ਗੁਰੂ ਨਾਨਕ ਟੈਕਸੀ ਸਟੈਂਡ ਵੱਲੋਂ ਪ੍ਰਗਟ ਸੰਧੂ ਦਾ ਸਨਮਾਨ
ਗੁਰੂ ਨਾਨਕ ਟੈਕਸੀ ਸਟੈਂਡ ਵੱਲੋਂ ਅਹੁਦਾ ਮਿਲਣ ਤੇ ਪ੍ਰਗਟ ਸੰਧੂ ਦਾ ਸਨਮਾਨ
Publish Date: Sun, 18 Jan 2026 03:38 PM (IST)
Updated Date: Mon, 19 Jan 2026 04:00 AM (IST)

ਅਰਸ਼ਦੀਪ ਸੋਨੀ ਪੰਜਾਬੀ ਜਾਗਰਣ, ਸਾਦਿਕ : ਗੁਰੂ ਨਾਨਕ ਟੈਕਸੀ ਸਟੈਂਡ ਸਾਦਿਕ ਦੇ ਸਰਪ੍ਰਸਤ ਪ੍ਰਗਟ ਸਿੰਘ ਸੰਧੂ ਨੂੰ ਆਮ ਆਦਮੀ ਪਾਰਟੀ ਵੱਲੋਂ ਵਿੱਚ ਪੰਜਾਬ ਰਾਜ ਵਪਾਰੀ ਕਮਿਸ਼ਨ ਅਤੇ ਪੰਜਾਬ ਸਰਕਾਰ ਵੱਲੋਂ ਫਰੀਦਕੋਟ ਦਾ ਮੈਂਬਰ ਬਣਾਏ ਜਾਣ ਤੇ ਸਮੂਹ ਸਟੈੱਡ ਮੈਂਬਰਾਂ ਵੱਲੋਂ ਪ੍ਰਗਟ ਸੰਧੂ ਦਾ ਸਨਮਾਨ ਸਮਾਰੋਹ ਕੀਤਾ ਗਿਆ।ਸਮੂਹ ਮੈਂਬਰਾਂ ਵੱਲੋਂ ਸੰਧੂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ।ਪ੍ਰਜਾਪਤ ਕੁਮਹਾਰ ਮਹਾਂ ਸੰਘ ਪੰਜਾਬ ਦੇ ਪ੍ਰਧਾਨ ਕਰਮਚੰਦ ਪੱਪੀ ਨੇ ਕਿਹਾ ਕਿ ਪਾਰਟੀਬਾਜ਼ੀ ਤੋਂ ਉੱਪਰ ਉਠ ਕੇ ਅਸੀਂ ਪ੍ਰਗਟ ਸਿੰਘ ਦਾ ਸਨਮਾਨ ਕਰਦੇ ਹਾਂ।ਜਿਸ ਦੇ ਪ੍ਰਗਟ ਸਿੰਘ ਨੇ ਜਦੋਂ ਤੋਂ ਪਾਰਟੀ ਬਣੀ ਹੈ ਲਈ ਦਿਨ ਰਾਤ ਇੱਕ ਕਰਕੇ ਤਨਦੇਹੀ ਨਾਲ ਮਿਹਨਤ ਕੀਤੀ ਉਸ ਮੁਤਾਬਿਕ ਮੁੱਖ ਮੰਤਰੀ ਪੰਜਾਬ ਤੇ ਵਿਧਇਕ ਵੱਲੋਂ ਕੋਈ ਵੱਡਾ ਅਹੁਦਾ ਦੇਣਾ ਬਣਦਾ ਸੀ। ਪਰ ਪਾਰਟੀ ਦਾ ਜੋ ਫੈਸਲਾ ਹੈ ਅਸੀਂ ਸਵੀਕਾਰ ਕਰਦੇ ਹੋਏ ਅਰਦਾਸ ਕਰਦੇ ਹਾਂ ਕਿ ਉਹ ਵਪਾਰੀਆਂ, ਦੁਕਾਨਦਾਰਾਂ ਦੀਆਂ ਮੁਸ਼ਕਲਾਂ ਨੂੰ ਹੱਨ ਕਰਾਉਣ ਦਿਵੱਚ ਕਾਮਯਾਬ ਹੋਣ ਤੇ ਵਪਾਰੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ। ਪ੍ਰਗਟ ਸੰਧੂ ਨੇ ਵੀ ਪੰਜਾਬ ਸਰਕਾਰ ਤੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦਾ ਵਿਸੇ਼ਸ ਧੰਨਵਾਦ ਕਰਦਿਆਂ ਵਿਸ਼ਵਾਸ਼ ਦਿਵਾਇਆ ਕਿ ਉਹ ਤਨਦੇਹੀ ਨਾਲ ਪਾਰਟੀ ਦੀ ਸੇਵਾ ਕਰਨਗੇ ਤੇ ਲੋਕਾਂ ਦੀਆਂ ਮੁਸ਼ਕਲਾਂ ਦੇ ਹਲ ਲਈ ਯਤਨ ਕਰਨਗੇ।ਅੰਤ ਵਿੱਚ ਲੱਡੂ ਵੰਡੇ ਗਏ।ਇਸ ਮੌਕੇ ਪੱਪੀ ਪ੍ਰਧਾਨ, ਸੁਖਜਿੰਦਰ ਸਿੰਘ ਢਿੱਲੋਂ, ਜਗਦੇਵ ਸਿੰਘ ਸੰਧੂ, ਕਾਲਾ ਸਿੰਘ ਝੋਕ ਸਰਕਾਰੀ, ਸਰਦੂਲ ਸਿੰਘ,ਸ਼ਭਪ੍ਰੀਤ ਸਿੰਘ, ਸਰਦੂਲ ਸਿੰਘ, ਕੁਲਵੀਰ ਸਿੰਘ, ਪੋਮਾ, ਓਮ ਪ੍ਰਕਾਸ਼, ਨਾਨਕ ਸਿੰਘ, ਦਰਸ਼ਨ ਸਿੰਘ, ਬਚਿੱਤਰ ਸਿੰਘ, ਜਗਨਨਾਥ, ਸੋਨੀ, ਲੱਭਾ ਸਿੰਘ ਤੇ ਬੋਹੜ ਸਿੰਘ ਵੀ ਹਾਜਰ ਸਨ।