ਬਾਬਾ ਸ਼ੈਦੂ ਸ਼ਾਹ ਮੇਲੇ ’ਤੇ ਲਾਏ ਜਾਣਗੇ ਮੈਡੀਕਲ ਕੈਂਪ
ਬਾਬਾ ਸ਼ੈਦੂ ਸ਼ਾਹ ਮੇਲੇ ਤੇ ਲਗਾਏ ਜਾਣਗੇ ਮੁਫ਼ਤ ਮੈਡੀਕਲ ਚੈੱਕਅੱਪ ਕੈੀਪ
Publish Date: Mon, 02 Mar 2026 03:14 PM (IST)
Updated Date: Tue, 03 Mar 2026 03:59 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਫ਼ਰੀਦਕੋਟ : ਬਾਬਾ ਸ਼ੈਦੂ ਸ਼ਾਹ ਸੱਭਿਆਚਾਰਕ ਅਤੇ ਸਪੋਰਟਸ ਕਲੱਬ ਕੰਮੇਆਣਾ (ਫ਼ਰੀਦਕੋਟ) ਵੱਲੋਂ ਹਰ ਸਾਲ ਦੀ ਤਰ੍ਹਾਂ ਐਨ.ਆਰ.ਆਈ.ਵੀਰਾਂ, ਗ੍ਰਾਮ ਪੰਚਾਇਤ,ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਾਲਵੇ ਦੇ ਸਭ ਤੋਂ ਪੁਰਾਣੇ ਖੇਡ ਅਤੇ ਸੱਭਿਆਚਾਰਕ ਮੇਲੇ ਦੀ ਸ਼ੁਰੂਆਤ ਸ਼੍ਰੀ ਆਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਨਾਲ ਹੋਈ। ਮੇਲੇ ਦੇ ਮੁੱਖ ਪ੍ਰਬੰਧਕ ਬਿਕਰਮਜੀਤ ਮੱਮੂ ਸ਼ਰਮਾ ਕੈਨੇਡਾ, ਪ੍ਰਧਾਨ ਜਸਪਾਲ ਸਿੰਘ ਸੰਧੂ ਨੇ ਦੱਸਿਆ ਕਿ ਮੇਲਾ ਹਰ ਸਾਲ ਦੀ ਤਰ੍ਹਾਂ ਧੂਮਧਾਮ ਨਾਲ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮੇਲੇ ਦੀ ਸ਼ੁਰੂਆਤ ਬਾਬਾ ਸ਼ੈਦੂ ਸ਼ਾਹ ਜੀ ਦੇ ਸਥਾਨ ਤੇ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਨਾਲ ਹੋਵੇਗੀ। ਭੋਗ ਉਪਰੰਤ ਮਾਨਵਤਾ ਭਲਾਈ ਵਾਸਤੇ ਹੱਡੀਆਂ ਦੀ ਜਾਂਚ ਦਾ ਕੈਂਪ, ਅੱਖਾਂ ਦੀ ਜਾਂਚ ਦਾ ਕੈਂਪ, ਕਾਲਾ ਪੀਲੀਏ ਦੀ ਜਾਂਚ ਦੇ ਕੈਂਪ, ਦੰਦਾਂ ਦੀ ਜਾਂਚ ਦੇ ਕੈਂਪ ਜਿੰਦਲ ਹੈੱਲਥ ਕੇਅਰ ਫ਼ਰੀਦਕੋਟ ਦੇ ਸਹਿਯੋਗ ਨਾਲ ਅਤੇ ਕੈਂਸਰ ਦੀ ਜਾਂਚ ਦਾ ਕੈਂਪ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਦੇ ਸਹਿਯੋਗ ਨਾਲ ਲਗਾਏ ਜਾਣਗੇ। ਉਨ੍ਹਾਂ ਨੇ ਸਮੂਹ ਲੋੜਵੰਦ ਇਲਾਕਾ ਨਿਵਾਸੀਆਂ ਨੂੰ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਤੋਂ ਲਾਭ ਲੈਣ ਵਾਸਤੇ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਬੱਚਿਆਂ ਦੀ ਦੌੜਾਂ ਅੰਡਰ-12 ਸਾਲ ਲੜਕੇ-ਲੜਕੀਆਂ, ਬੱਚਿਆਂ ਦੀ ਦੌੜਾਂ ਲੜਕੇ-ਲੜਕੀਆਂ 12 ਤੋਂ 16 ਸਾਲ ਉਮਰ ਕਰਵਾਈਆਂ ਜਾਣਗੀਆਂ। ਵਾਲੀਵਾਲ ਸੈਮਸ਼ਿੰਗ ਮੁਕਾਬਲੇ ਹੋਣਗੇ, ਇੱਕ ਖਿਡਾਰੀ ਬਾਹਰ ਦਾ ਖਿਡਾਉਣ ਦੀ ਆਗਿਆ ਹੋਵੇਗੀ। ਇਸ ਮੌਕੇ ਕਬੱਡੀ 46 ਅਤੇ 65 ਕਿਲੋਗ੍ਰਾਮ ਭਾਰ ਦੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਮੇਲੇ ਦੀ ਸਫ਼ਲਤਾ ਲਈ ਪਿਛਲੇ ਕਰੀਬ ਇੱਕ ਮਹੀਨੇ ਤੋਂ ਅਮਰੀਕ ਸਿੰਘ ਗਿੱਲ, ਮਨਜੀਤ ਕੌਰ ਸਰਪੰਚ, ਦੇਬਾ ਸੰਧੂ, ਬਿੰਦਾ ਰੋਮਾਣਾ, ਸੇਵਕ ਸਿੰਘ ਮੈਂਬਰ, ਸਰਬਜੀਤ ਸਿੰਘ ਸੰਧੂ, ਸਰਬਜੀਤ ਸ਼ਰਮਾ, ਸਰਬਜੀਤ ਕਿੰਗਰਾ, ਕਮਲਜੀਤ ਸ਼ਰਮਾ, ਜੋਤ ਕਿੰਗਰਾ ਯੂ.ਕੇ.,ਬੰਤ ਬਰਾੜ ਯੂ.ਕੇ. ਅਮਰਜੀਤ ਸੰਧੂ, ਬੌਬੀ ਸੰਧੂ, ਨਛੱਤਰ ਸਿੰਘ ਸੰਧੂ, ਗੁਰਦੀਪ ਸਿੰਘ ਸੰਧੂ, ਜੱਸਾ ਸੱਧਰ, ਨਵਦੀਪ ਸੱਧਰ, ਸੰਨੀ ਸ਼ਰਮਾ, ਮੰਗਾ ਗਿੱਲ, ਹਰਜੀਤ ਸਿੰਘ ਸੰਧੂ, ਵੀਰਕਰਨ ਸਿੰਘ ਸੰਧੂ, ਲਵੀ ਸੰਧੂ, ਬਲਦੇਵ ਗਾਗਾ, ਸੰਨੀ ਜੌਹਲ, ਸੋਨੀ ਸੰਧੂ,ਜਗਮੀਤ ਸੰਧੂ, ਛਹਿਬਰ ਸੰਧੂ, ਸਰਬੀ ਕੋਚ, ਹੁਸਨਦੀਪ ਸੰਧੂ, ਕੁਲਵਿੰਦਰ ਸ਼ਰਮਾ, ਕੁੱਕਾ ਸੰਧੂ, ਪੰਮਾ ਸੰਧੂ, ਕੁਲਵੰਤ ਸੰਧੂ,ਬਚੀ ਕਿੰਗਰਾ, ਨਿਰਮਲ ਕਿੰਗਰਾ, ਕਾਲਾ ਨੰਬਰਦਾਰ, ਕੁਲਬੀਰ ਗੱਗੀ ਮੇਲੇ ਦੀ ਸਫ਼ਲਤਾ ਲਈ ਸਖ਼ਤ ਮਿਹਨਤ ਕਰ ਰਹੇ ਹਨ।