ਮੈਡੀਕਲ ਪ੍ਰੈਕਟੀਸ਼ਨਰਜ਼ ਨੇ ਕੀਤੀ ਵਿਚਾਰ ਚਰਚਾ
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਬਾਜਾਖਾਨਾ ਦੀ ਹੋਈ ਮਹੀਨਾਵਾਰ ਮੀਟਿੰਗ
Publish Date: Sun, 25 Jan 2026 04:03 PM (IST)
Updated Date: Mon, 26 Jan 2026 04:02 AM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਬਾਜਾਖਾਨਾ-2 ਦੀ ਮਹੀਨਾਵਾਰ ਮੀਟਿੰਗ ਪਿੰਡ ਲੰਭਵਾਲੀ ਫੌਜੀ ਦੇ ਢਾਬੇ ਉਪਰ ਪ੍ਰਧਾਨ ਡਾ. ਜਸਵਿੰਦਰ ਸਿੰਘ ਦਬੜ੍ਹੀਖਾਨਾ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਡਾਕਟਰ ਸਾਥੀਆਂ ਦੇ ਅਹਿਮ ਮੁੱਦਿਆਂ ਤੇ ਖੁਲ ਕੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਡਾ. ਜਰਨੈਲ ਸਿੰਘ ਡੋਡ ਸੂਬਾ ਆਗੂ ਨੇ ਸੂਬੇ ਅਤੇ ਜ਼ਿਲ੍ਹੇ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਸਹਿਤ ਸਾਥੀਆਂ ਨੂੰ ਜਾਣਕਾਰੀ ਦਿੱਤੀ ਅਤੇ ਸਾਥੀਆਂ ਨੂੰ ਵੱਧ ਤੋਂ ਵੱਧ ਮੀਟਿੰਗ ਵਿਚ ਹਾਜ਼ਰੀ ਲਗਵਾਉਣ ਦੀ ਬੇਨਤੀ ਕੀਤੀ। ਡਾ. ਜਸਵਿੰਦਰ ਸਿੰਘ ਦਬੜੀਖਾਨਾ ਨੇ ਸਾਥੀਆਂ ਨੂੰ ਸਾਫ ਸੁਥਰੀ ਪ੍ਰੈਕਟਿਸ ਕਰਨ ਅਤੇ ਪਿਛਲੇ ਫੰਡ ਬਕਾਏ ਕਲੀਅਰ ਕਰਨ ਦੀ ਅਪੀਲ ਕੀਤੀ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸ੍ਰੀ ਬਾਲਾ ਜੀ ਕੈਂਸਰ ਮਲਟੀਸਪੈਸਲਿਟੀ ਹਸਪਤਾਲ ਬਠਿੰਡਾ ਤੋਂ ਡਾ. ਦੀਪਸਿੰਖਾ ਮੱਕੜ ਬੀ.ਡੀ.ਐਸ ਦੰਦਾਂ ਦੇ ਮਾਹਿਰ ਪਹੁੰਚੇ। ਓਹਨਾ ਨੇ ਦੰਦਾਂ ਦੀਆਂ ਬਿਮਾਰੀਆਂ ਬਾਰੇ ਵਿਸਥਾਰ ਪੁਰਵਿਕ ਜਾਣਕਾਰੀ ਦਿਤੀ ਅਤੇ ਆਪਣੇ ਹਸਪਤਾਲ ਦੀਆਂ ਵਿਸ਼ੇਸਤਾਵਾ ਬਾਰੇ ਦੱਸਿਆ। ਮੀਟਿੰਗ ਦੇ ਆਖਿਰ ਵਿੱਚ ਆਏ ਹੋਏ ਮਹਿਮਾਨਾ ਨੂੰ ਸਨਮਾਨ ਚਿੰਨ ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਡਾ. ਜਸਵਿੰਦਰ ਸਿੰਘ ਦੀ ਅਗਵਾਈ ਹੇਠ ਨਵੇਂ ਸਾਲ ਦਾ ਕੈਲੈਂਡਰ ਰਲੀਜ ਕੀਤਾ ਗਿਆ। ਇਸ ਮੌਕੇ ਡਾ. ਅਮਰਜੀਤ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਡਾ. ਸੁਖਪਾਲ ਸਿੰਘ ਬਲਾਕ ਸੀਨੀਅਰ ਮੀਤ ਪ੍ਰਧਾਨ, ਡਾ. ਸੁਖਦੇਵ ਸਿੰਘ ਉਕੰਦਵਾਲਾ ਚੇਅਰਮੈਨ, ਡਾ. ਵਰਿੰਦਰ ਸਿੰਘ ਜ਼ਿਲ੍ਹਾ ਪ੍ਰੈਸ ਸਕੱਤਰ, ਡਾ. ਮਹਿੰਦਰ ਸਿੰਘ ਘਣੀਆਂ ਬਲਾਕ ਖਜਾਨਚੀ, ਡਾ. ਸ਼ਾਮ ਸਿੰਘ ਵਾੜਾ ਭਾਈਕਾ ਸਰਪ੍ਰਸਤ, ਡਾ. ਗੁਲਸ਼ਨ ਕੁਮਾਰ , ਡਾ. ਜਸਪਾਲ ਸਿੰਘ, ਡਾ. ਬਲਵੀਰ ਸਿੰਘ ਗੋਰਾ, ਡਾ. ਕੁਲਦੀਪ ਸਿੰਘ, ਡਾ. ਭਗਵਾਨ ਸਿੰਘ, ਡਾ. ਨਿਰਮਲ ਕੁਮਾਰ, ਡਾ. ਭੋਲਾ ਸਿੰਘ, ਡਾ. ਗੁਰਦੀਪ ਸਿੰਘ, ਡਾ. ਹਿੰਦਪਾਲ ਸਿੰਘ, ਡਾ. ਭੁਪਿੰਦਰ ਸਿੰਘ, ਡਾ. ਗੁਰਪ੍ਰੀਤ ਸਿੰਘ, ਡਾ. ਪਵਿੱਤਰ ਸਿੰਘ ਘਣੀਆਂ, ਡਾ. ਅਮਨਦੀਪ ਕੌਰ ਜਿਲ੍ਹਾ ਕੁਆਰਡੀਨੈਂਟਰ, ਡਾ. ਜਗਸੀਰ ਸਿੰਘ, ਡਾ. ਜਗਸੀਰ ਸਿੰਘ ਲੰਭਵਾਲੀ, ਡਾ. ਸਤਵਿੰਦਰ ਸਿੰਘ ਬੱਬਲਾ ਆਦਿ ਹਾਜ਼ਰ ਸਨ।