ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ, ਰਜਿਸਟ੍ਰੇਸ਼ਨ ਮਸਲੇ ’ਤੇ ਜਲਦ ਫੈਸਲੇ ਦੇ ਸੰਕੇਤ
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ, ਰਜਿਸਟ੍ਰੇਸ਼ਨ ਮਸਲੇ ’ਤੇ ਜਲਦ ਫੈਸਲੇ ਦੇ ਸੰਕੇਤ
Publish Date: Tue, 17 Mar 2026 04:16 PM (IST)
Updated Date: Wed, 18 Mar 2026 04:04 AM (IST)

ਸਟਾਫ ਰਿਪੋਰਟਰ , ਪੰਜਾਬੀ ਜਾਗਰਣ, ਫਰੀਦਕੋਟ : ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਬਲਾਕ ਫਰੀਦਕੋਟ ਦੀ ਮਹੀਨਾਵਾਰ ਮੀਟਿੰਗ ਆਫ਼ੀਸਰ ਕਲੱਬ ਫਰੀਦਕੋਟ ਵਿਖੇ ਬਲਾਕ ਪ੍ਰਧਾਨ ਡਾ. ਅੰਮ੍ਰਿਤਪਾਲ ਸਿੰਘ ਟਹਿਣਾ ਦੀ ਅਗਵਾਈ ਹੇਠ ਹੋਈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਡਾ. ਰਸ਼ਪਾਲ ਸਿੰਘ ਸੰਧੂ, ਡਾਕਟਰ ਪ੍ਰੇਮ ਢੁੱਡੀ ਜ਼ਿਲ੍ਹਾ ਕੈਸ਼ੀਅਰ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਮੀਟਿੰਗ ਵਿੱਚ ਸੀ.ਆਰ.ਐਲ. ਡਾਇਗਨੋਸਟਿਕ ਸੈਂਟਰ ਦਿੱਲੀ ਤੋਂ ਮੈਡਮ ਇੰਦਰਜੀਤ ਕੌਰ ,ਜਸਪ੍ਰੀਤ ਸਿੰਘ ਤੇ ਉਹਨਾਂ ਦੀ ਟੀਮ ਨੇ ਉਨ੍ਹਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ( ਟੈਸਟਾਂ )ਬਾਰੇ ਜਾਣਕਾਰੀ ਦਿੱਤੀ ।ਫਰੀਦਕੋਟ ਵਿਖੇ ਗੋਇਲ ਡਾਇਗਨੋਸਟਿਕ ਸੈਂਟਰ ਦੇ ਓਨਰ ਆਵਨਰ ਅਤੁਲ ਗੋਇਲ ਤੇ ਉਨ੍ਹਾਂ ਦੀ ਟੀਮ ਨੇ ਆਪਣੇ ਸੈਂਟਰ ਅਤੇ ਸੀ ਆਰ ਐਲ ਡਾਇਗਨੋਸਟਿਕ ਸੈਂਟਰ ਨਾਲ ਸੰਬੰਧਤ ਟੈਸਟਾਂ ਬਾਰੇ ਸੈਂਟਰ ਵੱਲੋਂ ਦਿੱਤੀਆਂ ਜਾ ਰਹੀਆਂ ਮੈਡੀਕਲ ਸਹੂਲਤਾਂ (ਟੈਸਟਾਂ) ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ । ਮੀਟਿੰਗ ਨੂੰ ਡਾਕਟਰ ਕੁਲਵੰਤ ਸਿੰਘ ਚਹਿਲ ਬਲਾਕ ਸਕੱਤਰ ਨੇ ਸੰਬੋਧਨ ਕਰਦਿਆਂ ਸਾਰੇ ਸਾਥੀਆਂ ਨੂੰ ਜੀ ਆਇਆ ਕਿਹਾ ਅਤੇ ਮੀਟਿੰਗ ਵਿੱਚ ਪਹੁੰਚਣ ਤੇ ਧੰਨਵਾਦ ਕੀਤਾ । ਬਾਅਦ ਵਿੱਚ ਬਲਾਕ ਪ੍ਰਧਾਨ ਡਾ. ਅੰਮ੍ਰਿਤਪਾਲ ਸਿੰਘ ਟਹਿਣਾ ਨੇ ਸਾਰੇ ਸਾਥੀਆਂ ਨੂੰ ਸਾਫ-ਸੁਥਰੀ ਅਤੇ ਇਮਾਨਦਾਰੀ ਨਾਲ ਪ੍ਰੈਕਟਿਸ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇ ਕਿਸੇ ਵੀ ਮੈਂਬਰ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਬਲਾਕ ਪ੍ਰਧਾਨ ਜਾਂ ਐਗਜ਼ੈਕਟਿਵ ਟੀਮ ਨਾਲ ਸੰਪਰਕ ਕਰ ਸਕਦਾ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਡਾ. ਰਸ਼ਪਾਲ ਸਿੰਘ ਸੰਧੂ ਨੇ ਦੱਸਿਆ ਕਿ ਸਿਹਤ ਵਿਭਾਗ ਨਾਲ ਲਗਾਤਾਰ ਸੰਪਰਕ ਬਣਾਇਆ ਹੋਇਆ ਹੈ ਅਤੇ ਕਿਸੇ ਵੀ ਮੈਂਬਰ ਨੂੰ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸਟੇਟ ਪੱਧਰ ’ਤੇ ਹੋਣ ਵਾਲੇ ਫੈਸਲਿਆਂ ਦੇ ਮੱਦੇਨਜ਼ਰ ਆਉਣ ਵਾਲੇ ਸਮੇਂ ਵਿੱਚ ਨਵੀਂ ਰਣਨੀਤੀ ਤਿਆਰ ਕੀਤੀ ਜਾ ਸਕਦੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰਜ਼ ਨੂੰ ਰਜਿਸਟ੍ਰੇਸ਼ਨ ਦੇਣ ਸਬੰਧੀ ਮਸਲਾ ਕਾਫੀ ਸਮੇਂ ਤੋਂ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਜਾ ਰਿਹਾ ਹੈ ਅਤੇ ਉਮੀਦ ਹੈ ਕਿ ਜਲਦ ਹੀ ਇਸ ’ਤੇ ਅਹਿਮ ਫੈਸਲਾ ਲਿਆ ਜਾਵੇਗਾ। ਇਸ ਮੌਕੇ ਡਾਕਟਰ ਬਲਵੀਰ ਸਿੰਘ ਪੰਜਗਰਾਈ , ਡਾਕਟਰ ਹਰਭਜਨ ਸਿੰਘ ਖਾਲਸਾ ,ਡਾਕਟਰ ਗੁਰਤੇਜ ਸਿੰਘ ਦਾਨਾ ਰਮਾਣਾ , ਡਾ. ਵਿਜੇ ਕੁਮਾਰ, ਡਾ. ਨਰੇਸ਼ ਕੁਮਾਰ ਭਾਣਾ, ਡਾ. ਜਗਦੀਸ਼ ਦੁਆ , ਡਾ. ਸੇਵਕ ਸਿੰਘ ਬਰਾੜ ਸੀਨੀਅਰ ਮੀਤ ਪ੍ਰਧਾਨ, ਬਲਾਕ ਕੈਸ਼ੀਅਰ ਡਾ. ਗੁਰਮੀਤ ਸਿੰਘ ਢੁੱਡੀ, ਡਾ. ਖੁਸ਼ਵੰਤ ਸਿੰਘ ਸੁੱਖਣ ਵਾਲਾ ਡਾ. ਰਜਿੰਦਰ ਡਾ. ਸੰਦੀਪ ਸੁੱਖਣਾ ਵਾਲਾ,ਡਾ. ਧਰਮ ਪਰਵਾਨਾ ਕਿਲਾ ਨੌ, ਡਾ. ਗੁਰਪ੍ਰੀਤ ਸਿੰਘ, ਸ਼ਰਨਜੀਤ ਕੌਰ, ਬਜਾਜ, ਪੂਨਮ, ਮਨਵੀਰ ਕੌਰ ਅਤੇ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਡਾਕਟਰ ਸਾਥੀ ਸਾਥੀਆਂ ਨੇ ਸ਼ਮੂਲੀਅਤ ਕੀਤੀ।