ਰਾਜਸਥਾਨ ਨਹਿਰ ਦੀ ਲਾਈਨਿੰਗ ਸਬੰਧੀ ਮੰਗ ਪੱਤਰ ਦਿੱਤਾ
ਰਾਜਸਥਾਨ ਨਹਿਰ ਦੀ ਲਾਈਨਿੰਗ ਨੂੰ ਲੈ ਕੇ ਇੱਟਾਂ ਦਾ ਮਾਡਲ ਮੁੜ ਨਵਿਂਆਉਣ ਸਬੰਧੀ ਮੰਗ ਪੱਤਰ ਦਿੰਦੇ ਹੋਏ
Publish Date: Thu, 19 Mar 2026 03:53 PM (IST)
Updated Date: Fri, 20 Mar 2026 04:01 AM (IST)

ਪੰਜਾਬੀ ਜਾਗਰਣ ਟੀਮ, ਫਰੀਦਕੋਟ : ਜਲ ਜੀਵਨ ਬਚਾਓ ਮੋਰਚਾ ਵੱਲੋਂ ਰਾਜਸਥਾਨ ਨਹਿਰ ਦੀ ਲਾਈਨਿੰਗ ਨੂੰ ਲੈ ਕੇ ਇੱਟਾਂ ਦਾ ਮਾਡਲ ਮੁੜ ਨਵਿਂਆਉਣ ਸਬੰਧੀ ਇੱਕ ਮੰਗ ਪੱਤਰ ਅਸਿਸਟੈਂਟ ਡਿਪਟੀ ਕਮਿਸ਼ਨਰ ਬਿਕਰਮਜੀਤ ਨੂੰ ਦਿੱਤਾ ਗਿਆ। ਵਰ੍ਹਦੇ ਮੀਂਹ ਦੇ ਬਾਵਜੂਦ ਮੋਰਚੇ ਦੇ ਆਗੂ ਮੰਗ ਪੱਤਰ ਦੇਣ ਲਈ ਮਿਨੀ ਸੈਕਟਰੀਏਟ ਪਹੁੰਚੇ ਅਤੇ ਪ੍ਰਸ਼ਾਸਨ ਨੂੰ ਆਪਣੀ ਮੰਗ ਸਪਸ਼ਟ ਕੀਤੀ ਕਿ ਨਹਿਰਾਂ ਨੂੰ ਇੱਟਾਂ ਨਾਲ ਦੁਬਾਰਾ ਬਣਾ ਲਿਆ ਜਾਵੇ ਕਿਉਂਕਿ ਕੰਕਰੀਟ ਮਾਡਲ ਨਾਲ ਪਾਣੀ ਧਰਤੀ ਵਿੱਚ ਜੀਰਨਾ ਬੰਦ ਹੋ ਜਾਂਦਾ ਹੈ ਤੇ ਧਰਤੀ ਹੇਠਲੇ ਪਾਣੀ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ। ਇਹ ਅਹਿਮ ਗੱਲਾਂ ਮੋਰਚਾ ਸਰਹਿੰਦ ਨਹਿਰ ਦੀ ਲਾਇਨਿੰਗ ਵੇਲੇ ਸਾਬਿਤ ਕਰ ਚੁੱਕਾ ਹੈ। ਇਸ ਮੌਕੇ ਜਲ ਜੀਵਨ ਬਚਾਓ ਮੋਰਚਾ ਕਨਵੀਨਰ ਸ਼ੰਕਰ ਸ਼ਰਮਾ, ਸ਼ਰਨਜੀਤ ਸਿੰਘ ਸਰਾਂ ਪ੍ਰਧਾਨ ਆਲ ਇੰਡੀਆ ਕਿਸਾਨ ਯੂਨੀਅਨ ਏਕਤਾ ਫਤਿਹ, ਮੋਰਚਾ ਨਿਗਰਾਨ ਕਮੇਟੀ ਮੈਂਬਰ ਕੇਵਲ ਕ੍ਰਿਸ਼ਨ ਕਟਾਰੀਆ, ਕੇਵਲ ਸਿੰਘ ਗਿੱਲ, ਗੁਰਜੀਤ ਸਿੰਘ ਹੈਰੀ ਢਿੱਲੋਂ, ਸਾਡੇ ਸੀਨੀਅਰ ਮੈਂਬਰ ਐਚਐਸ ਬਰਾੜ ਐਕਸ ਚੇਅਰਮੈਨ ਪੀਐੱਸਪੀਸੀਐਲ ਮਦਨ ਲਾਲ ਸ਼ਰਮਾ, ਸੰਨੀ ਸ਼ਾਮਿਲ ਹੋਏ। ਜਲਦੀ ਇੱਕ ਮੀਟਿੰਗ ਕਰਕੇ ਅੱਗੇ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ। ਮੰਗ ਪੱਤਰ ਵਿੱਚ ਦਰਖਤਾਂ, ਸੀਪੇਜ ਦੇ ਨਾਲ ਨਾਲ ਲਾਇਨਿੰਗ ਸਮੇਂ ਇੱਕ ਨਿਗਰਾਨ ਕਮੇਟੀ ਬਣਾਉਣ ਦੀ ਮੰਗ ਵੀ ਰੱਖੀ ਗਈ ਜਿਸ ਵਿੱਚ 5 ਮੈਂਬਰ ਮੋਰਚੇ ਦੇ ਤੇ 5 ਮੈਂਬਰ ਨਹਿਰ ਮਹਿਕਮੇ ਦੇ ਹੋਣਗੇ। ਮੋਰਚਾ ਫ਼ਰੀਦਕੋਟ ਦੇ ਲੋਕਾਂ, ਸਮਾਜ ਸੇਵੀ ਸੰਸਥਾਵਾਂ ਅਤੇ ਸ਼ਹਿਰ ਦੇ ਐਮਸੀ ਸਾਹਿਬਾਨ ਨੂੰ ਵੀ ਸੱਦਾ ਦਿੰਦਾ ਹੈ ਕਿ ਆਓ ਇੱਕ ਵਾਰ ਫ਼ੇਰ ਸਰਕਾਰ ਦੇ ਇਸ ਕੁਦਰਤ ਵਿਰੋਧੀ ਫ਼ੈਸਲੇ ਦਾ ਵਿਰੋਧ ਕਰੀਏ ਤੇ ਦੱਸੀਏ ਕਿ ਫ਼ਰੀਦਕੋਟ ਦੇ ਲੋਕ ਸੁੱਤੇ ਨਹੀਂ ਹਨ ਸਗੋਂ ਆਪਣੇ ਹੱਕਾਂ ਅਤੇ ਮਾਂ ਕੁਦਰਤ ਪ੍ਰਤੀ ਸੁਹਿਰਦ ਤੇ ਸੁਚੇਤ ਹਨ।