ਰੋਟਰੀ ਕਲੱਬ ਫਰੀਦਕੋਟ ਚੈਂਪੀਅਨ ਦੇ ਮੈਂਬਰ ਡੀਸੀ ਨੂੰ ਮਿਲੇ
ਰੋਟਰੀ ਕਲੱਬ ਫਰੀਦਕੋਟ ਚੈਂਪੀਅਨ ਦੇ ਮੈਂਬਰ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੂੰ ਮਿਲੇ
Publish Date: Sat, 10 Jan 2026 03:20 PM (IST)
Updated Date: Sun, 11 Jan 2026 04:00 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫ਼ਰੀਦਕੋਟ : ਹਾਲ ਹੀ ਸ਼ਹਿਰ ਦੀਆਂ ਸਮਾਜ ਸੇਵੀ ਔਰਤਾਂ ਵੱਲੋਂ ਨਵੇਂ ਬਣਾਏ ਰੋਟਰੀ ਕਲੱਬ ਫਰੀਦਕੋਟ ਚੈਂਪੀਅਨ ਦੇ ਚਾਰਟਰਡ ਪ੍ਰਧਾਨ ਮੰਜੂ ਸੁਖੀਜਾ ਅਤੇ ਚਾਰਟਡ ਜਨਰਲ ਸਕੱਤਰ ਸੁਰਿੰਦਰਪਾਲ ਸਰਾਂ ਦੀ ਯੋਗ ਅਗਵਾਈ ’ਚ ਕਲੱਬ ਦੀ ਟੀਮ ਡਿਪਟੀ ਕਮਿਸ਼ਨਰ ਫ਼ਰੀਦਕੋਟ ਮੈਡਮ ਪੂਨਮਦੀਪ ਕੌਰ ਨੂੰ ਮਿਲੇ। ਇਸ ਮੌਕੇ ਤੇ ਸਭ ਤੋਂ ਪਹਿਲਾਂ ਨਵੇਂ ਸਾਲ ਦੀਆਂ ਸ਼ੁੱਭ ਕਾਮਨਾਵਾਂ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਦਿੱਤੀਆਂ। ਇਸ ਮੌਕੇ ਪ੍ਰਧਾਨ ਮੰਜੂ ਸੁਖੀਜਾ ਨੇ ਮੈਡਮ ਡਿਪਟੀ ਕਮਿਸ਼ਨਰ ਫ਼ਰੀਦਕੋਟ ਨੂੰ ਬੇਨਤੀ ਕੀਤੀ ਭਵਿੱਖ ’ਚ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਕੀਤੇ ਜਾਂਦੇ ਲੋਕ ਭਲਾਈ ਕਾਰਜਾਂ ’ਚ ਨਿਸ਼ਕਾਮ ਸੇਵਾ ਕਰਨ ਲਈ ਰੋਟਰੀ ਕਲੱਬ ਫਰੀਦਕੋਟ ਚੈਂਪੀਅਨ ਨੂੰ ਵੀ ਸ਼ਾਮਲ ਕੀਤਾ ਜਾਵੇ। ਉਨ੍ਹਾਂ ਵਿਸ਼ਵਾਸ਼ ਦੁਆਇਆ ਕਿ ਸਾਡਾ ਕਲੱਬ ਸ਼ਹਿਰ ਅਤੇ ਸ਼ਹਿਰੀਆਂ ਦੀ ਭਲਾਈ ਲਈ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਕੀਤੇ ਜਾਂਦੇ ਕਾਰਜਾਂ ’ਚ ਹਰ ਸੰਭਵ ਯੋਗਦਾਨ ਪਾਉਣ ਲਈ ਹਮੇਸ਼ਾ ਤਿਆਰ ਰਹੇਗਾ। ਇਸ ਮੌਕੇ ਕਲੱਬ ਵੱਲੋਂ ਮੈਡਮ ਹਰਜੋਤ ਕੌਰ ਏ.ਡੀ.ਸੀ. (ਜਨਰਲ) ਮੇਜਰ ਡਾ.ਵਰੁਣ ਕੁਮਾਰ ਐਸ.ਡੀ.ਐਮ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਗਈ। ਇਸ ਮੌਕੇ ਰੋਟਰੀ ਕਲੱਬ ਫ਼ਰੀਦਕੋਟ ਚੈਂਪੀਅਨ ਦੇ ਸਰਗਰਮ ਮੈਂਬਰ ਬਲਜੀਤ ਸ਼ਰਮਾ, ਚਿੱਤਰਾ ਸ਼ਰਮਾ, ਖਜ਼ਾਨਚੀ ਤੇਜਿੰਦਰ ਕੋਰ ਮਾਨ, ਰੋਟੇਰੀਅਨ ਕੇ.ਪੀ.ਸਿੰਘ ਸਰਾਂ ਅਤੇ ਰੋਟੇਰੀਅਨ ਜਸਬੀਰ ਸਿੰਘ ਜੱਸੀ ਮੰਚ ਸੰਚਾਲਕ ਵੀ ਹਾਜ਼ਰ ਸਨ।