ਨਰੇਗਾ ’ਚ ਬਦਲਾਅ ਕਰਨ ਦਾ ਕੀਤਾ ਵਿਰੋਧ
ਮੋਦੀ ਸਰਕਾਰ ਹੌਲੀ-ਹੌਲੀ ਨਰੇਗਾ ਦਾ ਗਲਾ ਘੁੱਟ ਰਹੀ ਹੈ : ਸੁਖਰੀਤ ਰੋਮਾਣਾ
Publish Date: Mon, 19 Jan 2026 03:50 PM (IST)
Updated Date: Tue, 20 Jan 2026 04:00 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜੈਤੋ : ਨਰੇਗਾ ਦੇ ਨਾਂਅ ਬਦਲਣ ਤੇ ਬਦਲਾਅ ਨੂੰ ਕੇਂਦਰ ਸਰਕਾਰ ਦੀ ਸਾਜ਼ਿਸ਼ ਦੱਸਦਿਆਂ ਆਮ ਆਦਮੀ ਪਾਰਟੀ ਯੂਥ ਵਿੰਗ ਜ਼ਿਲ੍ਹਾ ਫ਼ਰੀਦਕੋਟ ਦੇ ਜੁਆਇੰਟ ਸਕੱਤਰ ਤੇ ਆਮ ਆਦਮੀ ਪਾਰਟੀ ਸ਼ੋਸ਼ਲ ਮੀਡੀਆ ਬਲਾਕ ਜੈਤੋ ਦੇ ਪ੍ਰਧਾਨ ਸੁਖਰੀਤ ਸਿੰਘ ਰੋਮਾਣਾ ਨੇ ਕਿਹਾ ਕਿ ਨਰੇਗਾ ਸਕੀਮ ਦਾ ਨਾਂਅ ਬਦਲਣਾ ਸਿਰਫ਼ ਇਕ ਬਹਾਨਾ ਹੈ ਅਸਲ ਇਰਾਦਾ ਗ਼ਰੀਬਾਂ ਤੇ ਮਜ਼ਦੂਰ ਵਰਗ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਤਬਦੀਲੀਆਂ ਕਰਨਾ ਹੈ। ਮੋਦੀ ਸਰਕਾਰ ਹੌਲੀ-ਹੌਲੀ ਨਰੇਗਾ ਦਾ ਗਲਾ ਘੁੱਟ ਰਹੀ। ਸੁਖਰੀਤ ਸਿੰਘ ਰੋਮਾਣਾ ਨੇ ਕਿਹਾ ਕਿ ਪਹਿਲਾਂ ਕੇਂਦਰ ਸਰਕਾਰ ਨਰੇਗਾ ਲਈ 90 ਫ਼ੀਸਦੀ ਫੰਡਿਗ ਦਿੰਦੀ ਸੀ ਜਿਸ ਨੂੰ ਹੁਣ ਘਟਾ ਕੇ 60.40 ਕਰ ਦਿੱਤਾ ਗਿਆ ਹੈ। ਰਾਜਾਂ ਦੇ ਆਰ.ਡੀ.ਐੱਫ. ਤੇ ਜੀ.ਐੱਸ.ਟੀ. ਫ਼ੰਡ ਵੀ ਰੋਕੇ ਜਾ ਰਹੇ ਹਨ ਜੋ ਰਾਜਾਂ ਦੇ ਅਧਿਕਾਰਾਂ ’ਤੇ ਸਿੱਧਾ ਹਮਲਾ ਹੈ। ਰੋਮਾਣਾ ਨੇ ਕਿਹਾ ਕਿ ਹੁਣ ਕੇਂਦਰ ਸਰਕਾਰ ਇਹ ਵੀ ਫ਼ੈਸਲਾ ਕਰੇਗੀ ਕਿ ਪਿੰਡਾਂ ’ਚ ਕਿਹੜੇ ਕੰਮ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਕਿਸ ਨੂੰ ਨਹੀਂ। ਸੁਖਰੀਤ ਸਿੰਘ ਰੋਮਾਣਾ ਨੇ ਕਿਹਾ ਕਿ ਪੰਜਾਬ ’ਚ ਰਾਜ ਕਰ ਰਹੀ ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਤੋਂ ਘਬਰਾ ਚੁੱਕੀ ਕੇਂਦਰ ਸਰਕਾਰ ਬਿਨਾਂ ਵਜ੍ਹਾ ਦੇ ਅਤੇ ਬੇਤੁਕੇ ਫ਼ੈਸਲੇ ਲੈ ਰਹੀ ਹੈ।