- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਧਾਇਕ ਅਮੋਲਕ ਸਿੰਘ ਤੇ ਮਨਪ੍ਰੀਤ ਕੌਰ ਨੇ ਕਾਲੂ ਰਾਮ ਦੀ ਬਗੀਚੀ ਜੈਤੋ ’ਚ ਰੱਖਿਆ ਏ.ਸੀ. ਹਾਲ ਦਾ ਨੀਂਹ ਪੱਥਰ

ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ : ਜੈਤੋ ਦੀ ਪ੍ਰਸਿੱਧ ਧਾਰਮਿਕ ਸੰਸਥਾ ਸ਼੍ਰੀ ਮਹਾਂਦੇਵ ਕਾਂਵੜ ਸੰਘ ਪਾਵਨ ਧਾਮ (ਕਾਲੂ ਰਾਮ ਦੀ ਬਗੀਚੀ) ਵਿਖੇ ਸ਼ਰਧਾਲੂਆਂ ਅਤੇ ਸ਼ਹਿਰ ਵਾਸੀਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਦਿਆਂ ਆਧੁਨਿਕ ਸਹੂਲਤਾਂ ਨਾਲ ਲੈਸ ਏ.ਸੀ. ਹਾਲ ਦੇ ਨਿਰਮਾਣ ਕਾਰਜ ਦਾ ਸ਼ੁਭ ਆਰੰਭ ਕੀਤਾ ਗਿਆ। ਇਸ ਮੌਕੇ ਵਿਧਾਨ ਸਭਾ ਹਲਕਾ ਜੈਤੋ ਦੇ ਵਿਧਾਇਕ ਇੰਜੀ. ਅਮੋਲਕ ਸਿੰਘ ਅਤੇ ਉਨ੍ਹਾਂ ਦੀ ਧਰਮਪਤਨੀ ਮਨਪ੍ਰੀਤ ਕੌਰ ਵੱਲੋਂ ਸਾਂਝੇ ਤੌਰ ’ਤੇ ਨੀਂਹ ਪੱਥਰ ਰੱਖਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਦਰ ਕਮੇਟੀ ਦੇ ਚੇਅਰਮੈਨ ਜਗਮੋਹਨ ਬਾਂਸਲ, ਪ੍ਰਧਾਨ ਪਵਨ ਬਾਂਸਲ, ਵਾਈਸ ਪ੍ਰਧਾਨ ਪ੍ਰਦੀਪ ਗਰਗ, ਨਰਿੰਦਰ ਕੁਮਾਰ ‘ਨਿੰਦੀ ਬਾਂਸਲ’, ਜਤਿੰਦਰ ਅਗਰਵਾਲ (ਕਾਕਾ ਪੰਸਾਰੀ), ਭੂਸ਼ਣ ਮਿੱਤਲ, ਸੰਜੂ ਪਟਵਾਰੀ, ਸੰਜੀਵ ਗੋਇਲ ‘ਸੰਜੂ’, ਤਰਸੇਮ ਤਨੇਜਾ, ਅੰਕੁਰ ਗਰਗ, ਸੋਨੀ ਬਾਂਸਲ ਸ਼ਿਵਾ ਅਤੇ ਰੋਹਿਤ ਸ਼ਰਮਾ ਨੇ ਦੱਸਿਆ ਕਿ ਮੰਦਰ ਕਮੇਟੀ ਦੀ ਅਣਥੱਕ ਮਿਹਨਤ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਸਦਕਾ ਮੰਦਰ ਦੇ ਉੱਪਰਲੇ ਹਿੱਸੇ ਵਿੱਚ ਇੱਕ ਵਿਸ਼ਾਲ ਏ.ਸੀ. ਹਾਲ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਹਾਲ ਧਾਰਮਿਕ, ਸਮਾਜਿਕ ਅਤੇ ਪਰਿਵਾਰਕ ਸਮਾਗਮਾਂ ਤੋਂ ਇਲਾਵਾ ਸੁੱਖ-ਦੁੱਖ ਦੇ ਮੌਕਿਆਂ ’ਤੇ ਵੀ ਲੋਕਾਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ। ਮੰਦਰ ਕਮੇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਵੱਲੋਂ ਕਾਫ਼ੀ ਸਮੇਂ ਤੋਂ ਮੰਦਰ ਵਿੱਚ ਇੱਕ ਆਧੁਨਿਕ ਏ.ਸੀ. ਹਾਲ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ। ਇਸ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਕਮੇਟੀ ਵੱਲੋਂ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ, ਜਿਸ ਨੂੰ ਸਮਾਜ ਦੇ ਹਰ ਵਰਗ ਵੱਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ। ਇਸ ਮੌਕੇ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਨੇ ਆਪਣੀ ਨੇਕ ਕਮਾਈ ਵਿੱਚੋਂ ਇੱਕ ਲੱਖ ਰੁਪਏ ਦੀ ਦਾਨ ਰਾਸ਼ੀ ਮੰਦਰ ਨੂੰ ਭੇਟ ਕੀਤੀ। ਇਸ ਤੋਂ ਇਲਾਵਾ ਇੱਕ ਸ਼ਿਵ ਭਗਤ ਵੱਲੋਂ ਪੰਜ ਏ.ਸੀ. ਯੂਨਿਟ ਮੰਦਰ ਲਈ ਦਾਨ ਕੀਤੇ ਗਏ। ਨਗਰ ਕੌਂਸਲ ਜੈਤੋ ਦੇ ਸਾਬਕਾ ਉਪ ਪ੍ਰਧਾਨ ਪ੍ਰਦੀਪ ਸਿੰਗਲਾ ਵੱਲੋਂ 51 ਹਜ਼ਾਰ ਰੁਪਏ ਦਾ ਯੋਗਦਾਨ ਦਿੱਤਾ ਗਿਆ, ਜਦਕਿ ਐਡਵੋਕੇਟ ਮਦਨ ਲਾਲ ਬਾਂਸਲ ਦੇ ਪਰਿਵਾਰ ਵੱਲੋਂ ਇੱਕ ਏ.ਸੀ. ਭੇਟ ਕੀਤਾ ਗਿਆ। ਇਸ ਦੇ ਨਾਲ ਹੀ ਅਨੇਕਾਂ ਸ਼ਰਧਾਲੂਆਂ ਅਤੇ ਸ਼ਹਿਰ ਵਾਸੀਆਂ ਵੱਲੋਂ ਗੁਪਤ ਦਾਨ ਦੇ ਰੂਪ ਵਿੱਚ ਵੀ ਖੁੱਲ੍ਹੇ ਦਿਲ ਨਾਲ ਸਹਿਯੋਗ ਦਿੱਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਨੇ ਕਿਹਾ ਕਿ ਉਨ੍ਹਾਂ ਲਈ ਇਹ ਬੜੇ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਇਸ ਲੋਕ-ਭਲਾਈ ਅਤੇ ਧਾਰਮਿਕ ਸੇਵਾ ਨਾਲ ਜੁੜੇ ਪ੍ਰੋਜੈਕਟ ਦੀ ਸ਼ੁਰੂਆਤ ਉਨ੍ਹਾਂ ਦੇ ਹੱਥੋਂ ਹੋ ਰਹੀ ਹੈ। ਉਨ੍ਹਾਂ ਮੰਦਰ ਕਮੇਟੀ ਅਤੇ ਸਮੂਹ ਸ਼ਹਿਰ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਸਮਾਜ ਵਿੱਚ ਏਕਤਾ, ਸੇਵਾ ਭਾਵਨਾ ਅਤੇ ਧਾਰਮਿਕ ਸਾਂਝ ਨੂੰ ਹੋਰ ਮਜ਼ਬੂਤ ਕਰਦੇ ਹਨ। ਇਸ ਮੌਕੇ ਮਾਰਕੀਟ ਕਮੇਟੀ ਜੈਤੋ ਦੇ ਚੇਅਰਮੈਨ ਡਾ. ਲਛਮਣ ਸ਼ਰਮਾ ਭਗਤੂਆਣਾ, ਪੰਜਾਬ ਟਰੇਡਰ ਕਮਿਸ਼ਨ ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ ਹਲਕਾ ਜੈਤੋ ਦੇ ਚੇਅਰਮੈਨ ਗੋਪਾਲ ਕ੍ਰਿਸ਼ਨ ‘ਸ਼ੈਲੀ ਗਰਗ’, ਮਾਂ ਚਿੰਤਪੁਰਨੀ ਆਇਲ ਮਿਲਜ਼ ਜੈਤੋ ਦੇ ਐੱਮ.ਡੀ. ਤੇ ਸ਼੍ਰੀ ਅਗਰਵਾਲ ਸਮਾਜ ਸਭਾ (ਰਜਿ:) ਜੈਤੋ ਦੇ ਪ੍ਰਧਾਨ ਸੱਤਪਾਲ ਜਿੰਦਲ, ਸ਼੍ਰੀ ਬਾਲਾ ਜੀ ਟ੍ਰੇਡਰਜ, ਆਇਲ ਮਿਲਜ਼ ਜੈਤੋ ਦੇ ਐੱਮ.ਡੀ. ਭੀਮ ਸੈਨ ਜਿੰਦਲ, ਸ਼੍ਰੀ ਬਾਲਾ ਜੀ ਆਇਲ ਮਿਲਜ਼ ਜੈਤੋ ਦੇ ਐੱਮਡੀ, ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਉਪ ਪ੍ਰਧਾਨ ਤੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਜੈਤੋ ਦੇ ਚੇਅਰਮੈਨ ਨਰੇਸ਼ ਜਿੰਦਲ, ਮੈਨਿਆ ਗਰੁੱਪ ਦੇ ਐੱਮ.ਡੀ. ਨਵਲ ਸਿੰਗਲਾ, ਕੌਂਸਲਰ ਡਾ. ਹਰੀਸ਼ ਚੰਦਰ ਗੋਇਲ, ਕੌਂਸਲਰ ਨਿਰਮਲਾ ਦੇਵੀ ਗਰਗ, ਕੌਂਸਲਰ ਦਿਲਬਾਗ ਸ਼ਰਮਾ ‘ਬਾਗੀ’, ਕੌਂਸਲਰ ਤੁਲਸੀ ਰਾਮ ਬਾਂਸਲ, ਕੌਂਸਲਰ ਪ੍ਰੀਤਮ ਕੌਰ, ਕੌਂਸਲਰ ਨਰਿੰਦਰਪਾਲ ਸਿੰਘ ਰਾਮੇਆਣਾ, ਕੌਂਸਲਰ ਲਖਵਿੰਦਰ ਸਿੰਘ ਬਰਾੜ, ਕੌਂਸਲਰ ਮਨਦੀਪ ਸ਼ਰਮਾ, ਕੌਂਸਲਰ ਬੇਅੰਤ ਸਿੰਘ ਸਿੱਧੂ, ਕੌਂਸਲਰ ਪ੍ਰਿਯੰਕਾ ਗਰਗ, ਕੌਂਸਲਰ ਪਰਵੀਨ ਗਰਗ, ਕੌਂਸਲਰ ਮਨਦੀਪ ਕੌਰ, ਕੌਂਸਲਰ ਵਿਜੈ ਕੁਮਾਰ ਸੋਲੰਕੀ, ਕੌਂਸਲਰ ਅਮਰ ਸਿੰਘ ਸਿੰਗਲ, ਕੌਂਸਲਰ ਗੁਰਚਰਨ ਸਿੰਘ, ਕੌਂਸਲਰ ਮਮਤਾ ਰਾਣੀ, ਕੌਂਸਲਰ ਜਸਬੀਰ ਕੌਰ ਸਿੰਗਲਾ, ਟਰੱਕ ਯੂਨੀਅਨ ਜੈਤੋ ਦੇ ਪ੍ਰਧਾਨ ਹਰਸਿਮਰਨ ਸਿੰਘ ਮਲਹੋਤਰਾ, ਪਤਵੰਤੇ ਸੱਜਣ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ। ਪ੍ਰੋਗਰਾਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਰਮੇਸ਼ ਵਰਮਾ ਵੱਲੋਂ ਬਾਖੂਬੀ ਨਿਭਾਈ ਗਈ। ਸਮਾਗਮ ਦੇ ਅੰਤ ਵਿੱਚ ਮੰਦਰ ਕਮੇਟੀ ਦੇ ਪ੍ਰਧਾਨ ਪਵਨ ਬਾਂਸਲ ਨੇ ਆਏ ਹੋਏ ਸਾਰੇ ਮਹਿਮਾਨਾਂ, ਦਾਨੀ ਸੱਜਣਾਂ ਅਤੇ ਸ਼ਹਿਰ ਵਾਸੀਆਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੇ ਸਹਿਯੋਗ ਦੀ ਆਸ ਪ੍ਰਗਟ ਕੀਤੀ।