ਨਿਰੰਕਾਰੀ ਭਵਨ ਸਾਦਿਕ ਵਿਖੇ ਖੂਨਦਾਨ ਕੈਂਪ ਲਗਾਇਆ
ਨਿਰੰਕਾਰੀ ਭਵਨ ਸਾਦਿਕ ਵਿਖੇ ਵਿਸ਼ਾਲ ਖੂਨਦਾਨ ਕੈਂਪ ਆਯੋਜਿਤ
Publish Date: Fri, 24 Apr 2026 04:56 PM (IST)
Updated Date: Sat, 25 Apr 2026 04:04 AM (IST)

ਅਰਸ਼ਦੀਪ ਸੋਨੀ, ਪੰਜਾਬੀ ਜਾਗਰਣ, ਸਾਦਿਕ : ਸਤਿਗੁਰੂ ਮਾਤਾ ਸੁਦਿਕਸ਼ਾ ਜੀ ਮਹਾਰਾਜ ਦੀ ਅਪਾਰ ਕ੍ਰਿਪਾ ਸਦਕਾ ਮਾਨਵ ਏਕਤ ਦਿਵਸ ਤੇ ਸੰਤ ਨਿਰੰਕਾਰੀ ਚੈਰੀਟੇਬਲ ਫਾਊਡੇਸ਼ਨ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਨਿਰੰਕਾਰੀ ਸਤਿਸੰਗ ਭਵਨ ਸਾਦਿਕ ਲਗਾਇਆ ਗਿਆ। ਵਿਸ਼ਾਲ ਖੂਨਦਾਨ ਕੈਂਪ ਦਾ ਉਦਘਾਟਨ ਐਨ.ਐਸ ਗਿੱਲ ਜ਼ੋਨਲ ਇੰਚਾਰਜ ਫਿਰੋਜ਼ਪੁਰ ਨੇ ਰਿਬਨ ਕੱਟ ਕੇ ਕੀਤਾ। ਉਨਾਂ ਦਾ ਸਾਥ ਵਿਸ਼ੇਸ਼ ਮਹਿਮਾਨ ਗੁਰਲਾਲ ਸਿੰਘ ਗਿੱਲ ਮੁੱਖ ਅਫਸਰ ਥਾਣਾ ਸਾਦਿਕ, ਬਰਾਂਚ ਇੰਚਾਰਜ ਭੈਣ ਸਵਾਤੀ ਫਰੀਦਕੋਟ, ਪਵਨ ਕਟਾਰੀਆ ਕੋਟਕਪੂਰਾ ਤੇ ਚਰਨਜੀਤ ਕੁਮਾਰ ਨੇ ਦਿੱਤਾ। ਇਕੱਠ ਨੂੰ ਸੰਬੋਧਨ ਹੁੰਦਿਆਂ ਉਕਤ ਮਹਿਮਾਨਾਂ ਨੇ ਕਿਹਾ ਕਿ ਪ੍ਰਦੂਸ਼ਨ ਚਾਹੇ ਅੰਦਰ ਦਾ ਹੋਵੇ ਚਾਹੇ ਬਾਹਰ ਦਾ ਹੋਵੇ ਦੋਨੋਂ ਹੀ ਖਤਰਨਾਕ ਹਨ। ਅੰਦਰ ਦਾ ਪ੍ਰਦੂਸ਼ਨ ਨਾਮ ਸ਼ਬਦ ਨਾਲ ਸਾਫ ਕੀਤਾ ਜਾ ਸਕਦਾ ਹੈ ਤੇ ਬਾਹਰ ਦਾ ਪ੍ਰਦੂਸ਼ਨ ਪੌਦੇ ਲਗਾ ਕੇ ਤੇ ਸਾਫ ਸਫਾਈ ਕਰਕੇ ਸੁ਼ੱਧ ਕੀਤਾ ਜਾ ਸਕਦਾ ਹੈ। ਨਿਰੰਕਾਰੀ ਮਿਸ਼ਨ ਵੱਲੋਂ ਸਮੇਂ ਸਮੇਂ ਸਿਰ ਸਫਾਈ ਮੁਹਿੰਮ ਤੇ ਹੋਰ ਗਤੀਵਿਧੀਆਂ ਚਲਦੀਆਂ ਰਹਿੰਦੀਆਂ ਹਨ। ਨਿਰੰਕਾਰੀ ਮਿਸ਼ਨ ਵਿੱਚ ਨਸ਼ਾ ਕਰਨ ਦੀ ਪੂਰਨ ਮਨਾਹੀ ਹੈ ਤੇ ਸ਼ਾਦੀਆਂ ਸਾਦੇ ਢੰਗ ਨਾਲ ਕਰਨ ਦੇ ਹੁਕਮ ਹਨ। ਸਤਿਗੁਰੂ ਮਾਤਾ ਸੁਦਿਕਸ਼ਾ ਜੀ ਮਹਾਰਾਜ ਦੇ ਬਚਨ ਹਨ ਕਿ ਖੂਨ ਨਾਲੀਆਂ ਵਿੱਚ ਨਹੀਂ ਨਾੜੀਆਂ ਵਿੱਚ ਵਗਣਾ ਚਾਹੀਦਾ ਹੈ ਤੇ ਮਾਨਵਤਾ ਦੀ ਭਲਾਈ ਲਈ ਕੀਤੇ ਕਾਰਜ ਹਮੇਸ਼ਾ ਸੁਖਦਾਈ ਹੁੰਦੇ ਹਨ। ਸੰਤਾਂ ਦੇ ਬਚਨ ਤੇ ਅਮਲ ਕਰਦੇ ਹੋਏ ਹਰ ਸਾਲ ਹੀ ਖੂਨਦਾਨ ਕੈਂਪ ਦਾ ਅਯੋਜਨ ਕੀਤਾ ਜਾਂਦਾ ਹੈ। ਹੁਣ ਤੱਕ ਕਰੀਬ 15 ਲੱਖ ਯੂਨਿਟ ਖੂਨਦਾਨ ਕੀਤਾ ਜਾ ਚੁੱਕਾ ਹੈ। ਇਕੱਠ ਨੂੰ ਡਾ. ਗੁਲਜ਼ਾਰ ਮਦੀਨਾ ਤੇ ਐਸ.ਐਚ.ਓ ਗੁਰਲਾਲ ਸਿੰਘ ਗਿੱਲ ਨੇ ਸੰਬੋਧਨ ਕੀਤਾ। ਅੰਤ ਵਿੱਚ ਮੰਡਲ ਮੁਖੀ ਚਰਨਜੀਤ ਨਰੂਲਾ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਕੈਂਪ ਦੌਰਾਨ 100 ਦੇ ਕਰੀਬ ਯੂਨਿਟ ਖੂਨਦਾਨ ਕੀਤਾ ਗਿਆ। ਮਾਮਗ ਦੌਰਾਨ ਗਗਨਦੀਪ ਸਿੰਘ ਧਾਲੀਵਾਲ, ਗੁਰਤੇਜ ਸਿੰਘ ਖੋਸਾ, ਗੁਰਸੇਵਕ ਸਿੰਘ ਸੰਧੂ, ਗਗਨਦੀਪ ਸਿੰਘ ਸੁਖੀਜਾ, ਜੈਦੀਪ ਸਿੰਘ ਬਰਾੜ ਸਰਪੰਚ, ਹਰਜੀਤ ਸਿੰਘ ਸਰਪੰਚ, ਰਮਨਦੀਪ ਸਿੰਘ ਮੁਮਾਰਾ, ਹਰਜਿੰਦਰ ਸਿੰਘ ਚੌਹਾਨ, ਪ੍ਰਗਟ ਸਿੰਘ ਸੰਧੂ ਨੇ ਵੀ ਹਾਜਰੀ ਲਗਵਾਈ। ਇਸ ਮੌਕੇ ਵਿਸ਼ਾਲ ਵਰਮਾ, ਚਰਨਜੀਤ ਨਰੂਲਾ, ਹੈਪੀ ਸੇਠੀ, ਸੁਰਿੰਦਰ ਛਿੰਦਾ, ਲਖਵਿੰਦਰ ਸਿੰਘ ਲੱਖਾ, ਸੁਖਦੇਵ ਸਿੰਘ, ਵਿਜੇ ਕੁਮਾਰ ਰਵੀ ਸੇਠੀ, ਦੇਵਰਾਜ ਸਿੰਘ, ਸ਼ਿੰਦਰਪਾਲ ਨਰੂਲਾ, ਸੁਰਿੰਦਰ ਸੇਠੀ, ਰਾਜੂ ਗੱਖੜ, ਫੁਲਵਿੰਦਰ ਮੱਕੜ, ਸੰਜੀਵ ਚਾਵਲਾ, ਡਾ. ਬੋਹੜ ਸਿੰਘ, ਜਸਵਿੰਦਰ ਸਿੰਘ ਕੱਪੜੇ ਵਾਲੇ ਵੀ ਹਾਜਰ ਸਨ।