ਮੈਂਬਰ ਪਾਰਲੀਮੈਂਟ ਸਰਬਜੀਤ ਖਾਲਸਾ ਵੱਲੋਂ ਹਸਪਤਾਲ ਦਾ ਦੌਰਾ
ਮੈਂਬਰ ਪਾਰਲੀਮੈਂਟ ਸਰਬਜੀਤ ਖਾਲਸਾ ਵੱਲੋਂ ਹਸਪਤਾਲ ਦਾ ਦੌਰਾ
Publish Date: Thu, 08 Jan 2026 05:45 PM (IST)
Updated Date: Fri, 09 Jan 2026 04:06 AM (IST)
ਅਰਸ਼ਦੀਪ ਸੋਨੀ, ਪੰਜਾਬੀ ਜਾਗਰਣ, ਸਾਦਿਕ : ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖਾਲਸਾ ਵੱਲੋਂ ਫਰੀਦਕੋਟ ਸਿਵਲ ਹਸਪਤਾਲ ਦਾ ਦੌਰਾ ਕੀਤਾ ਗਿਆ। ਉਨਾਂ ਮਰੀਜ਼ਾਂ ਦਾ ਹਾਲ ਚਾਲ ਜਾਣਿਆ ਤੇ ਉਹਨਾਂ ਦੀਆਂ ਮੁਸ਼ਕਿਲਾਂ ਸੁਣੀਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਈ ਦਲੇਰ ਸਿੰਘ ਡੋਡ ਨੇ ਦੱਸਿਆ ਕਿ ਪਾਰਲੀਮੈਂਟ ਅਖਤਿਆਰੀ ਕੋਟੇ ਵਿੱਚੋਂ ਭਾਈ ਸਰਬਜੀਤ ਸਿੰਘ ਖਾਲਸਾ ਵੱਲੋਂ 7 ਲੱਖ ਰੁਪਏ ਪਹਿਲਾਂ ਹੀ ਦਿੱਤਾ ਜਾ ਚੁੱਕਾ। ਉਨਾਂ ਸਟਾਫ ਦੇ ਚੰਗੇ ਪ੍ਰਬੰਧ ਅਤੇ ਹਸਪਤਾਲ ਦੀ ਸਫਾਈ ਨੂੰ ਦੇਖਦਿਆਂ ਹੋਇਆਂ ਖੁਸ਼ੀ ਵਿੱਚ ਪੰਜ ਲੱਖ ਰੁਪਏ ਹਸਪਤਾਲ ਫਰੀਦਕੋਟ ਨੂੰ ਹੋਰ ਦੇਣ ਦਾ ਐਲਾਨ ਕੀਤਾ। ਇਸ ਮੌਕੇ ਭਾਈ ਦਲੇਰ ਸਿੰਘ ਡੋਡ, ਸ਼ਿਵਜੀਤ ਸਿੰਘ ਸੰਘਾ, ਚੰਦਰ ਸ਼ੇਖਰ ਸਿਵਲ ਸਰਜਨ ਫਰੀਦਕੋਟ, ਡਾ.ਪਰਮਜੀਤ ਸਿੰਘ ਬਰਾੜ ਸੀਨੀਅਰ ਮੈਡੀਕਲ ਅਫਸਰ, ਸਿਵਲ ਹਸਪਤਾਲ ਫਰੀਦਕੋਟ, ਡਾ ਵਿਸ਼ਵਦੀਪ ਗੋਇਲ, ਡਿਪਟੀ ਮੈਡੀਕਲ ਕਮਿਸ਼ਨਰ ਫਰੀਦਕੋਟ, ਕੁਲਦੀਪ ਸਿੰਘ ਸੀਨੀਅਰ ਫਾਰਮੇਸੀ ਅਫਸਰ ਹਸਪਤਾਲ ਸਮੇਤ ਸਮੂਹ ਸਟਾਫ ਹਾਜਰ ਸੀ।