ਵਾਟਰ ਸਪਲਾਈ ਦੇ ਕੰਮ ਦੀ ਕੀਤੀ ਸ਼ੁਰੂਆਤ
ਨਗਰ ਸੁਧਾਰ ਟਰੱਸਟ ਵੱਲੋਂ 54.50 ਲੱਖ ਦੀ ਲਾਗਤ ਨਾਲ ਵਾਟਰ ਸਪਲਾਈ ਦੇ ਕੰਮ ਦੀ ਸ਼ੁਰੂਆਤ : ਧਾਲੀਵਾਲ
Publish Date: Fri, 30 Jan 2026 03:19 PM (IST)
Updated Date: Sat, 31 Jan 2026 04:01 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫ਼ਰੀਦਕੋਟ : ਗਗਨਦੀਪ ਧਾਲੀਵਾਲ ਚੇਅਰਮੈਨ ਨਗਰ ਸੁਧਾਰ ਟਰੱਸਟ ਫ਼ਰੀਦਕੋਟ ਨੇ ਬਾਬਾ ਜੀਵਨ ਸਿੰਘ ਨਗਰ ਵਿਖੇ ਵਾਟਰ ਸਪਲਾਈ ਦਾ ਕਨੈਕਸ਼ਨ ਦਾ ਕੰਮ ਸ਼ੁਰੂ ਕਰਵਾਇਆ ਅਤੇ ਦੱਸਿਆ ਕਿ ਲਗਭਗ 54.50 ਲੱਖ ਰੁਪਏ ਦੀ ਲਾਗਤ ਨਾਲ ਸਾਦਿਕ ਚੌਂਕ ਤੋਂ ਲੈ ਕੇ ਬਾਬਾ ਜੀਵਨ ਸਿੰਘ ਨਗਰ ਸਕੀਮ ਤੱਕ ਇਹ ਪਾਈਪ ਲਾਈਨ ਪਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 2 ਲੱਖ ਲੀਟਰ ਦਾ ਟੈਂਕ ਪਾਣੀ ਸਟੋਰੇਜ ਕਰਕੇ ਅੱਗੇ ਨਗਰ ਵਾਸੀਆਂ ਨੂੰ ਵਰਤਣ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਲਗਭਗ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਐਚਪੀਐਲਟੀ ਬਿਜਲੀ ਦੇ ਕੰਮ ਦੇ ਟੈਂਡਰ ਲਗਾਏ ਗਏ ਹਨ, ਜੋ ਕਿ ਅਗਲੇ 10 ਦਿਨਾਂ ਦੇ ਵਿੱਚ ਬਿਜਲੀ ਦੀਆਂ ਲਾਈਨਾਂ ਦਾ ਕੰਮ ਵੀ ਸ਼ੁਰੂ ਕਰਵਾਇਆ ਜਾਵੇਗਾ। ਬਾਬਾ ਜੀਵਨ ਸਿੰਘ ਨਗਰ ਦੇ ਵਿਕਾਸ ਲਈ ਟਰੱਸਟ ਵੱਲੋਂ ਲਗਭਗ 3 ਕਰੋੜ 57 ਲੱਖ ਰੁਪਏ ਦੇ ਕੰਮ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਬਾਬਾ ਜੀਵਨ ਸਿੰਘ ਨਗਰ ਸਕੀਮ ਵਿੱਚ ਸੀਵਰੇਜ ਦੀਆ ਪਾਈਪਾਂ ਵਿਛਾਉਣ ਦਾ ਕੰਮ 62.93 ਲੱਖ ਰੁਪਏ ਦੀ ਲਾਗਤ ਨਾਲ ਕਰਵਾਇਆ ਜਾ ਰਿਹਾ ਹੈ। ਇਸ ਤਰ੍ਹਾਂ ਬਾਬਾ ਜੀਵਨ ਸਿੰਘ ਨਗਰ ਸਕੀਮ ਵਿੱਚ ਐਚ.ਟੀ.ਐਲ.ਟੀ ਲਾਈਨਾਂ ਦਾ ਕੰਮ 140.57 ਲੱਖ ਰੁਪਏ ਦੀ ਲਾਗਤ ਨਾਲ ਜਲਦ ਹੀ ਸ਼ੁਰੂ ਕਰਵਾ ਦਿੱਤਾ ਜਾਵੇਗਾ। ਇਸ ਸਕੀਮ ਦੀ ਫਰੰਟ ਦੀ ਬਿਊਟੀਫਿਕੇਸ਼ਨ ਲਈ ਟਰੱਸਟ ਵੱਲੋਂ 49.29 ਲੱਖ ਰੁਪਏ ਦੀ ਲਾਗਤ ਨਾਲ ਕੰਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਾਬਾ ਜੀਵਨ ਸਿੰਘ ਨਗਰ ਵਿੱਚ ਪਾਰਕਾਂ ਅਤੇ ਗਰੀਨ ਬੈਲਟ ਦਾ ਕੰਮ 49.86 ਲੱਖ ਰੁਪਏ ਦੀ ਲਾਗਤ ਨਾਲ ਕਰਵਾਇਆ ਜਾ ਰਿਹਾ ਹੈ ਅਤੇ 50 ਲੱਖ ਰੁਪਏ ਦੀ ਲਾਗਤ ਦੇ ਨਾਲ ਪਾਰਕਾਂ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਹੋਈ ਬੋਲੀ ਵਿੱਚ ਜਿਨ੍ਹਾਂ ਵੱਲੋਂ ਵਿਸ਼ਵਾਸ ਪ੍ਰਗਟ ਕਰਕੇ 4 ਕਰੋੜ 23 ਲੱਖ ਦੇ ਪਲਾਂਟਾਂ ਦੀ ਖਰੀਦ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜੋ ਵੀ ਡਿਊਟੀ ਉਨ੍ਹਾਂ ਨੂੰ ਸੌਂਪੀ ਗਈ ਹੈ ਉਹ ਉਸ ਨੂੰ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕ ਪਲਾਂਟ ਖਰੀਦ ਕੇ ਉਨ੍ਹਾਂ ਨੂੰ ਸਹਿਯੋਗ ਦੇਣ। ਇਸ ਮੌਕੇ ਗੁਰਰਾਜ ਸਿੰਘ ਨਗਰ ਸੁਧਾਰ ਟਰੱਸਟ ਇੰਜੀਨੀਅਰ, ਸ਼ਮਿੰਦਰ ਸਿੰਘ ਐਕਸੀਅਨ ਵਾਟਰ ਸਪਲਾਈ ਹਾਜ਼ਰ ਸਨ।