- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਖਾਂ ਦਾ ਚੈੱਕਅੱਪ ਤੇ ਲੈਂਜ ਪਾਉਣ ਦਾ ਕੈਂਪ

ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਮਾਨਵਤਾ ਦੀ ਭਲਾਈ ਵਾਸਤੇ ਹਮੇਸ਼ਾ ਯਤਨਸ਼ੀਲ ਰਹਿਣ ਵਾਲੇ ਲਾਇਨਜ਼ ਕਲੱਬ ਫ਼ਰੀਦਕੋਟ ਵੱਲੋਂ 55ਵਾਂ ਅੱਖਾਂ ਦਾ ਮੁਫ਼ਤ ਚੈੱਕਅੱਪ ਅਤੇ ਲੈਂਜ ਪਾਉਣ ਦਾ ਕੈਂਪ 7 ਫ਼ਰਵਰੀ, ਦਿਨ ਸ਼ਨੀਵਾਰ ਨੂੰ ਸਵੇਰੇ 8:30 ਵਜੇ ਤੋਂ 2:00 ਵਜੇ ਲਗਾਉਣ ਲਈ ਕਲੱਬ ਦੇ ਸਮੂਹ ਅੁਹਦੇਦਾਰ ਅਤੇ ਮੈਂਬਰ ਹਰ ਵਾਰ ਦੀ ਪੱਬਾਂ ਭਾਰ ਹੋ ਗਏ ਹਨ। ਇਸ ਸਬੰਧੀ ਲਾਇਨਜ਼ ਕਲੱਬ ਫ਼ਰੀਦਕੋਟ ਦੇ ਚੇਅਰਮੈਨ ਰਜਨੀਸ਼ ਗਰਵੋਰ, ਲਾਇਨਜ਼ ਕਲੱਬ ਦੇ ਜ਼ਿਲੇ ਦੇ ਮਲਟੀਪਲ ਪੀ.ਆਰ.ਓ.ਲੁਕੇਂਦਰ ਸ਼ਰਮਾ, ਪ੍ਰਧਾਨ ਮੋਹਿਤ ਗੁਪਤਾ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਕਿ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਅੱਖਾਂ ਦੇ ਮੁਫ਼ਤ ਚੈੱਕਅੱਪ, ਮੁਫ਼ਤ ਲੈਂਜ ਪਾਉਣ ਦਾ ਕੈਂਪ, ਆਦਰਸ਼ ਨਗਰ ਫ਼ਰੀਦਕੋਟ ਦੇ ਲਾਇਨਜ਼ ਭਵਨ ਫ਼ਰੀਦਕੋਟ ਵਿਖੇ ਲਾਇਨਜ਼ ਆਈ ਕੇਅਰ ਜੈਤੋ ਦੇ ਮਾਹਿਰ ਡਾਕਟਰਾਂ ਅਤੇ ਉਨ੍ਹਾਂ ਦੀ ਟੀਮ ਦੀ ਸਹਾਇਤਾ ਨਾਲ ਲਗਾਇਆ ਜਾਵੇਗਾ। ਇਸ ਕੈਂਪ ਦੌਰਾਨ ਮੁਫ਼ਤ ਚੈੱਕਅੱਪ ਹੋਵੇਗਾ, ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ, ਕੈਂਪ ਦੌਰਾਨ ਮੁਫ਼ਤ ਸਾਰੇ ਟੈੱਸਟ ਕੀਤੇ ਜਾਣਗੇ ਅਤੇ ਕੈਂਪ ’ਚ ਚੁਣੇ ਗਏ ਮਰੀਜ਼ਾਂ ਦੇ ਮੁਫ਼ਤ ਲੈਂਜ ਪਾਏ ਜਾਣਗੇ। ਕੈਂਪ ਦੌਰਾਨ ਚੈੱਕਅੱਪ ਲਈ ਆਉਣ ਵਾਲੇ ਮਰੀਜ਼ਾਂ, ਉਨ੍ਹਾਂ ਦੇ ਵਾਰਿਸਾਂ ਲਈ ਰੋਟੀ-ਪਾਣੀ ਅਤੇ ਚਾਹ ਦਾ ਪ੍ਰਬੰਧ ਕਲੱਬ ਵੱਲੋਂ ਕੀਤਾ ਜਾਵੇਗਾ। ਲੈਂਜ ਪਾਉਣ ਸਮੇਂ ਮਰੀਜ਼ਾਂ ਨੂੰ ਲਾਇਨਜ਼ ਭਵਨ ਫ਼ਰੀਦਕੋਟ ਤੋਂ ਜੈਤੋ ਕਲੱਬ ਵੱਲੋਂ ਲਿਜਾਣ ਤੇ ਵਾਪਸ ਲਿਆਉਣ ਦਾ ਪ੍ਰਬੰਧ ਕੀਤਾ ਜਾਵੇਗਾ। ਕੈਂਪ ਦੌਰਾਨ ਮਰੀਜ਼ਾਂ ਦਵਾਈਆਂ, ਲੋੜੀਦੇ ਟੈੱਸਟ, ਦਵਾਈਆਂ, ਰਿਹਾਇਸ਼, ਰੋਟੀ-ਪਾਣੀ, ਰਹਿਣ-ਸਹਿਣ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਕਿਸੇ ਵੀ ਮਰੀਜ਼ ਦਾ ਕੋਈ ਸਿੰਗਲ ਪੈੱਸਾ ਖਰਚ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਇਲਾਕੇ ਦੇ ਸਮੂਹ ਮਰੀਜ਼ਾਂ ਨੂੰ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ ਵਾਸਤੇ ਅਪੀਲ ਕੀਤੀ। ਇਸ ਮੌਕੇ ਕੈਂਪ ਦੀ ਸਫ਼ਲਤਾ ਵਾਸਤੇ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ। ਇਸ ਮੀਟਿੰਗ ਮੌਕੇ ਕਲੱਬ ਦੇ ਸਕੱਤਰ ਬਿਕਰਮਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਕਲੱਬ ਦੇ ਸਮੂਹ ਮੈਂਬਰਾਂ ਟੀਮਾਂ ਦੇ ਰੂਪ ’ਚ ਫ਼ਰੀਦਕੋਟ ਜ਼ਿਲੇ ਦੇ ਵੱਖ-ਵੱਖ ਪਿੰਡਾਂ, ਸਾਂਝੀਆਂ ਥਾਵਾਂ ਤੇ ਜਾ ਕੇ ਕੈਂਪ ਦੇ ਫ਼ਲੈੱਕਸ ਲਗਾ ਰਹੇ ਹਨ। ਪਿੰਡ/ਸ਼ਹਿਰਾਂ ਦੇ ਗੁਰਦੁਆਰਾ ਸਾਹਿਬ ਤੋਂ ਕੈਂਪ ਸਬੰਧੀ ਅਨਾਊਸਮੈਂਟ ਕਰਵਾਈ ਜਾ ਰਹੀ ਹੈ। ਇਸ ਕੈਂਪ ਦੀ ਸਫ਼ਲਤਾ ਲਈ ਕੋ-ਚੇਅਰਮੈਨ ਗਰੀਸ਼ ਸੁਖੀਜਾ, ਖਜ਼ਾਨਚੀ ਚੰਦਨ ਕੱਕੜ, ਪੀ.ਆਰ.ਓ ਅਨੁਜ ਗੁਪਤਾ,ਐੱਮ.ਜੇ.ਐੱਫ਼ ਲਾਇਨ ਪ੍ਰਦਮਣ ਸਿੰਘ ਦਸਮੇਸ਼ ਕਲਾਥ ਹਾਊਸ, ਦਯਾ ਸਿੰਘ ਸੰਧੂ, ਅਮਰੀਕ ਸਿੰਘ ਖਾਲਸਾ, ਗੁਰਮੇਲ ਸਿੰਘ ਜੱਸਲ, ਐਡਵੋਕੇਟ ਸੁਨੀਲ ਚਾਵਲਾ,ਗੁਰਚਰਨ ਸਿੰਘ ਗਿੱਲ, ਲੈਕਚਰਾਰ ਹਰਜੀਤ ਸਿੰਘ, ਨਵਦੀਪ ਸਿੰਘ ਰਿੱਕੀ, ਇੰਜ.ਬਲਤੇਜ ਸਿੰਘ ਤੇਜੀ ਜੌੜਾ, ਬਲਜਿੰਦਰ ਸਿੰਘ ਬਰਾੜ, ਸੰਜੀਵ ਕੁਮਾਰ ਅਰੋੜਾ, ਗੁਰਬਖਸ਼ ਸਿੰਘ, ਦਵਿੰਦਰ ਧੀਂਗੜਾ, ਰਾਜਨ ਨਾਗਪਾਲ, ਕਮਲ ਜੈੱਨ, ਸਤਿੰਦਰ ਸਿੰਘ ਬੇਦੀ, ਦਵਿੰਦਰ ਸਿੰਘ ਮਾਸਟਰ ਵਰਲਡ, ਅਜੈ ਗਰੋਵਰ, ਭੁਪਿੰਦਰਪਾਲ ਸਿੰਘ, ਜਸਬੀਰ ਸਿੰਘ ਜੱਸੀ, ਕਮਿੰਦਰ ਸਿੰਘ ਬਿੱਟੂ ਗਿੱਲ, ਦਰਸ਼ਨ ਲਾਲ ਚੁੱਘ, ਬਰਿੰਦਰ ਸਿੰਘ, ਦਵਿੰਦਰ ਧੀਂਗੜਾ, ,ਮਨੋਜ ਸਲੂਜਾ, ਗੁਰਮੀਤ ਸਿੰਘ ਕੈਂਥ, ਇੰਦਰਪ੍ਰੀਤ ਸਿੰਘ ਜੈਂਟਲ, ਕਮਲ ਬਜਾਜ, ਕੇ.ਪੀ.ਸਿੰਘ, ਸਵਰਨ ਸਿੰਘ ਰੋਮਾਣਾ, ਗੁਰਮੀਤ ਸਿੰਘ ਬਰਾੜ, ਮਦਨ ਮੁਖੀਜਾ, ਸੁਰਜੀਤ ਸਿੰਘ ਮੈਨੇਜਿੰਗ ਡਾਇਰੈਕਟਰ ਸੁਰਜੀਤ ਜਿਊਲਰਜ਼, ਵਨੀਤ ਕੁਮਾਰ, ਵਿਮਲ ਕੁਮਾਰ, ਧੀਰਜ ਧਵਨ, ਸੁਮੀਤ ਗਰੋਵਰ ਵਿਸ਼ੇਸ਼ ਯਤਨ ਕਰ ਰਹੇ ਹਨ।