- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੈਸਨਲ ਯੂਥ ਕਲੱਬ ਅਤੇ ਸੁਰ ਆਂਗਨ ਦਾ ਪ੍ਰੋਗਰਾਮ “ਜਸਨ- ਏ -ਵਿਸਾਖੀ“ ਯਾਦਗਰੀ ਹੋ ਨਿਬੜਿਆ:

ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਨੈਸਨਲ ਯੂਥ ਕਲੱਬ ਫਰੀਦਕੋਟ ਅਤੇ ਸੁਰ ਆਂਗਨ ਪੰਜਾਬ ਵੱਲੋਂ ਦੇਸ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ ਐਜੂਕੇਸਨ ਫਰੀਦਕੋਟ ਦੇ ਸਹਿਯੋਗ ਨਾਲ ਦੇਸ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ ਐਜੂਕੇਸਨ ਫਰੀਦਕੋਟ ਵਿਖੇ ਪ੍ਰੋਗਰਾਮ ਜਸਨ- ਏ - ਵਿਸਾਖੀ ਕਲੱਬ ਦੇ ਪ੍ਰਧਾਨ ਪਿ੍ਰੰ:ਸੁਰੇਸ ਅਰੋੜਾ ਦੀ ਯੋਗ ਅਗਵਾਈ ਅਤੇ ਸਰਕਾਰੀ ਕਾਲਜ ਆਫ ਐਜੂਕੇਸਨ ਫਰੀਦਕੋਟ ਡਾ:ਰਾਜੇਸ ਮੋਹਨ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ।ਕਲੱਬ ਦੇ ਸਮੂਹ ਮੈਂਬਰਾਂ ਨੇ ਮੁੱਖ ਮਹਿਮਾਨ ਅਤੇ ਵਿਸੇਸ ਮਹਿਮਾਨਾਂ ਦਾ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ।ਸਮਾਗਮ ਦੇ ਮੁੱਖ ਮਹਿਮਾਨ ਗੁਰਤੇਜ ਸਿੰਘ ਖੋਸਾ ਚੇਅਰਮੈਨ ਜ਼ਿਲਾ ਯੋਜਨਾ ਕਮੇਟੀ ਫਰੀਦਕੋਟ ਸਨ ਜਦ ਕਿ ਪ੍ਰਧਾਨਗੀ ਸੀਨੀਅਰ ਐਡਵੋਕੇਟ ਰਾਜ ਕੁਮਾਰ ਗੁਪਤਾ ਨੇ ਕੀਤੀ ਪ੍ਰੋਗਰਾਮ ਦਾ ਉਦਘਾਟਨ ਪਿਯੂਸ ਬਾਂਸਲ ਸਮਾਜ ਸੇਵੀ ਨੇ ਰੀਬਨ ਕੱਟ ਕੇ ਕੀਤਾ। ਵਿਸੇਸ ਮਹਿਮਾਨਾਂ ਚ ਕਰਮਿੰਦਰ ਦੇ ਬਿੱਟੂ ਗਿੱਲ,ਐਡਵੋਕੇਟ ਨਾਇਬ ਸਿੰਘ ਸੰਘਾ ਸਾਮਲ ਸ ਨ। ਸਭ ਤੋਂ ਪਹਿਲਾਂ ਡਾ: ਰਾਜੇਸ ਮੋਹਨ ਪਿ੍ਰੰਸੀਪਲ ਸਰਕਾਰੀ ਕਾਲਜ ਆਫ ਐਜੂਕੇਸਨ ਫਰੀਦਕੋਟ ਨੇ ਸਭਨਾ ਨੂੰ ਜੀ ਆਇਆਂ ਨੂੰ ਕਿਹਾ ਗਿਆ। ਨੈਸਨਲ ਯੂਥ ਕਲੱਬ ਦੇ ਪ੍ਰਧਾਨ ਪਿ੍ਰੰ: ਸੁਰੇਸ ਅਰੋੜਾ ਨੇ ਕਲੱਬ ਦੀਆਂ ਗਤੀਵਿਧੀਆਂ ਤੇ ਚਾਨਣਾ ਪਾਇਆ ਅਤੇ ਕਿਹਾ ਕਿ ਕਲੱਬ ਵੱਲੋ ਚਲਾਏ ਜਾ ਰਹੇ ਮਿ੍ਰਤਕ ਦੇਹ ਸੰਭਾਲ ਕੇਂਦਰ ਲਈ ਸੋਲਰ ਸਿਸਟਮ ਦੀ ਸਖਤ ਜਰੂਰਤ ਹੈ ਜਿਸ ਤੇ ਗੁਰਤੇਜ ਸਿੰਘ ਖੋਸਾ ਨੇ ਸੋਲਰ ਸਿਸਟਮ ਲਈ ਗਰਾਂਟ ਦੇਣ ਦਾ ਐਲਾਨ ਕੀਤਾ ਤੇ ਕਲੱਬ ਮੈਂਬਰਾਂ ਨੇ ਗੁਰਤੇਜ ਸਿੰਘ ਖੋਸਾ ਦਾ ਧੰਨਵਾਦ ਕੀਤਾ । ਗੁਰਤੇਜ ਸਿੰਘ ਖੋਸਾ ਨੇ ਕਲੱਬ ਦੀਆਂ ਗਤੀਵਿਧੀਆਂ ਦੀ ਭਰਪੂਰ ਸਲਾਘਾ ਕਰਦਿਆਂ ਕਿਹਾ ਕਿ ਇਸ ਤਰਾਂ ਦੇ ਸਮਾਗਮ ਸਾਨੂੰ ਵੱਧ ਤੋਂ ਵੱਧ ਕਰਨੇ ਚਾਹੀਦੇ ਹਨ। ਸਹਿਰ ਦੀ ਸਫਾਈ ਵੱਲ ਵਿਸੇਸ ਧਿਆਨ ਦੇਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਅੱਜ ਦੇ ਪ੍ਰੋਗਰਾਮ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਇਸ ਮੌਕੇ ਜਸਬੀਰ ਸਿੰਘ ਜੱਸੀ ਜ਼ਿਲਾ ਗਾਈਡੈਂਸ ਕੌਂਸਲਰ ਨੇ ਵਿਸਾਖੀ ਦੇ ਦਿਹਾੜੇ ਤੇ ਵਿਸਥਾਰਪੂਰਵਕ ਚਾਨਣਾ ਪਾਇਆ। ਰਾਜ ਕੁਮਾਰ ਗੁਪਤਾ ਨੇ ਆਪਣੇ ਪ੍ਰਧਾਨਗੀ ਭਾਸਣ ਵਿੱਚ ਕਿਹਾ ਨੇ ਸਾਨੂੰ ਆਪਸੀ ਭਾਈ ਚਾਰਾ ਬਣਾਈ ਰੱਖਣ ਲਈ ਇਸ ਤਰਾਂ ਦੇ ਸਮਾਗਮ ਬਹੁਤ ਜਿਆਦਾ ਸਹਾਈ ਹੁੰਦੇ ਹਨ।ਦੇਸ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ ਐਜੂਕੇਸਨ ਫਰੀਦਕੋਟ ਦੇ ਵਿੱਦਿਆਰਥੀ ਜਸਪਿੰਦਰ ਕੌਰ, ਮਨਪ੍ਰੀਤ ਕੌਰ, ਸੁਖਪ੍ਰੀਤ ਕੌਰ, ਜਸ਼ਨਪ੍ਰੀਤ ਕੌਰ, ਦਵਿੰਦਰ ਸਿੰਘ, ਜਸਵਿੰਦਰ ਕੌਰ, ਪ੍ਰਗਟ ਸਿੰਘ, ਤਰੁਣਜੀਤ ਸਿੰਘ, ਅਰਪਨਦੀਪ ਕੌਰ,ਗੁਰਪ੍ਰੀਤ ਕੌਰ, ਜੈਸਮੀਨ ਕੌਰ, ਮਨਜੋਤ ਕੌਰ, ਅਮਨਦੀਪ ਕੌਰ, ਸਿਮਰਨਜੀਤ ਕੌਰ, ਰਾਜਵੀਰ ਕੌਰ ਨੇ ਪੰਜਾਬੀ ਸੱਭਿਆਚਾਰਕ ਦੀਆਂ ਵੱਖ-ਵੱਖ ਵੰਨਗੀਆਂ ਪੇਸ਼ ਕਰਦਿਆਂ ਖੂਬ ਰੰਗ ਬੰਨਿ੍ਹਆ ।ਗੀਤ ਪੇਸ ਕੀਤੇ ਕਵਿਤਾਵਾਂ ਪੇਸ ਕੀਤੀਆਂ,ਪੰਜਾਬੀ ਭਾਸਾ ਅਤੇ ਪੰਜਾਬੀ ਸੱਭਿਆਚਾਰ ਤੋਂ ਹੋ ਰਹੇ ਮੋਹ ਭੰਗ ਤੇ ਅਧਾਰਿਤ ਸਕਿਟ ਪੇਸ ਕਰਕੇ ਢਿੱਡੀ ਪੀੜਾਂ ਪਾ ਦਿੱਤੀਆਂ। ਵਿਦਿਆਰਥੀਆਂ ਨੇ ਭੰਡਾਂ ਦੀ ਆਈਟਮ ਪੇਸ ਕੀਤੀ।ਕਾਲਜ ਦੇ ਪੁਰਾਣੀ ਵਿਦਿਆਰਥੀ ਵਿਸ਼ਵਜੀਤ ਸਿੰਘ ਡੇਜੀ, ਨਾਹਰ ਸਿੰਘ ਨੇ ਗਿੱਲ ਵੀ ਗੀਤ ਪੇਸ ਕਰਕੇ ਆਪਣੀ ਹਾਜਰੀ ਲਗਵਾਈ। ਸੁਰ ਆਂਗਨ ਪੰਜਾਬ ਗਰੁੱਪ ਦੇ ਕਲਾਕਾਰਾਂ ਗਗਨ ਨੇ ਗੀਤ ਮੋਰਾ,ਮਾਧਵ ਅਰੋੜਾ ਅਤੇ ਲਖਵਿਰ ਨੇ ਸੂਫੀਆਨਾ ਗੀਤ ਪੇਸ ਕੀਤੇ,ਹਰਸ ਚਰਨ ਨੇ ਗੀਤ ਮਾਏ ਨੀਂ ਮੇਰੀ ਸੋਚ ਨੂੰ ਲੱਗਿਆ ਰੋਗ , ਸੰਦੀਪ ਸਿੰਘ ਸੰਗੀਤ ਅਧਿਆਪਕ ਆਗਿਆ ਪਾਲ ਨੇ ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ ,ਕਰਨ ਨੇ ਮਾਹੀਆ,ਗਗਨ ਕੌਰ ਨੇ ਇੱਕ ਮੇਰੀ ਅੱਖ ਕਾਸਨੀ ਅਤੇ ਮਿਰਜਾ ਪੇਸ ਕਰਕੇ ਬਹੁਤ ਵਾਹ ਵਾਹ ਖੱਟੀ ਤੇ ਇਸ ਗਰੁੱਪ ਨੇ ਗੁਲਦਸਤਾ ਪੇਸ ਕੀਤਾ ਜਿਸ ਨੂੰ ਦਰਸਕਾਂ ਨੇ ਬਹੁਤ ਪਸੰਦ ਕੀਤਾ।ਸਰਕਾਰੀ ਕਾਲਜ ਆਫ ਐਜੂਕੇਸਨ ਫਰੀਦਕੋਟ ਦੀਆਂ ਮੁਟਿਆਰਾਂ ਨੇ ਗਿੱਧਾ ਪੇਸ ਕੀਤਾ ਅਤੇ ਪ੍ਰੋਗਰਾਮ ਸਿੱਖਰਾਂ ਤੇ ਪਹੁੰਚ ਗਿਆ ਅਤੇ ਕਾਲਜ ਦੇ ਸਮੂਹ ਵਿਦਿਆਰਥੀਆਂ,ਅਧਿਆਪਕਾਂ ਅਤੇ ਕਲੱਬ ਮੈਂਬਰਾਂ ਨੇ ਸਮੁੱਚੇ ਰੂਪ ਵਿੱਚ ਭੰਗੜੇ ਪਾਏ । ਨੈਸਨਲ ਯੂਥ ਕਲੱਬ ਵੱਲੋਂ ਮੁੱਖ ਮਹਿਮਾਨ,ਵਿਸੇਸ ਮਹਿਮਾਨ ,ਸਹਿਯੋਗੀ ਅਤੇ ਪ੍ਰੋਗਰਾਮ ਚ ਭਾਗ ਲੈਣ ਵਾਲੇ ਭਾਗੀਦਾਰਾਂ ਨੂੰ ਸਨਮਾਨਿਤ ਕੀਤਾ । ਕਲੱਬ ਦੇ ਜਨਰਲ ਸਕੱਤਰ ਸੋਨੂੰ ਜੈਨ ਨੇ ਸਭਨਾ ਦਾ ਧੰਨਵਾਦ ਕੀਤਾ। ਇਸ ਮੌਕੇ ਆਲ ਪ੍ਰੋਜੈਕਟ ਚੇਅਰਮੈਨ ਅਜੇ ਪਾਲ ਸਰਮਾ,ਸੀਨੀਅਰ ਮੀਤ ਪ੍ਰਧਾਨ ਰਾਜੇਸ ਬਾਂਸਲ,ਮੀਤ ਪ੍ਰਧਾਨ ਰਾਕੇਸ ਮਿੱਤਲ, ਸੁਖਵਿੰਦਰ ਸਿੰਘ ਜੌਹਰ,ਡਾ. ਬਲਜੀਤ ਸਰਮਾ, ਗੁਰਪ੍ਰੀਤ ਸਿੰਘ ਰਾਜਾ, ਪੀ ਆਰ ਓ ਰਾਜਿੰਦਰ ਦਾਸ ਰਿੰਕੂ,ਦਫਤਰ ਇੰਚਾਰਜ ਸੁਰਿੰਦਰ ਕੁਮਾਰ,ਕਲਬ ਦੇ ਸਲਾਹਕਾਰ ਅਸੋਕ ਸੱਚਰ,ਦਵਿੰਦਰ ਸਿੰਘ, ਪਿ੍ਤਪਾਲ ਸਿੰਘ ਕੋਹਲੀ, ਰਾਜੇਸ ਕੁਮਾਰ ਸੁਖੀਜਾ,ਪ੍ਰੋ.ਪਰਮਿੰਦਰ ਸਿੰਘ ਬੁੱਟਰ , ਕਮਲ ਸੱਚਰ, ਮੰਜੂ ਸੁਖੀਜਾ, ਕਿਰਨ ਸੁਖੀਜਾ, ਮੰਜੂ ਬਾਲਾ,ਪਰਮਜੀਤ ਕੌਰ,,ਪ੍ਰੋ ਰਣਜੀਤ ਸਿੰਘ ਬਾਜਵਾ,ਪ੍ਰੋ.ਡਾ.ਰੁਪਿੰਦਰਜੀਤ ਕੌਰ, ਪ੍ਰੋ.ਰਾਜੇਸ਼ਵਰੀ ਦੇਵੀ, ਪ੍ਰੋ.ਬੀਰਇੰਦਰਜੀਤ ਸਿੰਘ ਸਰਾਂ, ਪ੍ਰੋ.ਫ਼ੈਨੀ ਚਾਵਲਾ, ਪ੍ਰੋ.ਮਨਵਿੰਦਰ ਕੌਰ,ਪ੍ਰੋ.ਸੁਖਵਿੰਦਰ ਕੌਰ,ਪ੍ਰੋ.ਸੁਖਪਾਲ ਕੌਰ, ਪ੍ਰੋ.ਡਾ.ਰਤਨ ਲਾਲ, ਪ੍ਰੋ.ਕਰਮਜੀਤ ਸਿੰਘ, ਪ੍ਰੋ.ਜਸਬੀਰ ਕੌਰ,ਸਾਬਕਾ ਸਿੱਖਿਆ ਅਫਸਰ ਫਰੀਦਕੋਟ ਧਰਮਵੀਰ ਸਿੰਘ,ਡਾ ਰੇਸਮ ਸਿੰਘ ਬਾਹੀਆ, ਸਮਾਜ ਸੇਵੀ ਦਰਸ਼ਨ ਲਾਲ ਚੁੱਘ,ਸਤੀਸ਼ ਰਣਦੇਵ, ਪ੍ਰੋ.ਅਰੁਣਾ ਰਣਦੇਵ, ਨਰਿੰਦਰ ਸਿੰਘ ਗਿੱਲ,ਪਰਵੀਨ ਕਾਲਾ,ਪ੍ਰੇਮ ਖਰਬੰਦਾ, ਹੈੱਡ ਮਾਸਟਰ ਜਸਵਿੰਦਰ ਸਿੰਘ ਕੈਂਥ, ਗੁਰੀਦਰ ਸਿੰਘ ,ਸਿਕੰਦਰ ਸਿੰਘ,ਨਰਿੰਦਰ ਸਿੰਘ ਗਿੱਲ,ਗੁਰਜੀਤ ਸਿੰਘ ਢਿੱਲੋਂ, ਸੁਰਜੀਤ ਸਿੰਘ ਸੇਵਾ ਮੁਕਤ ਸੁਪਰਡੈਂਟ ਅਤੇ ਕਾਲਜ ਦੇ ਵਿਦਿਆਰਥੀ ਵੱਡੀ ਗਿਣਤੀ ਚ ਹਾਜਰ ਸਨ ਜਿਨ੍ਹਾਂ ਵਿੱਚ ਲੜਕੀਆਂ ਵੀ ਸਾਮਿਲ ਸਨ ।ਮੰਚ ਸੰਚਾਲਨ ਦੀ ਭੂਮਿਕਾ ਪ੍ਰਸਿੱਧ ਮੰਚ ਸੰਚਾਲਕ ਜਸਬੀਰ ਸਿੰਘ ਜੱਸੀ ਅਤੇ ਸੰਗੀਤ ਅਧਿਆਪਕ ਹਰਪ੍ਰੀਤ ਕੌਰ ਨੇ ਬਾਖੂਬੀ ਨਿਭਾਈ ਪ੍ਰੋਗਰਾਮ ਯਾਦਗਰੀ ਹੋ ਨਿਬੜਿਆ।