- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੂ ਨਾਨਕ ਵੈੱਲਫੇਅਰ ਸੇਵਾ ਸੁਸਾਇਟੀ ਵੱਲੋਂ 20 ਸਵਾਲ-20 ਇਨਾਮ ਦੇ ਜੇਤੂਆਂ ਨੂੰ ਵੰਡੇੇ ਇਨਾਮ

ਚਾਨਾ ਪੰਜਾਬੀ ਜਾਗਰਣ ਕੋਟਕਪੂਰਾ : ਗੁਰੂ ਨਾਨਕ ਵੈਲਫੈਅਰ ਸੇਵਾ ਸੁਸਾਇਟੀ ਕੋਟਕਪੂਰਾ ਵਲੋਂ ਦਸਤਾਰ ਸਜਾਉਣ ਦਿਵਸ ਅਤੇ ਖਾਲਸਾ ਪੰਥ ਦੀ ਸਾਜਨਾ ਦੇ 327ਵੇਂ ਦਿਹਾੜੇ ਨੂੰ ਸਮਰਪਿਤ ‘‘20 ਸਵਾਲ-20 ਇਨਾਮ’’ ਦਾ ਲੱਕੀ ਡਰਾਅ ਇਨਾਮ ਵੰਡ ਸਮਾਗਮ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਮੁਹੱਲਾ ਹਰਨਾਮਪੁਰਾ ਵਿਖੇ ਆਯੋਜਿਤ ਕੀਤਾ ਗਿਆ। ਸਮਾਗਮ ਦੀ ਆਰੰਭਤਾ ਸੁਖਵਿੰਦਰ ਕੌਰ ਦੁਆਰਾ ਸ਼ਬਦ ਕੀਰਤਨ ਨਾਲ ਹੋਈ। ਭੁਪਿੰਦਰ ਕੌਰ, ਸੁਖਵਿੰਦਰ ਕੌਰ, ਚੰਦਨਪ੍ਰੀਤ ਕੌਰ, ਪਰਵਿੰਦਰ ਕੌਰ ਅਤੇ ਗੁਰਮੀਤ ਕੌਰ ਨੇ ਸ੍ਰੀ ਜਪੁਜੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿੱਚ ਕੀਤੇ ਗਏ। ਸੁਸਾਇਟੀ ਦੇ ਪ੍ਰਮੁੱਖ ਸੇਵਾਦਾਰ ਲੈਕ: ਬਲਵਿੰਦਰ ਸਿੰਘ ਕੋਟਕਪੂਰਾ ਨੇ ਕਿਹਾ ਕਿ ਦਸਤਾਰ ਗੁਰੂਆਂ, ਪੀਰਾਂ ਅਤੇ ਫਕੀਰਾਂ ਦੀ ਬਖਸ਼ਿਸ਼ ਕੀਤੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਸਮੇਂ ਸਿੱਖ ਦਾ ਦਸਤਾਰ ਇਹ ਜ਼ਰੂਰੀ ਅੰਗ ਨਿਰਧਾਰਤ ਕਰ ਦਿੱਤੀ ਸੀ। ਉਨ੍ਹਾਂ ਨੇ ਦਸਤਾਰ ਦੇ ਅਹਿਮੀਅਤ ਪ੍ਰਤੀ ਇਸ ਵਾਰ ਮੌਜੂਦ ਸੰਗਤ ਤੋਂ ਸਵਾਲ ਪੁੱਛੇ ਗਏ ਅਤੇ ਮੌਕੇ ਤੇ ਇਨਾਮ ਦਿੱਤੇ ਗਏ। ਇਸ ਵਾਰ ਸੰਗਤ ਨੂੰ ‘‘ਸਿੱਖੀ ਦੀ ਆਨ ਤੇ ਸ਼ਾਨ ਦਸਤਾਰ’’ ਦਾ ਕਿਤਾਬਚਾ ਵਿੱਚੋ ਪਾਏ ਗਏ 20 ਸਵਾਲਾਂ ਦਾ ਡਰਾਅ ਕੱਢਿਆ ਗਿਆ। ਜਿਨ੍ਹਾਂ ਵਿੱਚ ਪਹਿਲਾ ਡਰਾਅ ਅਸ਼ਵਨੀ ਕੌਰ, ਦੂਜਾ ਸੁਖਮਨਪ੍ਰੀਤ ਸਿੰਘ ਅਤੇ ਤੀਜਾ ਵਰਸੀਰਤ ਕੌਰ ਤੋਂ ਬਾਅਦ ਵਿੱਚ ਅਕਾਸ਼ਦੀਪ ਸਿੰਘ, ਨਾਇਰਾ, ਅਭੀਜੋਤ ਸਿੰਘ, ਬਲਵਿੰਦਰ ਕੌਰ, ਰਮਜੋਤ ਕੌਰ, ਸਹਿਜਪ੍ਰੀਤ ਕੌਰ, ਚੰਦਨਪ੍ਰੀਤ ਕੌਰ, ਕਿਸ਼ਨ ਸਿੰਘ, ਜਪਸਿਮਰਨ ਕੌਰ, ਦਿਵਰੀਤ ਕੌਰ, ਨਵਦੀਪ ਕੌਰ, ਤਵਨੀਸ਼ ਕੌਰ, ਰਿਪਦਮਨ ਕੌਰ, ਸੁਖਵਿੰਦਰ ਕੌਰ, ਰਿਤਿਕਾ ਮਿੱਤਲ , ਭੁਪਿੰਦਰ ਕੌਰ ਅਤੇ ਮੋਕਸ਼ ਸਮੇਤ ਵੀਹ ਦੇ ਡਰਾਅ ਰਾਹੀ ਨਾਂਅ ਨਿਕਲੇ। ਕਿਸ਼ਨ ਸਿੰਘ ਕਾਲੜਾ ਨੇ ਲੱਕੀ ਡਰਾਅ ਦੀ ਪਰਚੀਆਂ ਚੁੱਕੀਆਂ। 20 ਸਵਾਲ –20 ਇਨਾਮ ਦੇ ਡਰਾਅ ਦੀ ਜੱਜਮੈਟ ਗੁਰਵਿੰਦਰ ਸਿੰਘ ਸਿਵੀਆਂ, ਸੰਤ ਸਿੰਘ ਅਤੇ ਸਿਮਰਨਜੀਤ ਕੌਰ ਨੇ ਕੀਤੀ। ਉਕਤ ਵੀਹ ਡਰਾਅ ਵਾਲੇ ਜੇਤੂਆਂ ਨੂੰ ਇਨਾਮ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਪ੍ਰਸਿੱਧ ਸਮਾਜ ਸੇਵੀ ਗੁਰਿੰਦਰ ਸਿੰਘ, ਐਲ ਆਈ ਸੀ ਦੇ ਲੀਗਲ ਐਡਵਾਈਜ਼ਰ ਵਰਿੰਦਰਪਾਲ ਸਿੰਘ ਅਰਨੇਜਾ, ਸੁਸਾਇਟੀ ਦੇ ਪ੍ਰਮੁੱਖ ਸੇਵਾਦਰ ਲੈਕ: ਬਲਵਿੰਦਰ ਸਿੰਘ ਕੋਟਕਪੂਰਾ,ਸੰਤ ਸਿੰਘ, ਸਟੱਡੀ ਸਰਕਲ ਦੇ ਪ੍ਰਚਾਰਕ ਗੁਰਵਿੰਦਰ ਸਿੰਘ ਸਿਵੀਆ, ਜਸਮੀਤ ਸਿੰਘ, ਮਲਕੀਤ ਸਿੰਘ, ਅਮਰਜੀਤ ਸਿੰਘ, ਬੇਅੰਤ ਸਿੰਘ ਅਤੇ ਸਿਮਰਨਜੀਤ ਕੌਰ ਨੇ ਇਨਾਮ ਤਕਸੀਮ ਕੀਤੇ। ਗੁਰਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਸਿਵੀਆਂ ਦਸਤਾਰ ਦੀ ਅਹਿਮੀਅਤ ਬਾਰੇ ਦੱਸਿਆ ਤੇ ਜਿਨ੍ਹਾਂ ਦੇ ਡਰਾਅ ਨਿਕਲੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਹੋਰ ਕਿਹਾ ਕਿ ਇਹੋ ਜਿਹੇ ਉਪਰਾਲੇ ਨਿਰੰਤਰ ਚਲਦੇ ਰਹਿਣੇ ਚਾਹੀਦੇ ਹਨ ਅਤੇ ਸੰਗਤ ਨੂੰ ਪੂਰਨ ਸਹਿਯੋਗ ਦੇਣ ਲਈ ਬੇਨਤੀ ਕੀਤੀ ਤੇ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਸਮਾਗਮ ਦੀ ਸਮਾਪਤੀ ਸਿਮਰਨ ਕਰਕੇ ਕੇ ਕੀਤੀ ਗਈ।