ਸੁਨਾਵਰਦੀਪ ਸਿੰਘ ਨੂੰ ਆਈਏਐੱਸ ਬਣਨ ’ਤੇ ਸਨਮਾਨਿਤ ਕੀਤਾ
ਨੈਸ਼ਨਲ ਯੂਥ ਕਲੱਬ ਅਤੇ ਬਾਬਾ ਸ਼੍ਰੀ ਚੰਦ ਸੇਵਾ ਸੁਸਾਇਟੀ ਨੇ ਸੁਨਾਵਰਦੀਪ ਸਿੰਘ ਨੂੰ ਆਈ.ਏ.ਐੱਸ ਬਣਨ ਤੇ ਸਨਮਾਨਿਤ ਕੀਤਾ
Publish Date: Thu, 12 Mar 2026 03:42 PM (IST)
Updated Date: Fri, 13 Mar 2026 04:00 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫ਼ਰੀਦਕੋਟ : ਗਿਆਨੀ ਜ਼ੈਲ ਸਿੰਘ ਐਵੀਨਿਊ ਫ਼ਰੀਦਕੋਟ ਵਾਸੀ ਡਾ. ਕੁਲਦੀਪ ਸਿੰਘ ਡਾਇਰੈਕਟਰ ਖੇਤੀਬਾੜੀ ਫ਼ਰੀਦਕੋਟ ਅਤੇ ਸਰਕਾਰੀ ਬ੍ਰਜਿੰਦਰਾ ਕਾਲਜ ਫ਼ਰੀਦਕੋਟ ਦੇ ਪ੍ਰੋਫ਼ੈਸਰ ਡਾ. ਗਗਨਦੀਪ ਕੌਰ ਦੇ ਲਾਡਲੇ ਫ਼ਰਜ਼ੰਦ ਸੁਨਾਵਰਦੀਪ ਸਿੰਘ ਨੇ ਯੂ.ਪੀ.ਐਸ.ਸੀ ਦੀ ਪ੍ਰੀਖਿਆ ਅੰਦਰ ਦੇਸ਼ ਭਰ ’ਚੋਂ 76ਵਾਂ ਸਥਾਨ ਹਾਸਲ ਕਰਕੇ ਆਈ.ਏ.ਐੱਸ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ। ਸੁਨਾਵਰਦੀਪ ਸਿੰਘ ਨੇ ਫਰੀਦਕੋਟ ਹੀ ਨਹੀਂ ਪੂਰੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ । ਉਸ ਦੀ ਮਿਹਨਤ, ਸੋਚ, ਲਿਆਕਤ ਤੇ ਮਾਪਿਆਂ ਦੀ ਯੋਗ ਅਗਵਾਈ ਨੇ ਅੱਜ ਉਸਦਾ ਨਾਂ ਫਰੀਦਕੋਟ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨੈਸ਼ਨਲ ਯੂਥ ਕਲੱਬ ਫਰੀਦਕੋਟ ਦੇ ਪ੍ਰਧਾਨ ਦਵਿੰਦਰ ਸਿੰਘ ਪੰਜਾਬ ਮੋਟਰਜ ਅਤੇ ਬਾਬਾ ਸ਼੍ਰੀ ਚੰਦ ਸੇਵਾ ਸੁਸਾਇਟੀ ਦੇ ਪ੍ਰਧਾਨ ਰਜਿੰਦਰ ਦਾਸ ਰਿੰਕੂ ਨੇ ਸੁਨਾਵਰਦੀਪ ਸਿੰਘ ਦੇ ਗ੍ਰਹਿ ਵਿਖੇ ਉਨ੍ਹਾਂ ਨੂੰ ਸਨਮਾਨਿਤ ਕਰਨ ਸਮੇਂ ਕੀਤਾ। ਇਸ ਮੌਕੇ ਸ਼ਹਿਰ ਦੀਆਂ ਕਈ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਅੁਹਦੇਦਾਰ ਅਤੇ ਮੈਂਬਰ ਹਾਜ਼ਰ ਸਨ । ਸਮੂਹ ਸਮਾਜ ਸੇਵੀ ਸੰਸਥਾਵਾਂ ਨੇ ਸੁਨਾਵਰਦੀਪ ਸਿੰਘ ਤੇ ਉਨ੍ਹਾਂ ਦੇ ਪਿਤਾ ਡਾ: ਕੁਲਦੀਪ ਸਿੰਘ ਤੇ ਮਾਤਾ ਡਾ: ਗਗਨਦੀਪ ਕੌਰ ਤੇ ਫੁੱਲਾਂ ਦੀ ਵਰਖਾ ਕਰਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸਮਾਜ ਸੇਵੀ ਅਜੇਪਾਲ ਸ਼ਰਮਾ ਨੇ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਹੋਏ ਆਪਣੀ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਸੁਨਾਵਰਦੀਪ ਸਿੰਘ ਦੀ ਇਹ ਸ਼ਾਨਦਾਰ ਸਫਲਤਾ ਸਿਰਫ਼ ਉਨ੍ਹਾਂ ਦੇ ਪਰਿਵਾਰ ਹੀ ਨਹੀਂ ਸਗੋਂ ਪੂਰੇ ਫ਼ਰੀਦਕੋਟ ਅਤੇ ਪੰਜਾਬ ਲਈ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਨੌਜਵਾਨਾਂ ਲਈ ਇੱਕ ਵੱਡੀ ਪ੍ਰੇਰਣਾ ਹੈ ਜੋ ਸਾਬਤ ਕਰਦੀ ਹੈ ਕਿ ਮਿਹਨਤ, ਲਗਨ ਅਤੇ ਉੱਚੇ ਇਰਾਦਿਆਂ ਨਾਲ ਕਿਸੇ ਵੀ ਮੰਜ਼ਿਲ ਨੂੰ ਹਾਸਲ ਕੀਤਾ ਜਾ ਸਕਦਾ ਹੈ। ਅੰਤ ’ਚ ਰਜਿੰਦਰ ਬਾਂਸਲ ਆੜੀ ਨੇ ਕਿਹਾ ਕਿ ਸੁਨਾਵਰਦੀਪ ਸਿੰਘ ਵਰਗੇ ਹੋਣਹਾਰ ਨੌਜਵਾਨ ਸਮਾਜ ਲਈ ਚਾਨਣ ਮੁਨਾਰਾ ਸਾਬਤ ਹੁੰਦੇ ਹਨ, ਜੋ ਹੋਰਨਾਂ ਨੂੰ ਵੀ ਉੱਚੀਆਂ ਉਡਾਰੀਆਂ ਭਰਨ ਲਈ ਪ੍ਰੇਰਿਤ ਕਰਦੇ ਹਨ। ਇਸ ਮੌਕੇ ਪ੍ਰਧਾਨ ਦਵਿੰਦਰ ਸਿੰਘ ਪੰਜਾਬ ਮੋਟਰਜ਼, ਪ੍ਰੋਜੈਕਟ ਚੇਅਰਮੈਨ ਅਜੇਪਾਲ ਸ਼ਰਮਾ, ਰਜਿੰਦਰ ਬਾਂਸਲ ਆੜੀ,ਰਾਕੇਸ਼ ਮਿੱਤਲ, ਰਜਿੰਦਰ ਦਾਸ ਰਿੰਕੂ, ਕੁਲਵਿੰਦਰ ਸਿੰਘ ਧਾਲੀਵਾਲ ਗੋਰਾ ਮਚਾਕੀ, ਮੈਂਬਰ ਐਸ.ਜੀ.ਪੀ.ਸੀ. ਬੀਬੀ ਗੁਰਿੰਦਰ ਕੌਰ ਭੋਲੂਵਾਲਾ ਨੇ ਇਸ ਮਾਣਮੱਤੀ ਪ੍ਰਾਪਤੀ ਲਈ ਡਾ. ਕੁਲਦੀਪ ਸਿੰਘ ਅਤੇ ਸਮੁੱਚੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ।