ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂਆਂ ਦੀ ਮੀਟਿੰਗ ਹੋਈ
ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਦੇ ਅਹੁਦੇਦਾਰਾਂ ਦੀ ਮੀਟਿੰਗ ਫਰੀਦਕੋਟ ਵਿਖੇ ਹੋਈ।
Publish Date: Thu, 29 Jan 2026 05:00 PM (IST)
Updated Date: Fri, 30 Jan 2026 04:05 AM (IST)
ਵਿਕਾਸ ਕੁਮਾਰ ਗਰਗ ਪੰਜਾਬੀ ਜਾਗਰਣ, ਫਰੀਦਕੋਟ : ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਦੇ ਅਹੁਦੇਦਾਰਾਂ ਦੀ ਮੀਟਿੰਗ ਫਰੀਦਕੋਟ ਵਿਖੇ ਕੀਤੀ ਗਈ । ਮੀਟਿੰਗ ਦੀ ਪ੍ਰਧਾਨਗੀ ਪਾਰਟੀ ਦੇ ਪੀ ਏ ਸੀ ਕਮੇਟੀ ਮੈਂਬਰ ਬਾਬੂ ਸਿੰਘ ਬਰਾੜ ਦੁਆਰਾ ਕੀਤੀ ਗਈ । ਫਰੀਦਕੋਟ ਦੇ ਆਗੂਆਂ ਨੂੰ ਆਉਣ ਵਾਲੀ 25 ਫ਼ਰਵਰੀ ਨੂੰ ਜੋ ਖ਼ਾਲਸਾ ਸ਼੍ਰੀ ਅੰਮਿ੍ਰਤਸਰ ਸਾਹਿਬ ਤੋਂ ਚੱਲ ਕੇ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਰਵਾਨਾ ਹੋਏਗੀ ਜਿਸ ਦਾ ਫਰੀਦਕੋਟ ਵਿਖੇ ਪਹੁੰਚਣ ਤੇ ਸਵਾਗਤ ਕੀਤਾ ਜਾਵੇਗਾ। ਇਸ ਸਾਰੇ ਪ੍ਰਬੰਧ ਲਈ ਸੇਵਾਦਾਰਾਂ ਦੀਆਂ ਡਿਊਟੀਆਂ ਲਗਾਈਆਂ ਜਾਣਗੀਆਂ ਅਤੇ ਪਿੰਡਾਂ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਗੁਰਚਰਨ ਸਿੰਘ ਸੰਘਾ ਸਾਧਾਂ ਵਾਲਾ ਚਾਨਣ ਸਿੰਘ ਸੰਧੂ ਬਹਾਦਰ ਸਿੰਘ ਫਰੀਦਕੋਟ ਗੁਰਚਰਨ ਸਿੰਘ ਸਾਦਿਕ ਚਮਕੋਰ ਸਿੰਘ ਸੇਖੋਂ ਲਖਵਿੰਦਰ ਸਿੰਘ ਪੰਨੂੰ ਦਿਲਬਾਗ ਸਿੰਘ ਜਸਵਿੰਦਰ ਸਿੰਘ ਗੁਰਲਾਲ ਸਿੰਘ ਆਦਿ ਹਾਜ਼ਰ ਸਨ।