨ ਕੀਤਾ ਗਿਆ
Publish Date: Sun, 29 Mar 2026 03:29 PM (IST)
Updated Date: Mon, 30 Mar 2026 04:00 AM (IST)

ਵਿਕਾਸ ਕੁਮਾਰ ਗਰਗ ਪੰਜਾਬੀ ਜਾਗਰਣ ਫਰੀਦਕੋਟ : ਸ਼੍ਰੀ ਜੀ ਪਰਿਵਾਰ ਵੱਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਫ਼ਰੀਦਕੋਟ ਦੀ ਪਵਿੱਤਰ ਧਰਤੀ 'ਤੇ ਸ਼੍ਰੀ ਰਾਧਾ ਕ੍ਰਿਸ਼ਨ ਧਾਮ ਵਿਖੇ ਪਹਿਲੇ ਦਿਨ"ਸ਼੍ਰੀ ਰਾਮ ਨੌਮੀ ਮਹਾਂ ਉਤਸਵ" ਦਾ ਆਯੋਜਨ ਬਹੁਤ ਸ਼ਰਧਾ ਅਤੇ ਉਤਸ਼ਾਹ ਨਾਲ ਸ਼੍ਰੀ ਜੀ ਪ੍ਰੀਵਾਰ ਦੇ ਪ੍ਰਧਾਨ ਭੂਸ਼ਣ ਬਾਂਸਲ ਦੀ ਅਗਵਾਈ ਵਿੱਚ ਕੀਤਾ ਗਿਆ। ਇਸ ਮੌਕੇ ਤੇ ਭਗਵਾਨ ਸ਼੍ਰੀ ਰਾਮ ਜੀ ਦਾ ਦਰਬਾਰ ਸੁੰਦਰ ਅਤੇ ਰਾਧਾ ਕ੍ਰਿਸ਼ਨ ਧਾਮ ਨੂੰ ਵੀ ਰੰਗਬਰੰਗੀਆ ਜਗਮਗ ਲਾਈਟਾਂ ਨਾ ਸਜਾਇਆ ਹੋਇਆ ਸੀ। ਭਗਵਾਨ ਰਾਮ ਜੀ ਦੇ ਦਰਬਾਰ ਵਿੱਚ ਭਗਤ ਨਮਸਤਕ ਹੋ ਰਹੇ ਸਨ। ਰਾਧਾ ਕ੍ਰਿਸ਼ਨ ਧਾਮ ਵਿਖੇ ਸਵੇਰੇ ਸ਼੍ਰੀ ਰਾਮਚਰਿਤ ਮਾਨਸ ਦਾ ਪਾਠ ਭਗਤਾਂ ਵਲੋਂ ਕੀਤਾ ਗਿਆ। ਇਸ ਤੋਂ ਬਾਅਦ ਸ਼ਾਮ ਨੂੰ ਭਜਨ ਸੰਧਿਆ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਜਿਸ ਵਿੱਚ ਭਗਤਾਂ ਦੀਆਂ ਖੂਬ ਰੌਣਕਾਂ ਲੱਗੀਆਂ ਹੋਈਆਂ ਸਨ। ਇਸ ਮੌਕੇ ਮੁੱਖ ਮਹਿਮਾਨ, ਰਾਜੀਵ ਸੂਦ ਵਾਈਸ ਚਾਂਸਲਰ ਬਾਬਾ ਫ਼ਰੀਦ ਯੂਨੀਵਰਸਿਟੀ, ਡਾ ਸੰਜੀਵ ਗੋਇਲ ਐੱਮਡੀ ਅੱਖਾਂ ਦੇ ਸਪੈਸ਼ਲਿਸਟ ਪ੍ਰੀਵਾਰ ਸਮੇਂਤ ਸ਼ਾਮਿਲ ਹੋ ਕੇ ਭਗਵਾਨ ਰਾਮ ਜੀ ਦੇ ਦਰਬਾਰ ਨਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਤੇ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਪ੍ਰਸਿੱਧ ਗਾਇਕ, ਸ਼ਿਵ ਕੁਮਾਰ (ਜੈਪੁਰ), ਸੋਨਾ ਜਾਧਵ (ਇੰਦੌਰ), ਅਤੇ ਸ਼ੀਤਲ ਹੋਲਕਰ (ਇੰਦੌਰ), ਰਾਮ ਜੀ ਦਾ ਗੁਣਗਾਣ ਕਰਕੇ ਸ਼ਰਧਾਲੂਆਂ ਨੂੰ ਮੰਤਰਮੁਗਧ ਕੀਤਾ। ਇਸ ਇਲਾਵਾ ਤੋਂ ਇਲਾਵਾ ਸੋਨਾ ਜਾਧਵ ਦੇ ਭਜਨਾਂ ਦੁਆਰਾ ਸੰਗਤਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ ਗਿਆ। ਇਸ ਮੌਕੇ ਤੇ ਮਹਿਲਾਵਾਂ ਨੇ ਭਗਵਾਨ ਸ਼੍ਰੀ ਰਾਮ ਜੀ ਦੇ ਭਜਨਾਂ ਤੇ ਨੱਚਦੇ ਹੋਏ ਖੂਸ਼ੀਆਂ ਦਾ ਇਜ਼ਹਾਰ ਕੀਤਾ। ਇਸ ਮੌਕੇ ਸਮੂਹ ਭਗਤਾਂ ਨੇ ਭਗਵਾਨ ਸ਼੍ਰੀ ਰਾਮ ਜੀ ਦੀ ਆਰਤੀ ਕੀਤੀ ਗਈ ਅਤੇ ਭਗਤਾਂ ਨੂੰ ਲੰਗਰ ਸ੍ਰੀਜੀ ਪ੍ਰੀਵਾਰ ਅਤੇ ਭੋਲੇ ਬਾਬਾ ਕਾਵੜ ਸੰਘ ਦੇ ਸਮੂਹ ਮੈਂਬਰਾਂ ਵੱਲੋਂ ਛਕਾਉਣ ਦੀ ਸੇਵਾ ਕੀਤੀ ਗਈ। ਇਸ ਮੌਕੇ ਪ੍ਰਧਾਨ ਭੂਸ਼ਣ ਬੰਸਲ, ਸੰਦੀਪ ਗਰਗ, ਪੰਕਜ ਅਗਰਵਾਲ, ਅਰਵਿੰਦ ਗੁਪਤਾ, ਦੇਵੇਂਦਰ ਗੁਪਤਾ, ਦੀਪਕ ਮੁਖੀਜਾ, ਸੰਜੀਵ ਮਿੱਤਲ, ਸੰਜੇ ਪਰਾਸ਼ਰ, ਦੀਪ ਸ਼ਰਮਾ, ਲਾਡੀ, ਰਾਬੀਆ ਬਾਂਸਲ, ਸਿਲਕੀ ਗਰਗ, ਅਮੀਸ਼ਾ ਅਗਰਵਾਲ, ਪ੍ਰਤੀਕ ਸੇਠੀ, ਵਿਨੋਦ ਗੁਪਤਾ, ਨੀਰਜ ਸ਼ਰਮਾ, ਅਤੁਲ ਗੁਪਤਾ, ਭੂਸ਼ਣ ਸਿੰਗਲਾ ਗੋਪਾਲ ਅਗਰਵਾਲ ਅਤੇ ਸ਼੍ਰੀਜੀ ਪਰਿਵਾਰ (ਸਨਾਤਨ ਧਰਮ ਪ੍ਰਚਾਰ ਮੰਡਲ) ਦੇ ਮੈਂਬਰ ਮੌਜੂਦ ਸਨ।