- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਧਾਇਕ ਅਮੋਲਕ ਸਿੰਘ ਨੇ ਐੱਚ.ਐੱਸ.ਐੱਨ ਸਕੂਲ ਆਫ਼ ਐਮੀਨੈਂਸ ਜੈਤੋ ’ਚ ਨਵੇਂ ਕੰਪਿਊਟਰਾਂ ਤੇ ਐੱਲਈਡੀ ਪੈਨਲਾਂ ਦਾ ਕੀਤਾ ਉਦਘਾਟਨ

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਸਮੱਗਰਾ ਸਿੱਖਿਆ ਅਧੀਨ ਐੱਚ.ਐੱਸ.ਐੱਨ, ਸਕੂਲ ਆਫ਼ ਐਮੀਨੈਂਸ ਜੈਤੋ (ਜ਼ਿਲ੍ਹਾ ਫ਼ਰੀਦਕੋਟ) ਵਿਚ ਨਵੇਂ ਆਏ 17 ਕੰਪਿਊਟਰਾਂ ਅਤੇ 4 ਐੱਲਈਡੀ ਪੈਨਲਾਂ ਦਾ ਰਸਮੀ ਉਦਘਾਟਨ ਵਿਧਾਨ ਸਭਾ ਹਲਕਾ ਜੈਤੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਨੇ ਕੀਤਾ। ਇਸ ਮੌਕੇ ਮਾਰਕੀਟ ਕਮੇਟੀ ਜੈਤੋ ਦੇ ਚੇਅਰਮੈਨ ਡਾ. ਲਛਮਣ ਸ਼ਰਮਾ ਭਗਤੂਆਣਾ, ਨਗਰ ਕੌਂਸਲ ਜੈਤੋ ਦੇ ਪ੍ਰਧਾਨ ਡਾ. ਹਰੀਸ਼ ਚੰਦਰ ਗੋਇਲ, ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਉਪ ਪ੍ਰਧਾਨ ਨਰੇਸ਼ ਜਿੰਦਲ, ‘ਆਪ’ ਬਲਾਕ ਪ੍ਰਧਾਨ ਅੰਕੁਸ਼ ਬਾਂਸਲ ਜੈਤੋ, ‘ਆਪ’ ਆਗੂ ਤੀਰਥ ਰਾਜ ਗਰਗ, ਰਾਮਗੜੀਆ ਸਮਾਜ ਸੁਧਾਰ ਕਮੇਟੀ ਜੈਤੋ ਦੇ ਪ੍ਰਧਾਨ ਜਗਦੀਸ਼ ਸਿੰਘ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਧਰਮਿੰਦਰ ਪਾਲ, ਉੱਪ ਚੇਅਰਮੈਨ ਰੇਸ਼ਮ ਸਿੰਘ, ਮੈਂਬਰ ਪ੍ਰੋ. ਤਰਸੇਮ ਚੰਦ ਨਰੂਲਾ, ਮੈਂਬਰ ਸੁਰਿੰਦਰਪਾਲ ਸ਼ਰਮਾ, ਮੈਂਬਰ ਸ਼ਿਵ ਕੁਮਾਰ, ਮੈਂਬਰ ਪਰਗਟ ਸਿੰਘ, ਮੈਂਬਰ ਰਾਕੇਸ਼ ਕੁਮਾਰ, ਮੈਂਬਰ ਬਲਵਿੰਦਰ ਸਿੰਘ, ਮੈਂਬਰ ਪਰਮਜੀਤ ਕੌਰ, ਮੈਂਬਰ ਰਾਮ ਕੁਮਾਰੀ, ਮੈਂਬਰ ਇੰਦਰਜੀਤ ਕੌਰ, ਮੈਂਬਰ ਦਰਸ਼ਨਾ ਦੇਵੀ, ਮੈਂਬਰ ਸਾਰਿਕਾ, ਮੈਂਬਰ ਅਮਨਦੀਪ ਕੌਰ ਅਤੇ ਬੱਚਿਆਂ ਦੇ ਮਾਪਿਆਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਿੱਖਿਆ ਖੇਤਰ ਵਿਚ ਲਿਆਂਦੀ ਜਾ ਰਹੀ ਕ੍ਰਾਂਤੀ ਤਹਿਤ ਸਰਕਾਰੀ ਸਕੂਲਾਂ ਨੂੰ ਨਵੀਂ ਉੱਚਾਈ ਮਿਲ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਜ ਸਰਕਾਰੀ ਸਕੂਲ ਨਿੱਜੀ ਸਕੂਲਾਂ ਨਾਲ ਟੱਕਰ ਦੇ ਰਹੇ ਹਨ, ਨਾ ਸਿਰਫ਼ ਢਾਂਚਾਗਤ ਤੌਰ ’ਤੇ, ਸਗੋਂ ਸਿੱਖਿਆ ਦੇ ਮਿਆਰ ਵਿਚ ਵੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਦਰਸ਼ਨ ਸਿੰਘ ਨੇ ਪੰਜਾਬ ਸਰਕਾਰ ਅਤੇ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਦਾ ਤਹਿਦਿਲੋਂ ਧੰਨਵਾਦ ਕਰਦਿਆਂ ਸਿੱਖਿਆ ਦੇ ਖੇਤਰ ’ਚ ਆਈ ਸੱਚਮੁੱਚ ਦੀ ਕ੍ਰਾਂਤੀ ਨੂੰ ਵੱਡੀ ਪ੍ਰਾਪਤੀ ਦੱਸਿਆ। ਇਸ ਮੌਕੇ ਐੱਸ.ਐੱਮ.ਸੀ. ਦੇ ਚੇਅਰਮੈਨ ਧਰਮਿੰਦਰ ਪਾਲ ਨੇ ਪੰਜਾਬ ਸਰਕਾਰ ਦੁਆਰਾ ਸਕੂਲਾਂ ਦੇ ਸੁਧਾਰ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸਮੂਹ ਸਕੂਲ ਸਟਾਫ਼ ਵੱਲੋਂ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਦਰਸ਼ਨ ਸਿੰਘ, ਲੈਕਚਰਾਰ ਸ਼ਮਾ ਰਾਣੀ, ਲੈਕਚਰਾਰ ਅਮਰਜੀਤ ਕੌਰ, ਲੈਕਚਰਾਰ ਸੋਨਿਕਾ, ਲੈਕਚਰਾਰ ਨਵਦੀਪ ਕੌਰ, ਲੈਕਚਰਾਰ ਸੁਮਿਤਾ, ਲੈਕਚਰਾਰ ਸ਼ੈਲੀ ਜੈਨ, ਲੈਕਚਰਾਰ ਨੇਹਾ ਬੱਤਰਾ, ਲੈਕਚਰਾਰ ਬਲਵਿੰਦਰ ਸਿੰਘ, ਲੈਕਚਰਾਰ ਸੁਮਨ, ਲੈਕਚਰਾਰ ਕੁਸ਼ਾ ਰਾਣੀ, ਲੈਕਚਰਾਰ ਰੇਸ਼ਮ ਸਿੰਘ, ਲੈਕਚਰਾਰ ਨੀਰ ਕਮਲ, ਲੈਕਚਰਾਰ ਆਸ਼ਾ ਸ਼ਰਮਾ, ਲੈਕਚਰਾਰ ਚੰਦਰ ਪਾਲ ਜੋਸ਼ੀ, ਡੀ.ਪੀ.ਈ. ਸੁਖਵੀਰ ਸਿੰਘ, ਅਧਿਆਪਕਾ ਵੀਰਪਾਲ ਕੌਰ, ਅਧਿਆਪਕਾ ਨਿਰਮਲ, ਅਧਿਆਪਕਾ ਸਤਵਿੰਦਰ ਕੌਰ, ਅਧਿਆਪਕ ਰਜਿੰਦਰ ਕੁਮਾਰ, ਅਧਿਆਪਕ ਵਿਕਰਮ ਪਵਾਰ, ਅਧਿਆਪਕਾ ਰੀਤੂ ਨਾਰੰਗ ਨਾਗਪਾਲ, ਅਧਿਆਪਕਾ ਮਨਪ੍ਰੀਤ ਕੌਰ, ਅਧਿਆਪਕਾ ਅਮਨਦੀਪ ਕੌਰ, ਅਧਿਆਪਕਾ ਰਿਚਾ, ਅਧਿਆਪਕਾ ਨਵਜੀਤ ਕੌਰ, ਕੰਪਿਊਟਰ ਫੈਕਲਟੀ ਗੁਰਲਾਲ ਸਿੰਘ, ਕੰਪਿਊਟਰ ਫੈਕਲਟੀ ਪੁਸ਼ਪਿੰਦਰ ਕੁਮਾਰੀ, ਕੰਪਿਊਟਰ ਫੈਕਲਟੀ ਗੌਰੀ ਸ਼ੰਕਰ, ਵੋਕੇਸ਼ਨਲ ਟ੍ਰੇਨਰ ਕਿਰਨਦੀਪ ਕੌਰ, ਵੋਕੇਸ਼ਨਲ ਟਰੇਨਰ ਰਮਨਦੀਪ ਕੌਰ, ਸਪੈਸ਼ਲ ਐਜੂਕੇਟਰ ਨਵਜੋਤ ਕੌਰ, ਕਲਰਕ ਰਾਜਨ ਸੇਠੀ, ਲਾਇਬ੍ਰੇਰੀ ਰਿਸਟੋਰਰ ਅਮਨਦੀਪ ਕੌਰ ਆਦਿ ਹਾਜ਼ਰ ਸਨ।