ਮਾਘੀ ਮੇਲਾ ਕਾਨਫਰੰਸ ਲਈ ਬੱਸਾਂ ਰਵਾਨਾ ਕੀਤੀਆਂ
ਮਾਘੀ ਮੇਲਾ ਕਾਨਫਰੰਸ ਲਈ ਵਿਧਾਇਕ ਸੇਖੋਂ ਨੇ ਬੱਸਾਂ ਰਵਾਨਾ ਕੀਤੀਆਂ
Publish Date: Wed, 14 Jan 2026 03:32 PM (IST)
Updated Date: Thu, 15 Jan 2026 04:00 AM (IST)
ਅਰਸ਼ਦੀਪ ਸੋਨੀ, ਪੰਜਾਬੀ ਜਾਗਰਣ, ਸਾਦਿਕ : ਮਾਘੀ ਮੇਲਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਆਮ ਆਦਮੀ ਪਾਰਟੀ ਦੀ ਹੋ ਰਹੀ ਕਾਨਫਰੰਸ ਵਿੱਚ ਜਾਣ ਵਾਲੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਵਿਧਾਨ ਸਭਾ ਹਲਕਾ ਫਰੀਦਕੋਟ ਦੇ ਪਿੰਡਾਂ ਤੋਂ ਵਰਕਰਾਂ ਨਾਲ ਭਰੀਆਂ ਬੱਸਾਂ ਨੂੰ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਰਵਾਨਾ ਕੀਤਾ। ਉਨਾਂ ਨਾਲ ਜੈਦੀਪ ਸਿੰਘ ਬਰਾੜ ਸਰਪੰਚ ਘੁੱਦੂਵਾਲਾ ਤੇ ਅਮਰਜੀਤ ਸਿੰਘ ਵੀ ਸਨ। ਗੱਲਬਾਤ ਕਰਦਿਆਂ ਸੇਖੋਂ ਨੇ ਕਿਹਾ ਕਿ ਲੋਕ ਸਰਕਾਰ ਦੀਆਂ ਨੀਤੀਆਂ ਤੇ ਕੰਮਾਂ ਤੋਂ ਖੁਸ਼ ਹਨ ਜਿਸ ਕਰਕੇ ਲੋਕ ਖੁਦ ਉਤਸ਼ਾਹ ਨਾਲ ਸ਼੍ਰੀ ਮੁਕਤਸਰ ਸਾਹਿਬ ਜਾ ਰਹੇ ਹਨ ਜਿਥੇ ਉਹ ਪਹਿਲਾਂ ਗੁਰੂ ਘਰ ਨਤਮਸਤਕ ਹੋ ਕੇ ਇਸ਼ਨਾਨ ਕਰਨਗੇ ਉਥੇ ਹੀ ਆਮ ਆਦਮੀ ਪਾਰਟੀ ਵੱਲੋਂ ਕੀਤੀ ਜਾ ਰਹੀ ਕਾਨਫਰੰਸ ਵਿੱਚ ਸ਼ਾਮਲ ਹੋ ਕੇ ਪਾਰਟੀ ਹਾਈਕਮਾਂਡ ਤੇ ਸੀਨੀਅਰ ਆਗੂ ਦੇ ਵਿਚਾਰ ਸੁਣਨਗੇ। ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਲੋਕ ਹਾਜਰ ਸਨ।