ਸਕੂਲ ’ਚ ਨਵੇਂ ਕੰਪਿਊਟਰ ਤੇ ਐੱਲਈਡੀ ਪੈਨਲਜ਼ ਦਾ ਕੀਤਾ ਉਦਘਾਟਨ
ਮਨਪ੍ਰੀਤ ਕੌਰ ਨੇ ਮੱਤਾ ਸਕੂਲ ’ਚ ਨਵੇਂ ਕੰਪਿਊਟਰਾਂ ਅਤੇ ਐੱਲ.ਈ.ਡੀ. ਪੈਨਲਾਂ ਦਾ ਕੀਤਾ ਉਦਘਾਟਨ
Publish Date: Wed, 18 Mar 2026 06:17 PM (IST)
Updated Date: Thu, 19 Mar 2026 04:07 AM (IST)

ਪੰਜਾਬ ਸਿੱਖਿਆ ਦੇ ਖੇਤਰ ’ਚ ਬਣਿਆ ਮੋਹਰੀ : ਮਨਪ੍ਰੀਤ ਕੌਰ ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਸਮੱਗਰਾ ਸਿੱਖਿਆ ਅਧੀਨ ਜੱਥੇਦਾਰ ਨੰਦ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੱਤਾ, ਜ਼ਿਲ੍ਹਾ ਫ਼ਰੀਦਕੋਟ ਵਿਚ ਨਵੇਂ ਆਏ 10 ਕੰਪਿਊਟਰਾਂ ਅਤੇ 2 ਐੱਲ.ਈ.ਡੀ. ਪੈਨਲਾਂ ਦਾ ਰਸਮੀ ਉਦਘਾਟਨ ਵਿਧਾਨ ਸਭਾ ਹਲਕਾ ਜੈਤੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਦੀ ਧਰਮਪਤਨੀ ਮਨਪ੍ਰੀਤ ਕੌਰ ਨੇ ਕੀਤਾ। ਇਸ ਮੌਕੇ ਬੋਲਦਿਆਂ ‘ਆਪ’ ਮਹਿਲਾ ਆਗੂ ਮਨਪ੍ਰੀਤ ਕੌਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਗਵਾਈ ਹੇਠ ਪੰਜਾਬ ਸਿੱਖਿਆ ਦੇ ਖੇਤਰ ਵਿਚ ਨਵੀਆਂ ਪੁਲਾਂਘਾ ਪੁੱਟ ਰਿਹਾ ਹੈ ਅਤੇ ਵਿਦਿਆਰਥੀਆਂ ਨੂੰ ਵਧੀਆ ਮਾਹੌਲ ਦੇ ਨਾਲ-ਨਾਲ ਮਿਆਰੀ ਸਿੱਖਿਆ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ‘ਪੰਜਾਬ ਸਿੱਖਿਆ ਕ੍ਰਾਂਤੀ’ ਤਹਿਤ ਸਰਕਾਰੀ ਸਕੂਲਾਂ ਵਿਚ ਮਾਡਲ ਕਲਾਸ ਰੂਮਾਂ, ਸਮੇਂ ਮੁਤਾਬਿਕ ਬੁਨਿਆਦੀ ਢਾਂਚੇ ਦੀ ਸਥਾਪਤੀ ਅਤੇ ਵਿਦਿਆਰਥੀਆਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਜੋ ਅਧਿਆਪਕਾਂ-ਵਿਦਿਆਰਥੀਆਂ ਲਈ ਲਾਹੇਵੰਦ ਹਨ। ‘ਆਪ’ ਮਹਿਲਾ ਆਗੂ ਮਨਪ੍ਰੀਤ ਕੌਰ ਨੇ ਕਿਹਾ ਕਿ ਵਿੱਦਿਆ ਦੇ ਪੱਧਰ ਵਿਚ ਸੁਧਾਰ ਹੋਇਆ ਹੈ ਜਿਸ ਕਰਕੇ ਲੋਕ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖ਼ਲ ਕਰਵਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਸਮੇਂ ਸਰਕਾਰੀ ਸਕੂਲ ਕਿਸੇ ਵੀ ਖੇਤਰ ਵਿਚ ਪ੍ਰਾਇਵੇਟ ਸਕੂਲਾਂ ਤੋਂ ਪਿੱਛੇ ਨਹੀਂ ਹਨ ਸਗੋਂ ਸਰਕਾਰੀ ਸਕੂਲਾਂ ਵਿਚ ਉੱਚ ਕੋਟੀ ਦਾ ਅਧਿਆਪਨ ਅਮਲਾ ਸ਼ਾਮਿਲ ਹੈ। ਇਸ ਮੌਕੇ ਸਕੂਲ ਦੇ ਪਿ੍ਰੰਸੀਪਲ ਗੁਰਦਰਸ਼ਨ ਸਿੰਘ ਖਾਲਸਾ ਨੇ ਪੰਜਾਬ ਸਰਕਾਰ ਵੱਲੋਂ ਸਕੂਲਾਂ ਦੇ ਸੁਧਾਰ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਆਏ ਹੋੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਆਮ ਆਦਮੀ ਪਾਰਟੀ ਮਹਿਲਾ ਵਿੰਗ ਵਿਧਾਨ ਸਭਾ ਹਲਕਾ ਜੈਤੋ ਦੇ ਕੋਆਰਡੀਨੇਟਰ ਸੀਮਾ ਰਾਣੀ, ਸਕੂਲ ਦੇ ਲੈਕਚਰਾਰ ਰਮਨਦੀਪ, ਲੈਕਚਰਾਰ ਸਵਰਨਜੀਤ ਸਿੰਘ, ਲੈਕਚਰਾਰ ਰੋਹਤਾਸ, ਲੈਕਚਰਾਰ ਸੁੱਬੂ ਜੌਹਰ, ਅਧਿਆਪਕ ਜਸਵਿੰਦਰ ਸਿੰਘ ਜੈਤੋ, ਅਧਿਆਪਕ ਨਿਵੇਦਿਤ ਵਾਲੀਆ, ਅਧਿਆਪਕ ਰਾਜਵਿੰਦਰ ਸਿੰਘ, ਅਧਿਆਪਕ ਮਨਦੀਪ ਸਿੰਘ, ਅਧਿਆਪਕ ਵਿਕਾਸ ਭਾਰਤੀ, ਅਧਿਆਪਕ ਪਰਮਪ੍ਰੀਤ ਸਿੰਘ, ਅਧਿਆਪਕ ਹਰਮਿੰਦਰ ਸਿੰਘ ਖਾਲਸਾ, ਅਧਿਆਪਕਾ ਸੁਧਾ ਸਿੰਗਲਾ, ਅਧਿਆਪਕਾ ਨਲਿਨੀ, ਅਧਿਆਪਕਾ ਅਮਨਪ੍ਰੀਤ ਕੌਰ, ਅਧਿਆਪਕਾ ਨੇਹਾ ਸ਼ਰਮਾ, ਅਧਿਆਪਕਾ ਸੁਖਵੀਰ ਕੌਰ, ਅਧਿਆਪਕਾ ਰੰਜੂ ਬਾਲਾ, ਅਧਿਆਪਕਾ ਪਰਮਿੰਦਰ ਕੌਰ, ਅਧਿਆਪਕਾ ਮਨਜਿੰਦਰ ਕੌਰ, ਕੈਂਪਸ ਮੈਨੇਜਰ ਨੱਛਤਰ ਸਿੰਘ ਖਾਲਸਾ, ਲਾਇਬੇ੍ਰਰੀ ਸਟੋਰਰ ਧਰਮਜੀਤ ਸਿੰਘ, ਵੋਕੇਸ਼ਨਲ ਟੇ੍ਰਨਰ ਹਰਪ੍ਰੀਤ ਸਿੰਘ, ਵੋਕੇਸ਼ਨਲ ਟੇ੍ਰਨਰ ਹਰਸ਼ਦੀਪ ਕੌਰ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਕੁਲਦੀਪ ਸਿੰਘ, ਪੰਚਾਇਤ ਮੈਂਬਰ ਲਖਵੀਰ ਸਿੰਘ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।