ਸਰਕਾਰੀ ਸਕੂਲ ਝੱਖੜਵਾਲਾ ’ਚ ਬੱਚਿਆ ਨੂੰ ਬੂਟ ਵੰਡੇ
ਸ਼੍ਰੀ ਕਿ੍ਸ਼ਨ ਦੱਤ ਯਾਦਗਰੀ ਐਸੋਸ਼ੀਏਸ਼ਨ ਵੱਲੋਂ ਸਰਕਾਰੀ ਸਕੂਲ ਝੱਖੜਵਾਲਾ ਦੇ ਲੋੜਵੰਦ ਬੱਚਿਆ ਨੂੰ ਬੂਟ ਵੰਡੇ
Publish Date: Sat, 24 Jan 2026 03:43 PM (IST)
Updated Date: Sun, 25 Jan 2026 04:01 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਫ਼ਰੀਦਕੋਟ : ਕੜਾਕੇ ਦੀ ਠੰਢ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਖੜਵਾਲਾ ਦੇ ਵਿਦਿਆਰਥੀਆਂ ਨੂੰ ਠੰਢ ਤੋਂ ਰਾਹਤ ਦੇਣ ਲਈ ਸ਼੍ਰੀ ਕਿ੍ਸ਼ਨ ਦੱਤ ਯਾਦਗਰੀ ਵੈਲਫ਼ੇਅਰ ਐਸੋਸੀਏਸ਼ਨ ਵੱਲੋਂ ਸਕੂਲ ਦੇ ਲੋੜਵੰਦ ਵਿਦਿਆਰਥੀਆਂ ਨੂੰ ਵਧੀਅ ਕੁਆਲਿਟੀ ਦੇ ਬੂਟ ਵੰਡੇ ਗਏ। ਇਸ ਮੌਕੇ ਸਕੂਲ ਦੇ ਕਾਰਜਕਾਰੀ ਸਟੇਟ ਐਵਾਰਡੀ ਪਿ੍ਸੀਪਲ ਜਸਵਿੰਦਰਪਾਲ ਸਿੰਘ ਮਿੰਟੂ ਨੇ ਐਸੋਸੀਏਸ਼ਨ ਟੀਮ ਨੂੰ ਜੀ ਆਇਆਂ ਨੂੰ ਆਖਦਿਆਂ ਦੱਸਿਆ ਕਿ ਸਕੂਲ ਦੇ ਐੱਸ.ਐੱਸ.ਮਾਸਟਰ ਗੁਰਦੀਪ ਸਿੰਘ ਦੇ ਸਹਿਯੋਗ ਸਦਕਾ ਅੱਜ ਵਿਦਿਆਰਥੀਆਂ ਨੂੰ ਬੂਟ ਵੰਡੇ ਜਾ ਰਹੇ ਹਨ। ਸਵੇਰ ਦੀ ਸਭਾ ’ਚ ਸ਼੍ਰੀ ਕਿ੍ਰਸ਼ਨ ਦੱਤ ਯਾਦਗਰੀ ਵੈਲਫ਼ੇਅਰ ਐਸੋਸੀਏਸ਼ਨ ਰੋਮਾਣਾ ਅਜੀਤ ਸਿੰਘ ਵੱਲੋਂ ਗੁਰਤੇਜ ਸਿੰਘ ਰੋਮਾਣਾ ਰੀਜ਼ਨਲ ਮੈਨੇਜਰ ਬਾਇਓ ਕੰਪਨੀ ਬਠਿੰਡਾ, ਨਛੱਤਰ ਸਿੰਘ ਰੋਮਾਣਾ ਹਾਜ਼ਰ ਹੋਏ। ਉਨ੍ਹਾਂ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ ਵਾਸਤੇ ਪ੍ਰੇਰਿਤ ਕਰਦਿਆਂ ਕਿਹਾ ਭਵਿੱਖ ’ਚ ਵਿਦਿਆਰਥੀਆਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਇਸ ਮੋਕੇ 6ਵੀਂ ਤੋਂ 12ਵੀਂ ਜਮਾਤ ਤੱਕ ਦੇ ਲੋੜਵੰਦ ਵਿਦਿਆਰਥੀਆਂ ਨੂੰ ਬੂਟ ਵੰਡੇ ਗਏ। ਸਕੂਲ ਵੱਲੋਂ ਦੋਹੇਂ ਦਾਨੀ ਸੱਜਣਾਂ ਨੂੰ ਯਾਦਗਰੀ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੋਕੇ ਲੈਕਚਰਾਰ ਮਨਜੀਤ ਕੁਮਾਰ, ਖੁਸ਼ਵੰਤ ਸਿੰਘ , ਦਰਸ਼ਨ ਵਰਮਾ, ਹਰਦੀਪ ਸਿੰਘ, ਰੁਪਿੰਦਰ ਕੌਰ, ਜਤਿੰਦਰ ਕੌਰ, ਗੁਰਪ੍ਰੀਤ ਕੌਰ, ਲਖਵਿੰਦਰ ਕੌਰ, ਤਰਸੇਮ ਸਿੰਘ, ਗੁਰਮੀਤ ਸਿੰਘ ਅਤੇ ਸਟਾਫ਼ ਮੈਂਬਰ ਹਾਜ਼ਰ ਸਨ।