ਸਾਬਕਾ ਸੈਨਿਕ ਵੈੱਲਫੇਅਰ ਯੂਨੀਅਨ ਦੀ ਮੀਟਿੰਗ ਹੋਈ
ਸਾਬਕਾ ਸੈਨਿਕ ਵੈਲਫੇਅਰ ਯੂਨੀਅਨ ਦੀ ਹੋਈ ਮਹੀਨਾਵਾਰੀ ਮੀਟਿੰਗ
Publish Date: Mon, 16 Mar 2026 03:20 PM (IST)
Updated Date: Tue, 17 Mar 2026 04:01 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਨੇੜਲੇ ਪਿੰਡ ਹਰੀਨੌਂ ਵਿਖੇ ਸਾਬਕਾ ਸੈਨਿਕ ਵੈਲਫੇਅਰ ਯੂਨੀਅਨ ਇਕਾਈ ਹਰੀਨੌਂ ਦੀ ਮਹੀਨਾਵਾਰੀ ਮੀਟਿੰਗ ਸੂਬੇਦਾਰ ਹਰਮੇਲ ਸਿੰਘ ਪ੍ਰਧਾਨ ਦੀ ਅਗਵਾਈ ਹੇਠ ਯੂਨੀਅਨ ਦੇ ਦਫ਼ਤਰ ਵਿੱਚ ਕੀਤੀ ਗਈ। ਸਾਬਕਾ ਪ੍ਰਧਾਨ ਲਖਵਿੰਦਰ ਸਿੰਘ ਨੇ ਕੋਟਕਪੂਰਾ ਵਿਖੇ ਹੋਈ ਮੀਟਿੰਗ ਵਿੱਚ ਹੋਈ ਗੱਲਬਾਤ ਬਾਰੇ ਵਿਚਾਰ ਸਾਂਝੇ ਕੀਤੇ। ਇਸ ਮੀਟਿੰਗ ਵਿੱਚ ‘ਆਪ’ ਆਗੂ ਗੁਰਜੀਤ ਸਿੰਘ ਜੀਤ ਅਤੇ ਲਖਵੀਰ ਸਿੰਘ ਸਰਾਂ ਮੀਟਿੰਗ ਵਿੱਚ ਪਹੁੰਚਣ ’ਤੇ ਕੈਸ਼ੀਅਰ ਪਲਵਿੰਦਰ ਸਿੰਘ ਨੇ ਉਨ੍ਹਾਂ ਨੂੰ ਜੀ ਆਇਆਂ ਆਖਿਆ। ਪਿੰਡ ਵਿੱਚ ਹੋਣ ਵਾਲੇ ਸਾਂਝੇ ਕੰਮਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਤੇ ਸਾਬਕਾ ਪ੍ਰਧਾਨ ਅਮਰਜੀਤ ਸਿੰਘ, ਪ੍ਰਦੀਪ ਸਿੰਘ ਗਿੱਲ, ਸਜੌਲ ਸਿੰਘ, ਮਾ. ਗੇਜ ਰਾਮ ਭੌਰਾ, ਬਲਦੇਵ ਸਿੰਘ ਲਾਇਨਮੈਨ, ਬਲਵਿੰਦਰ ਸਿੰਘ ਭੱਟੀ, ਗੁਰਪ੍ਰੀਤ ਸਿੰਘ ਮਿਸਤਰੀ ਅਤੇ ਹੋਰ ਮੈਂਬਰ ਵੀ ਸ਼ਾਮਲ ਸਨ।