ਭੋਲਾ ਸ਼ਰਮਾ, ਜੈਤੋ : ਪਿੰਡ ਨੰਗਲ ਦੇ ਵਸਨੀਕ ਮਨਪ੍ਰਰੀਤ ਸਿੰਘ ਪੁੱਤਰ ਸੁਖਮੰਦਰ ਸਿੰਘ ਵਾਸੀ ਦਾ ਘਰ ਦੇ ਬਾਹਰ ਦੁਪਹਿਰ ਸਮੇਂ ਉਸ ਵੇਲੇ ਚੋਰਾਂ ਨੇ ਮੋਟਰਸਾਈਕਲ ਚੋਰੀ ਕਰ ਲਿਆ, ਜਦੋਂ ਉਹ ਘਰ ਖਾਣਾ ਖਾਣ ਆਇਆ ਸੀ ਤੇ ਜਦੋਂ ਬਾਹਰ ਨਿਕਲਿਆ ਤਾਂ ਮੋਟਰਸਾਈਕਲ ਉੱਥੋਂ ਗਾਇਬ ਸੀ। ਸ਼ਿਕਾਇਤ ਕਰਤਾ ਮੁਤਾਬਿਕ ਉਸ ਨੇ ਆਪਣੇ ਤੌਰ 'ਤੇ ਪੜਤਾਲ ਕਰ ਕੇ ਪਤਾ ਲਾ ਲਿਆ ਹੈ ਕਿ ਵਿਕਰਮਜੀਤ ਸਿੰਘ ਵਾਸੀ ਸਿੱਖਾਂਵਾਲਾ ਰੋਡ ਕੋਟਕਪੂਰਾ ਨੇ ਉਸ ਦਾ ਮੋਟਰਸਾਈਕਲ ਚੋਰੀ ਕੀਤਾ ਹੈ। ਤਫਤੀਸ਼ੀ ਅਫਸਰ ਏਐੱਸਆਈ ਗੁਰਦਿੱਤ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਵਿਕਰਮਜੀਤ ਸਿੰਘ ਨੂੰ ਨਾਮਜ਼ਦ ਕਰ ਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਉਂਝ ਉਨ੍ਹਾਂ ਦੱਸਿਆ ਕਿ ਵਿਕਰਮਜੀਤ ਸਿੰਘ ਤੋਂ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕਰ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਇਲਾਕੇ ਵਿਚ ਵਾਪਰੀਆਂ ਹੋਰ ਵੀ ਚੋਰੀ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਦਾ ਸੁਰਾਗ ਲਾਇਆ ਜਾ ਸਕੇ।