ਮੋਹਰ ਸਿੰਘ ਗਿੱਲ ਜਰਨਲਿਸਟ ਯੂਨੀਅਨ ਇਕਾਈ ਕੋਟਕਪੂਰਾ ਦੇ ਬਣੇ ਪ੍ਰਧਾਨ
ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਇਕਾਈ ਕੋਟਕਪੂਰਾ ਦੇ ਮੋਹਰ ਸਿੰਘ ਗਿੱਲ ਬਣੇ ਪ੍ਰਧਾਨ
Publish Date: Thu, 12 Feb 2026 03:34 PM (IST)
Updated Date: Fri, 13 Feb 2026 04:00 AM (IST)

ਕੋਟਕਪੂਰਾ ’ਚ ਪੱਤਰਕਾਰਤਾ ਵਿਸ਼ੇ ’ਤੇ ਸੈਮੀਨਾਰ ਕਰਵਾਉਣ ਦਾ ਫੈਸਲਾ ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ‘ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ’ ਇਕਾਈ ਕੋਟਕਪੂਰਾ ਦੀ ਜਨਰਲ ਮੀਟਿੰਗ ਦੌਰਾਨ ਮੋਹਰ ਸਿੰਘ ਗਿੱਲ ਨੂੰ ਸਰਬਸੰਮਤੀ ਨਾਲ ਅਗਲੇ ਸਾਲ ਲਈ ਪ੍ਰਧਾਨ ਚੁਣ ਲਿਆ ਗਿਆ। ਉਹਨਾਂ ਦਾ ਨਾਮ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਪ੍ਰਪੋਜ ਕੀਤਾ, ਜਦਕਿ ਮੇਘਰਾਜ ਸ਼ਰਮਾ ਵੱਲੋਂ ਤਾਈਦ ਕੀਤੀ ਗਈ, ਉਸ ਤੋਂ ਬਾਅਦ ਸਾਰਿਆਂ ਨੇ ਹੱਥ ਖੜੇ ਕਰਕੇ ਅਤੇ ਤਾੜੀਆਂ ਮਾਰ ਕੇ ਪ੍ਰਵਾਨਗੀ ਦੇ ਦਿੱਤੀ। ਹਰਪ੍ਰੀਤ ਸਿੰਘ ਚਾਨਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੀ ਸ਼ੁਰੂਆਤ ਹਰਪ੍ਰੀਤ ਸਿੰਘ ਚਾਨਾ ਦੀ ਸਤਿਕਾਰਤ ਮਾਤਾ ਜੀ ਦੀ ਯਾਦ ਵਿੱਚ ਉਹਨਾ ਨੂੰ ਸ਼ਰਧਾਂਜ਼ਲੀ ਭੇਂਟ ਕਰਨ ਲਈ ਮੋਨ ਰੱਖਣ ਨਾਲ ਹੋਈ। ਆਪਣੇ ਸੰਬੋਧਨ ਦੋਰਾਨ ਹਰਪ੍ਰੀਤ ਸਿੰਘ ਚਾਨਾ ਨੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਹਨਾ ਵੱਲੋਂ ਮਿਲੇ ਸਹਿਯੋਗ ਦਾ ਮੈਂ ਹਮੇਸ਼ਾਂ ਰਿਣੀ ਰਹਾਂਗਾ। ਉਹਨਾਂ ਦੇ ਭਾਵੁਕਤਾ ਵਾਲੇ ਸ਼ਬਦਾਂ ਨਾਲ ਮਾਹੌਲ ਭਾਵੁਕ ਹੋ ਗਿਆ। ਤਰਸੇਮ ਚਾਨਣਾ ਵਲੋਂ ਪੇਸ਼ ਕੀਤੇ ਕੁਝ ਮਤਿਆਂ ਨੂੰ ਵੀ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਚਮਨ ਗਰਗ ਰਿੰਕੀ ਅਤੇ ਸੁਰਿੰਦਰ ਦਮਦਮੀ ਮੁਤਾਬਿਕ ਚਾਰ ਨਵੇਂ ਮੈਂਬਰਾਂ ਨੂੰ ਯੂਨੀਅਨ ਵਿੱਚ ਸ਼ਾਮਲ ਕਰਨ ਦੀ ਵੀ ਹਾਊਸ ਨੇ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ। ਤਰਸੇਮ ਬਿੱਟਾ, ਮਨਵਰ ਸ਼ਰਮਾ, ਗੁਰਮੀਤ ਸਿੰਘ ਮੀਤਾ ਅਤੇ ਚੰਦਰ ਗਰਗ ਸਮੇਤ ਕੁਝ ਮੈਂਬਰਾਂ ਵੱਲੋਂ ਮਿਲੇ ਸੁਝਾਵਾਂ ਉਪਰ ਵੀ ਵਿਚਾਰ ਕਰਨ ਦੀ ਸਹਿਮਤੀ ਬਣੀ। ਡਾ. ਭਾਵਿਤ ਗੋਇਲ, ਗਗਨਦੀਪ ਜਿੰਦਲ ਅਤੇ ਗੁਰਮੀਤ ਸਿੰਘ ਫੋਟੋਜੈਨਿਕ ਮੁਤਾਬਿਕ ਮੋਹਰ ਸਿੰਘ ਗਿੱਲ ਨੂੰ ਨਵੀਂ ਕਾਰਜਕਾਰਨੀ ਬਣਾਉਣ ਦੇ ਅਧਿਕਾਰ ਦਿੱਤੇ ਗਏ। ਹੁਕਮ ਚੰਦ ਬੀਏ ਅਤੇ ਗੁਰਦੀਪ ਸਿੰਘ ਗੋਲਡਨ ਨੇ ਦੱਸਿਆ ਕਿ ਯੂਨੀਅਨ ਵਿੱਚ ਹੋਰ ਨਵੇਂ ਮੈਂਬਰ ਸ਼ਾਮਲ ਕਰਨ ਲਈ ਕੁਝ ਸ਼ਰਤਾਂ ਵੀ ਰੱਖੀਆਂ ਗਈਆਂ। ਬਤੌਰ ਜਨਰਲ ਸਕੱਤਰ ਸੇਵਾਵਾਂ ਨਿਭਾਉਣ ਮੌਕੇ ਦੀਆਂ ਗਤੀਵਿਧੀਆਂ ਦਾ ਲੇਖਾ ਜੋਖਾ ਬਿਆਨ ਕਰਨ ਮੌਕੇ ਮੋਹਰ ਸਿੰਘ ਗਿੱਲ ਨੇ ਦੱਸਿਆ ਕਿ ਉਹਨਾ ਨੇ ਜਥੇਬੰਦੀ ਦਾ ਇਕ ਇਕ ਪੈਸਾ ਸਹੀ ਢੰਗ ਨਾਲ ਖਰਚਣ ’ਤੇ ਜੋਰ ਦਿੱਤਾ। ਉਹਨਾਂ ਦੱਸਿਆ ਕਿ ਜਥੇਬੰਦੀ ਦੇ ਪ੍ਰਧਾਨ ਜੈ ਸਿੰਘ ਛਿੱਬਰ, ਚੇਅਰਮੈਨ ਬਲਬੀਰ ਸਿੰਘ ਜੰਡੂ, ਰਾਸ਼ਟਰੀ ਪ੍ਰਧਾਨ ਬਲਵਿੰਦਰ ਸਿੰਘ ਜੰਮੂ ਅਤੇ ਜਨਰਲ ਸਕੱਤਰ ਸੰਤੋਖ ਗਿੱਲ ਵਲੋਂ ਕੋਟਕਪੂਰਾ ਵਿਖੇ ਪੱਤਰਕਾਰਤਾ ਦੇ ਵਿਸ਼ੇ ’ਤੇ ਸੈਮੀਨਾਰ ਕਰਵਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ ਅਤੇ ਅਗਾਮੀ ਦਿਨਾ ਵਿੱਚ ਵਿਚਾਰ ਕਰਕੇ ਉਕਤ ਸੈਮੀਨਾਰ ਦੀ ਤਰੀਕ ਨਿਸ਼ਚਿਤ ਕਰ ਦਿੱਤੀ ਜਾਵੇਗੀ। ਉਹਨਾ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਜਾਣ ’ਤੇ ਸਮੁੱਚੇ ਹਾਊਸ ਦਾ ਧੰਨਵਾਦ ਕਰਦਿਆਂ ਵਿਸ਼ਵਾਸ਼ ਦਿਵਾਇਆ ਕਿ ਉਹ ਜਥੇਬੰਦੀ ਦੀ ਮਜਬੂਤੀ ਲਈ ਹਮੇਸ਼ਾਂ ਯਤਨਸ਼ੀਲ ਰਹਿਣਗੇ। ਇਸ ਮੌਕੇ ਸੁਖਮੰਦਰ ਸਿੰਘ ਬਰਾੜ, ਰਾਹੁਲ ਸਿੰਗਲਾ, ਡਾ ਰਣਜੀਤ ਸਿੰਘ ਸਿੱਧੂ ਅਤੇ ਬਲਜਿੰਦਰ ਸਿੰਘ ਬਰਾੜ ਨੂੰ ਨਵੇਂ ਮੈਂਬਰਾਂ ਦੇ ਤੌਰ ’ਤੇ ਸ਼ਾਮਲ ਕਰਨ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਉਹਨਾ ਨੂੰ ਮੁਬਾਰਕਬਾਦ ਦਿੱਤੀ ਗਈ।