ਸੇਵਾਮੁਕਤੀ ’ਤੇ ਮੁੱਖ ਅਧਿਆਪਕ ਕ੍ਰਿਸ਼ਨ ਕੁਮਾਰ ਨੂੰ ਕੀਤਾ ਸਨਮਾਨਿਤ
ਐੱਮ.ਜੀ.ਐੱਮ.ਸਕੂਲ ਦੇ ਮੁੱਖ ਅਧਿਆਪਕ ਕ੍ਰਿਸ਼ਨ ਕੁਮਾਰ ਦਾ ਸ਼ਾਨਦਾਰ ਸਮਾਗਮ ’ਚ ਕੀਤਾ ਵਿਸ਼ੇਸ਼ ਸਨਮਾਨ
Publish Date: Mon, 05 Jan 2026 03:10 PM (IST)
Updated Date: Tue, 06 Jan 2026 03:59 AM (IST)

ਮਹਾਤਮਾ ਗਾਂਧੀ ਮੈਮੋਰੀਅਲ ਸਕੂਲ ਵਿਖੇ ਕਰਵਾਇਆ ਸਨਮਾਨ ਸਮਾਗਮ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫ਼ਰੀਦਕੋਟ : ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਬਹੁਤ ਹੀ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਮੁੱਖ ਅਧਿਆਪਕ ਕ੍ਰਿਸ਼ਨ ਕੁਮਾਰ ਦੇ ਸੇਵਾ ਮੁਕਤ ਹੋਣ ਸਮੇਂ ਸ਼ਾਨਦਾਰ ਸਨਮਾਨ ਸਮਾਗਮ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਫ਼ਰੀਦਕੋਟ ਅੰਜਨਾ ਕੌਂਸ਼ਲ ਸ਼ਾਮਲ ਹੋਏ। ਸਮਾਗਮ ਦੀ ਪ੍ਰਧਾਨਗੀ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰਦੀਪ ਸੂਰੀ, ਡਾਇਰੈਕਟਰ-ਪ੍ਰਿੰਸੀਪਲ ਸੇਵਾ ਸਿੰਘ ਚਾਵਲਾ, ਪ੍ਰਿੰਸੀਪਲ ਕੁਮਾਰ ਜਗਦੇਵ ਸਿੰਘ ਬਰਾੜ ਨੇ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਸਕੂਲ ਪ੍ਰਬੰਧਕ ਕਮੇਟੀ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਅਤੁਲ ਗੁਪਤਾ, ਕਮੇਟੀ ਮੈਂਬਰ ਰਾਜਨ ਕੁਮਾਰ ਸ਼ਰਮਾ, ਜ਼ਿਲਾ ਗਾਈਡੈਂਸ ਕਾਊਂਸਲਰ ਜਸਬੀਰ ਸਿੰਘ ਜੱਸੀ ਸ਼ਾਮਲ ਹੋਏ। ਇਸ ਸਮਾਗਮ ’ਚ ਕਿ੍ਰਸ਼ਨ ਕੁਮਾਰ, ਉਨ੍ਹਾਂ ਦੇ ਪਿਤਾ ਪਰਮਾਨੰਦ, ਅਮਰੀਕ ਸਿੰਘ ਜੌਹਰ ਕੁੜਮ, ਭੈਣ ਨੀਲਮ ਵਾਸਤਵ, ਸੁਪਤਨੀ ਸੁਨੀਤਾ ਅਰੋੜਾ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ’ਚ ਸਕੂਲ ਦੇ ਪ੍ਰਿੰਸੀਪਲ ਕੁਮਾਰ ਜਗਦੇਵ ਸਿੰਘ ਬਰਾੜ ਨੇ ਸਭ ਨੂੰ ਜੀ ਆਇਆਂ ਨੂੰ ਆਖਦਿਆਂ ਦੱਸਿਆ ਕਿ ਕ੍ਰਿਸ਼ਨ ਕੁਮਾਰ ਨੇ ਇਸ ਸਕੂਲ ਅੰਦਰ ਬਤੌਰ ਅਧਿਆਪਕ ਜੁਆਇੰਨ ਕਰਕੇ ਆਪਣੀ ਯੋਗਤਾ ਨਾਲ ਮੁੱਖ ਅਧਿਆਪਕ ਤੱਕ ਦਾ ਸਫ਼ਰ ਬਹੁਤ ਸ਼ਾਨਦਾਰ ਤਰੀਕੇ ਨਾਲ ਤਹਿ ਕੀਤਾ ਹੈ। ਇਸ ਲਈ ਅੱਜ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਇੰਦਰਜੀਤ ਕੌਰ ਕਿੰਗਰਾ, ਕੋਆਰਡੀਨੇਟਰ ਲਖਵਿੰਦਰ ਸਿੰਘ ਨੇ ਵੀ ਮੁੱਖ ਅਧਿਆਪਕ ਕ੍ਰਿਸ਼ਨ ਕੁਮਾਰ ਦੇ ਚੰਗੇ ਗੁਣਾਂ ਦੀ ਪ੍ਰਸ਼ੰਸ਼ਾ ਕੀਤੀ। ਸਕੂਲ ਪ੍ਰਬੰਧਕ ਕਮੇਟੀ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਅਤੁਲ ਗੁਪਤਾ ਨੇ ਸਨਮਾਨ ਪੱਤਰ ਪੜ੍ਹਦਿਆਂ ਕ੍ਰਿਸ਼ਨ ਕੁਮਾਰ ਵੱਲੋਂ ਵਿਦਿਆਰਥੀਆਂ ਅਤੇ ਸਕੂਲ ਭਲਾਈ ਲਈ ਕੀਤੇ ਕਾਰਜਾਂ ਦੀ ਜਾਣਕਾਰੀ ਪ੍ਰਦਾਨ ਕੀਤੀ। ਇਸ ਮੌਕੇ ਮੁੱਖ ਮਹਿਮਾਨ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਫ਼ਰੀਦਕੋਟ ਸ਼੍ਰੀਮਤੀ ਅੰਜਨਾ ਕੌਂਸ਼ਲ, ਜ਼ਿਲਾ ਗਾਈਡੈਂਸ ਕਾਊਂਸਲਰ ਜਸਬੀਰ ਸਿੰਘ ਜੱਸੀ, ਸਕੂਲ ਦੇ ਚੇਅਰਮੈਨ ਪ੍ਰਦੀਪ ਸੂਰੀ, ਪਿ੍ਰੰਸੀਪਲ/ਡਾਇਰੈਕਟਰ ਸੇਵਾ ਸਿੰਘ ਚਾਵਲਾ ਨੇ ਦੱਸਿਆ ਕਿ ਕ੍ਰਿਸ਼ਨ ਕੁਮਾਰ ਜਿੱਥੇ ਬਤੌਰ ਅਧਿਆਪਕ, ਵਿਦਿਆਰਥੀਆਂ ਦੇ ਮਾਰਗ ਦਰਸ਼ਕ ਰਹੇ ਹਨ, ਉੱਥੇ ਉਹ ਦਫ਼ਤਰੀ ਕੰਮਕਾਜ਼ ਦੀ ਬਹੁਤ ਬਾਰੀਕੀ ਨਾਲ ਜਾਣਕਾਰੀ ਰੱਖਣ ਕਰਕੇ ਸਕੂਲ ਦੇ ਨਾਲ-ਨਾਲ ਜ਼ਿਲੇ ਦੇ ਬਹੁਤ ਸਾਰੇ ਸਕੂਲਾਂ ਅਤੇ ਦਫ਼ਤਰਾਂ ’ਚ ਹਮੇਸ਼ਾ ਸਤਿਕਾਰੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕ੍ਰਿਸ਼ਨ ਕੁਮਾਰ, ਇੱਕ ਨਿਮਰਤਾਵਾਨ, ਮਿੱਠ ਬੋਲੜੇ, ਹਰ ਕਿਸੇ ਦੇ ਕੰਮ ਆਉਣ ਵਾਲੇ ਇਨਸਾਨ ਹਨ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਮਨਮੋਹਕ ਢੰਗ ਨਾਲ ਨਿਭਾਉਂਦਿਆਂ ਕੋਆਰਡੀਨੇਟਰ ਬਲਜੀਤ ਸਿੰਘ ਬਿੰਦਰਾ ਨੇ ਕ੍ਰਿਸ਼ਨ ਕੁਮਾਰ ਦੀ ਸ਼ਾਨਦਾਰ ਕਾਰਜਸ਼ੈਲੀ ਦੀ ਪ੍ਰਸ਼ੰਸ਼ਾ ਕੀਤੀ। ਇਸ ਮੌਕੇ ਮੁੱਖ ਮਹਿਮਾਨ, ਪ੍ਰਧਾਨਗੀ ਮੰਡਲ, ਵਿਸ਼ੇਸ਼ ਮਹਿਮਾਨਾਂ ਅਤੇ ਸਕੂਲ ਅਧਿਆਪਕਾਂ ਨੇ ਮਿਲ ਕੇ ਸਨਮਾਨ ਕੀਤਾ। ਇਸ ਮੌਕੇ ਮੁੱਖ ਅਧਿਆਪਕ ਕ੍ਰਿਸ਼ਨ ਕੁਮਾਰ ਨੇ ਸਭ ਦਾ ਧੰਨਵਾਦ ਕਰਦਿਆਂ ਵਿਸ਼ਵਾਸ਼ ਦੁਆਇਆ ਕਿ ਉਹ ਸਕੂਲ ਅਤੇ ਵਿਦਿਆਰਥੀਆਂ ਦੀ ਬੇਹਤਰੀ ਵਾਸਤੇ ਹਮੇਸ਼ਾ ਸੇਵਾਵਾਂ ਪ੍ਰਦਾਨ ਕਰਦੇ ਰਹਿਣਗੇ। ਇਸ ਮੌਕੇ ਸਕੂਲ ਦਾ ਸਮੁੱਚਾ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਵੱਡੀ ਗਿਣਤੀ ’ਚ ਹਾਜ਼ਰ ਸੀ। ਅੰਤ ’ਚ ਸਭ ਨੇ ਮਿਲ ਕੇ ਹਾਈ ਟੀ ਦਾ ਆਨੰਦ ਮਾਣਿਆ।