ਪੀਐੱਸਟੀ ਮੈਮੋਰੀਅਲ ਸਕੂਲ ਘੁੱਦੂਵਾਲਾ ਦੇ ਬੱਚੇ ਰਹੇ ਅੱਵਲ
ਪੀ.ਐਸ.ਟੀ ਮੈਮੋਰੀਅਲ ਪਬਲਿਕ ਸਕੂਲ ਘੁੱਦੂਵਾਲਾ ਦਾ ਨਤੀਜਾ ਸੌ ਫੀਸਦੀ ਰਿਹਾ
Publish Date: Thu, 16 Apr 2026 04:50 PM (IST)
Updated Date: Fri, 17 Apr 2026 04:04 AM (IST)
ਅਰਸ਼ਦੀਪ ਸੋਨੀ ਪੰਜਾਬੀ ਜਾਗਰਣ ਸਾਦਿਕ : ਪੀ.ਐਸ.ਟੀ ਮੈਮੋਰੀਅਲ ਪਬਲਿਕ ਸਕੂਲ ਘੁੱਦੂਵਾਲਾ ਨੇੜੇ ਸਾਦਿਕ ਦਾ ਬੋਰਡ ਵੱਲੋਂ 10ਵੀਂ ਜਮਾਤ ਦਾ ਐਲਾਨੇ ਗਏ ਨਤੀਜਾਂ ਸ਼ਾਨਦਾਰ ਰਿਹਾ।ਸਕੂਲ ਦੇ ਵਿਦਿਆਰਥੀਆਂ ਨੇ 100 ਫੀ ਸਦੀ ਨਤੀਜਾ ਹਾਸਲ ਕਰਕੇ ਸ਼ਾਨਦਾਰ ਕਾਮਯਾਬੀ ਦਰਜ ਕੀਤੀ ਹੈ। ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੇ ਆਪਣੀ ਮਹਿਨਤ, ਲਗਨ ਅਤੇ ਸਮਰਪਣ ਨਾਲ ਇਹ ਮਾਣਯੋਗ ਸਫਲਤਾ ਪ੍ਰਾਪਤ ਕੀਤੀ। ਇਸ ਪ੍ਰਦਰਸ਼ਨ ਵਿੱਚ ਗੁਰਸ਼ਰਨ ਕੌਰ ਨੇ 96ਫੀਸਦੀ ਅੰਕ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦ ਕਿ ਰਮਨਦੀਪ ਕੌਰ ਨੇ 91 ਫੀਸਦੀ ਅਤੇ ਸਹਿਜਦੀਪ ਕੌਰ ਨੇ 90 ਫੀ ਸਦੀ, ਅਸ਼ਮੀਤ ਕੌਰ ਨੇ 87 ਫੀਸਦੀ ਅਤੇ ਸੁਮਨਪ੍ਰੀਤ ਕੌਰ ਨੇ 86 ਫੀਸਦੀ ਅੰਕਾਂ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ। ਬਾਕੀ ਵਿਦਿਆਰਥੀਆਂ ਨੇ ਵੀ 80 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਤੇ ਚੇਅਰਮੈਨ ਕਵਚਕਰਨ ਸਿੰਘ ਸਿੱਧੂ ਅਤੇ ਪ੍ਰਿੰਸੀਪਲ ਜੋਗਿੰਦਰ ਠਾਕੁਰ ਨੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਦਿਲੋਂ ਵਧਾਈ ਦਿੰਦੇ ਹੋਏ ਇਸ ਸਫਲਤਾ ਨੂੰ ਵੀ ਸਭ ਦੀ ਸਾਂਝੀ ਮਹਿਨਤ ਅਤੇ ਸਮਰਪਣ ਦਾ ਨਤੀਜਾ ਦੱਸਿਆ ਅਤੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।