ਅਧੂਰੇ ਵਿਕਾਸ ਕਾਰਜ ਪੂਰੇ ਕਰਨ ਦੀ ਕੀਤੀ ਮੰਗ
ਨਗਰ ਸੁਧਾਰ ਕਮੇਟੀ ਜੈਤੋ ਵੱਲੋਂ ਮੁਕਤਸਰ ਰੋਡ ਜੈਤੋ ਦੇ ਅਧੂਰੇ ਵਿਕਾਸ ਪਹਿਲ ਦੇ ਅਧਾਰ ਤੇ ਪੂਰੇ ਕੀਤੇ ਜਾਣ ਦੀ ਮੰਗ
Publish Date: Thu, 29 Jan 2026 03:21 PM (IST)
Updated Date: Fri, 30 Jan 2026 04:01 AM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਅੱਜ ਨਗਰ ਸੁਧਾਰ ਕਮੇਟੀ ਜੈਤੋ ਦੀ ਮੀਟਿੰਗ ਪ੍ਰਧਾਨ ਜਸਵਿੰਦਰ ਸਿੰਘ ਜੋਨੀ ਦੀ ਅਗਵਾਈ ਹੇਠ ਫੋਰ ਸੀਜਨ ਰਿਜੋਰਟ ਜੈਤੋ ਵਿਖੇ ਹੋਈ। ਜਿਸ ਵਿੱਚ ਕਮੇਟੀ ਦੇ ਬਹੁਤ ਸਾਰੇ ਅਹੁਦੇਦਾਰ ਤੇ ਮੈਂਬਰ ਹਾਜ਼ਰ ਹੋਏ। ਪ੍ਰੈਸ ਸਕੱਤਰ ਪ੍ਰਮੋਦ ਧੀਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਗਰ ਸੁਧਾਰ ਕਮੇਟੀ ਜੈਤੋ ਦੀ ਇਸ ਮੀਟਿੰਗ ਦੌਰਾਨ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਸਬੰਧੀ ਚਰਚਾ ਹੋਈ। ਇਸ ਮੌਕੇ ਜੈਤੋ ਸ਼ਹਿਰ ਵਿੱਚ ਬਣਾਈ ਜਾਣ ਵਾਲੀ ਸਰਕਾਰੀ ਸਮਾਰਟ ਲਾਇਬ੍ਰੇਰੀ, ਖੇਡ ਸਟੇਡੀਅਮ ਜੈਤੋ ਨੂੰ ਮਾਡਰਨ ਬਣਾਉਣਾ, ਸਿਵਲ ਹਸਪਤਾਲ ਵਿੱਚ ਡਾਕਟਰਾਂ ਦੀ ਘਾਟ ਪੂਰੀ ਕਰਨੀ, ਮੁਕਤਸਰ ਰੋਡ ਤੇ ਚੱਲ ਰਹੇ ਡਿਵੈਲਪਮੈਂਟ ਕਾਰਜਾਂ ਵਿੱਚ ਵਰਤੀ ਜਾ ਰਹੀ ਢਿਲ ਨੂੰ ਦੂਰ ਕਰਕੇ ਵਧੀਆ ਤਰੀਕੇ ਨਾਲ ਕਰਨਾ, ਨਿਕਾਸੀ ਦਾ ਖਾਸ ਪ੍ਰਬੰਧ ਕਰਕੇ ਹੀ ਸੜਕਾਂ ਦਾ ਨਵੀਨੀਕਰਨ ਕੀਤਾ ਜਾਵੇ ਆਦਿ ਵਿਸ਼ਿਆਂ ਸਬੰਧੀ ਚਰਚਾ ਕਰਕੇ ਮਾਨਯੋਗ ਹਲਕਾ ਵਿਧਾਇਕ ਅਮੋਲਕ ਸਿੰਘ, ਉਪ ਮੰਡਲ ਪ੍ਰਸਾਸ਼ਨ, ਨਗਰ ਕੌਂਸਲ ਦੇ ਪ੍ਰਧਾਨ ਡਾ ਹਰੀਸ਼ ਗੋਇਲ ਆਦਿ ਅੱਗੇ ਮੰਗ ਰੱਖੀ ਗਈ ਕਿ ਇਹ ਸਾਰੇ ਕੰਮ ਪਹਿਲ ਦੇ ਅਧਾਰ ਤੇ ਕੀਤੇ ਜਾਣ ਤਾਂ ਕੇ ਵਧੀਆ ਤਰੀਕੇ ਨਾਲ ਜੈਤੋ ਇਲਾਕੇ ਦਾ ਵਿਕਾਸ ਹੋ ਸਕੇ। ਇਸ ਮੌਕੇ ਨਗਰ ਸੁਧਾਰ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਜੋਨੀ, ਮਾਸਟਰ ਅੰਗਰੇਜ ਸਿੰਘ, ਰਜਿੰਦਰ ਕੁਮਾਰ ਰਾਜੂ ਚਾਵਲਾ, ਹਰਸੰਗੀਤ ਸਿੰਘ ਹੈਪੀ, ਵਿਜੇ ਸੋਲੰਕੀ, ਜਗਰੂਪ ਸਿੰਘ ਬਰਾੜ, ਗੁਰਮੀਤ ਸਿੰਘ ਬਰਾੜ, ਹਰਬੰਸ ਲਾਲ ਪੋਂਪੀ,ਗਗਨ ਸਰਾਂ, ਬਲਜੀਤ ਸਿੰਘ, ਗੁਰਚਰਨ ਸਿੰਘ, ਕਰਮਜੀਤ ਸਿੰਘ ਕਾਲਾ, ਦਵਿੰਦਰ ਸੱਚਦੇਵਾ, ਸ਼ਿਵਰਾਜ ਸਿੰਘ ਬਰਾਡ ਅਤੇ ਜਗਦੀਪ ਨੀਟਾ ਆਦਿ ਹਾਜ਼ਰ ਸਨ।