ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਜਥਾ ਰਵਾਨਾ
ਮੁੱਖ ਮੰਤਰੀ ਤੀਰਥ ਯਾਤਰਾ ਤਹਿਤ 16ਵੀਂ ਬੱਸ ਬਣੀ ਬਜ਼ੁਰਗਾਂ ਲਈ ਵਰਦਾਨ
Publish Date: Fri, 06 Feb 2026 03:44 PM (IST)
Updated Date: Sat, 07 Feb 2026 03:59 AM (IST)

ਅਰਸ਼ਦੀਪ ਸੋਨੀ, ਸਾਦਿਕ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਵਿੱਚ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਸਕੀਮ ਤਹਿਤ ਮਨੀਸ਼ ਸਿਸੋਦੀਆ ਦੀ ਅਗਵਾਈ ਹੇਠ ਗੋਲੇ ਵਾਲਾ ਦੇ ਨੇੜਲੇ ਪਿੰਡ ਹਰਦਿਆਲੇਆਣਾ ਤੋਂ 16 ਵੀ ਬੱਸ ਯਾਤਰੀਆਂ ਨੂੰ ਤੀਰਥ ਧਾਮਾਂ ਸ੍ਰੀ ਦਰਬਾਰ ਸੱਚਖੰਡ ਸਾਹਿਬ ਅੰਮ੍ਰਿਤਸਰ ਜ਼ਿਲਿਆਂ ਵਾਲਾਂ ਬਾਗ਼ ਰਾਮ ਤੀਰਥ ਬਾਗਾਂ ਬਾਰਡਰ ਦਰਸਨ ਕਰਾਉਣ ਲਈ ਅੱਜ ਯਾਤਰਾ ਦੇ ਹਲਕਾ ਕੋਆਰਡੀਨੇਟਰ ਹਰਜਿੰਦਰ ਸਿੰਘ ਚੋਹਾਨ ਸਾਦਿਕ ਦੀ ਅਗਵਾਈ ਹੇਠ ਬੱਸ ਰਵਾਨਾ ਕੀਤੀ ਗਈ ਇਸ ਮੌਕੇ ਪਿੰਡ ਵਾਸੀਆਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਅਤੇ ML1 ਗੁਰਦਿੱਤ ਸਿੰਘ ਸੇਖੋਂ ਜੀ ਅਤੇ ਨੀਤੂ ਕਪੂਰ ਜੁਆਇੰਟ ਸੈਕਟਰੀ ਪੰਜਾਬ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕੀਤਾ ਇਸ ਸਮੇਂ ਹਲਕਾ ਕੋਆਰਡੀਨੇਟਰ ਹਰਜਿੰਦਰ ਸਿੰਘ ਚੋਹਾਨ ਸਾਦਿਕ ਜੀ ਨੇ ਕਿਹਾ ਕਿ ਪੰਜਾਬ ਸਰਕਾਰ ਤਹੱਈਆ ਹੈ ਕਿ ਜੋ ਪੇਸ਼ੇ ਖ਼ਰਚ ਕੇ ਯਾਤਰਾ ਤੇ ਨਹੀਂ ਜਾਂ ਸਕਦੇ ਉਹਨਾਂ ਬਜ਼ੁਰਗਾਂ ਬੀਬੀਆਂ ਨੂੰ ਖ਼ਾਸ ਕਰ ਜ਼ੋ 50 ਸਾਲ ਤੋਂ ਵੱਧ ਹਨ ਤੀਰਥ ਯਾਤਰਾ ਮੁਫ਼ਤ ਕਰਵਾਈ ਜਾਵੇ ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਸਾਨੂੰ ਧਾਰਮਿਕ ਸਥਾਨਾਂ ਦੇ ਦਰਸਨ ਦਾ ਮੌਕਾ ਮਿਲਿਆ ਇਸ ਮੌਕੇ ਪਿੰਡ ਦੇ ਸਰਪੰਚ ਜਸਕਰਨ ਸਿੰਘ ਨੇ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਬੇਅੰਤ ਸਿੰਘ ਸਾਦਿਕ ਗਾਈਡ ਸੁਖਮੰਦਰ ਸਿੰਘ ਤਰਸੇਮ ਸਿੰਘ ਗੁਰਸ਼ਰਨ ਸਿੰਘ ਨੇ ਇਸ ਤੀਰਥ ਯਾਤਰਾ ਵਿੱਚ ਜਾਣ ਵਾਲੇ ਸ਼ਰਧਾਲੂਆਂ ਲਈ ਰਹਿਣ ਲਈ ਵਧੀਆ ਕਮਰੇ ਵਧੀਆ ਖਾਣਾ ਆਉਂਣ ਜਾਣ ਤੇ ਚਾਹ ਪਾਣੀ ਮੱਠੀਆਂ ਪ੍ਰਸ਼ਾਦ ਅਤੇ ਯਾਦਗਾਰੀ ਵੱਜੋਂ ਪੰਜਾਬ ਸਰਕਾਰ ਵੱਲੋਂ ਇੱਕ ਵਧੀਆ ਗਿਫ਼ਟ ਦਿੱਤਾ ਜਾਵੇਗਾ ਸਾਰਾਂ ਪ੍ਰਬੰਧ ਪੰਜਾਬ ਸਰਕਾਰ ਵਧੀਆ ਤਰੀਕੇ ਨਾਲ ਯਾਤਰੀਆਂ ਲਈ ਫਰੀ ਕਰ ਰਹੀ ਹੈ ਹਰਜਿੰਦਰ ਸਿੰਘ ਚੋਹਾਨ ਸਾਦਿਕ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਇਸ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦਾ ਲਾਹਾ ਲੈਣl