- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰੀ ਸਕੂਲਾਂ ਵਿਚ ਹੁਣ ਆਧੁਨਿਕ ਸੁਵਿਧਾਵਾਂ ਮਾਡਲ ਸਕੂਲਾਂ ਤੋਂ ਬਿਹਤਰ : ਵਿਧਾਇਕ ਅਮੋਲਕ ਸਿੰਘ

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਸਮੱਗਰਾ ਸਿੱਖਿਆ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮੇਆਣਾ, ਜ਼ਿਲ੍ਹਾ ਫ਼ਰੀਦਕੋਟ ਵਿਚ 10 ਨਵੇਂ ਆਏ ਕੰਪਿਊਟਰਾਂ ਅਤੇ 2 ਐੱਲਈਡੀ ਪੈਨਲਜ਼ ਦਾ ਰਸਮੀ ਉਦਘਾਟਨ ਵਿਧਾਨ ਸਭਾ ਹਲਕਾ ਜੈਤੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਨੇ ਕੀਤਾ। ਇਸ ਮੌਕੇ ਜਲ ਸਪਲਾਈ ਤੇ ਸੀਵਰੇਜ ਬੋਰਡ ਪੰਜਾਬ ਦੇ ਸੀਨੀਅਰ ਵਾਈਸ ਚੇਅਰਮੈਨ ਧਰਮਜੀਤ ਸਿੰਘ ਰਾਮੇਆਣਾ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਕੁਲਦੀਪ ਸਿੰਘ ਮਲਹੋਤਰਾ, ਉੱਪ ਚੇਅਰਮੈਨ ਰਾਮਦੇਵ ਸਿੰਘ, ਸਿੱਖਿਆ ਮਾਹਿਰ ਹਰਸਿਮਰਨ ਸਿੰਘ ਮਲਹੋਤਰਾ, ਸਕੱਤਰ ਸੁਖਮੰਦਰ ਸਿੰਘ, ਮੈਂਬਰ ਪ੍ਰੇਮ ਸਿੰਘ, ਮੈਂਬਰ ਕਮਲਜੀਤ ਸਿੰਘ, ਮੈਂਬਰ ਸੁਰਜੀਤ ਸਿੰਘ, ਮੈਂਬਰ ਬਲਜੀਤ ਸਿੰਘ, ਮੈਂਬਰ ਰਵਿੰਦਰ ਕੌਰ, ਮੈਂਬਰ ਮਨਿੰਦਰ ਕੌਰ, ਮੈਂਬਰ ਚਰਨਜੀਤ ਕੌਰ, ਮੈਂਬਰ ਸੁਖਵੀਰ ਕੌਰ, ਮੈਂਬਰ ਸਿਮਰਜੀਤ ਕੌਰ, ਮੈਂਬਰ ਦੇਵੀਕਾ, ਅਧਿਆਪਕ ਮੈਂਬਰ ਪ੍ਰਭਜੋਤ ਕੌਰ, ਗੁਰਪ੍ਰੀਤ ਸਿੰਘ ਮਲਹੋਤਰਾ, ਅਮਨਦੀਪ ਸਿੰਘ ‘ਅਮਨ ਧਾਲੀਵਾਲ’, ਬੇਦਾ ਸਿੰਘ ਸੰਧੂ ਅਤੇ ਬੱਚਿਆਂ ਦੇ ਮਾਪਿਆਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਨੇ ਕਿਹਾ ਕਿ ਅੱਜ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਉੱਤਮ ਵਿੱਦਿਆ ਪ੍ਰਾਪਤ ਕਰਕੇ ਸਮੇਂ ਦੇ ਹਾਣੀ ਬਣ ਰਹੇ ਹਨ। ਸਰਕਾਰੀ ਸਕੂਲਾਂ ਵਿਚ ਸਿੱਖਿਆ ਅਤੇ ਬੁਨਿਆਦੀ ਢਾਂਚਾ ਮਾਡਲ ਅਤੇ ਕਾਨਵੈਂਟ ਸਕੂਲਾਂ ਤੋਂ ਬਿਹਤਰ ਹੋ ਗਿਆ ਹੈ। ਵਿਦਿਆਰਥੀ ਅਤੇ ਵਿਦਿਆਰਥਣਾਂ ਸਰਕਾਰੀ ਸਕੂਲਾਂ ਵਿਚ ਟਰਾਂਸਪੋਰਟ, ਸੁਰੱਖਿਆ ਦੀ ਸਹੂਲਤ ਨਾਲ ਸਿੱਖਿਆ ਗ੍ਰਹਿਣ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਨੀਟ, ਜੇ.ਈ ਮੇਨਸ, ਜੇ.ਈ ਐਂਡਵਾਸ ਅਤੇ ਹੋਰ ਵੱਡੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿਚ ਸਫ਼ਲਤਾ ਹਾਸਿਲ ਕਰਕੇ ਪੰਜਾਬ ਦੇ ਲੋਕਾਂ ਦੀ ਸੋਚ ਬਦਲ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਾਡੇ ਸਰਕਾਰੀ ਸਕੂਲਾਂ ਵਿਚ ਹੁਣ ਆਧੁਨਿਕ ਸੁਵਿਧਾਵਾਂ ਮਾਡਲ ਸਕੂਲਾਂ ਤਂੋ ਬਿਹਤਰ ਹਨ। ਮਿਹਨਤੀ ਅਧਿਆਪਕਾਂ ਦੇ ਅਣਥੱਕ ਯਤਨਾ ਨਾਲ ਵਿਦਿਆਰਥੀਆਂ ਦਾ ਭਵਿੱਖ ਹੋਰ ਸੁਨਹਿਰਾ ਬਣ ਰਿਹਾ ਹੈ। ਇਸ ਮੌਕੇ ਸਕੂਲ ਦੇ ਇੰਚਾਰਜ ਪ੍ਰਿੰਸੀਪਲ ਸੁਖਮੰਦਰ ਸਿੰਘ ਨੇ ਪੰਜਾਬ ਸਰਕਾਰ ਅਤੇ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਦਾ ਤਹਿਦਿਲੋਂ ਧੰਨਵਾਦ ਕਰਦਿਆਂ ਸਿੱਖਿਆ ਦੇ ਖੇਤਰ ’ਚ ਆਈ ਸੱਚਮੁੱਚ ਦੀ ਕ੍ਰਾਂਤੀ ਨੂੰ ਵੱਡੀ ਪ੍ਰਾਪਤੀ ਦੱਸਿਆ। ਇਸ ਮੌਕੇ ਸਮੁੱਚੇ ਸਕੂਲ ਸਟਾਫ਼ ਵੱਲੋਂ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਇੰਚਾਰਜ ਪ੍ਰਿੰਸੀਪਲ ਸੁਖਮੰਦਰ ਸਿੰਘ, ਲੈਕਚਰਾਰ ਸੁਖਜੀਤ ਸਿੰਘ, ਲੈਕਚਰਾਰ ਪੂਜਾ ਰਾਣੀ, ਲੈਕਚਰਾਰ ਨੀਰਜਪਾਲ ਸਿੰਘ, ਅਧਿਆਪਕ ਸੁਖਰਾਜ ਸਿੰਘ, ਅਧਿਆਪਕਾ ਨੀਰਜ ਰਾਣੀ, ਅਧਿਆਪਕਾ ਦਿਲਜੀਤ ਕੌਰ, ਅਧਿਆਪਕਾ ਗੁਰਜੀਤ ਕੌਰ, ਅਧਿਆਪਕਾ ਹਰਪ੍ਰੀਤ ਕੌਰ, ਅਧਿਆਪਕਾ ਮਮਤਾ ਰਾਣੀ, ਅਧਿਆਪਕ ਸਚਿਨ ਗਰਗ, ਅਧਿਆਪਕ ਸੁਖਦੀਪ ਸਿੰਘ, ਅਧਿਆਪਕਾ ਸਰਬਜੀਤ ਕੌਰ, ਅਧਿਆਪਕਾ ਨੰਦਨੀ, ਅਧਿਆਪਕਾ ਅੰਜੂ ਰਾਣੀ, ਅਧਿਆਪਕ ਸਾਹਿਲ, ਅਧਿਆਪਕਾ ਪ੍ਰਭਜੋਤ ਕੌਰ, ਕਲਰਕ ਪਰਮਜੀਤ ਸਿੰਘ, ਕੰਪਿਊਟਰ ਫੈਕਲਟੀ ਸਰਬਜੀਤ ਕੌਰ, ਕੰਪਿਊਟਰ ਫੈਕਲਟੀ ਗੁਰਦੀਪ ਸਿੰਘ, ਵੋਕੇਸ਼ਨਲ ਟਰੇਨਰ ਅਮਨਦੀਪ ਸਿੰਘ, ਕੈਂਪਸ ਮੈਨੇਜਰ ਅੰਗਰੇਜ ਸਿੰਘ, ਸਫ਼ਾਈ ਸੇਵਿਕਾ ਸੁਖਦੀਪ ਕੌਰ, ਸਫ਼ਾਈ ਸੇਵਿਕਾ ਮਨਿੰਦਰ ਕੌਰ, ਮਿਡ-ਡੇ-ਮੀਲ ਵਰਕਰ ਸੁਖਵੀਰ ਕੌਰ, ਮਿਡ-ਡੇ-ਮੀਲ ਵਰਕਰ ਰਣਜੀਤ ਕੌਰ, ਮਿਡ-ਡੇ-ਮੀਲ ਵਰਕਰ ਚਰਨਜੀਤ ਕੌਰ ਆਦਿ ਹਾਜ਼ਰ ਸਨ।