- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਲਾਨਾ ਜਨਰਲ ਇਜਲਾਸ ਦੌਰਾਨ ਮਨਿੰਦਰ ਸਿੰਘ ਮਿੰਕੂ ਮੱਕੜ ਦੁਬਾਰਾ ਫਿਰ ਬਣੇ ਪ੍ਰਧਾਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਅਰੋੜਬੰਸ ਸਭਾ ਦੇ ਸਥਾਨਕ ਅਰੋੜਬੰਸ ਧਰਮਸ਼ਾਲਾ ਵਿਖੇ ਹੋਏ ਸਲਾਨਾ ਜਨਰਲ ਇਜਲਾਸ ਮੌਕੇ ਪ੍ਰਧਾਨ ਮਨਿੰਦਰ ਸਿੰਘ ਮਿੰਕੂ ਮੱਕੜ ਨੇ ਸਭਾ ਵਲੋਂ ਕੀਤੇ ਸੇਵਾ ਕਾਰਜਾਂ, ਵਰਤਮਾਨ ਸਰੋਕਾਰਾਂ ਅਤੇ ਭਵਿੱਖ ਦੇ ਕੰਮਾਂ ਬਾਰੇ ਚਾਨਣਾ ਪਾਉਣ ਤੋਂ ਬਾਅਦ ਆਪਣੀ ਕਾਰਜਕਾਰਨੀ ਭੰਗ ਕਰਦਿਆਂ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਹਾਊਸ ਨੂੰ ਨਵਾਂ ਪ੍ਰਧਾਨ ਚੁਣਨ ਦੀ ਬੇਨਤੀ ਕੀਤੀ। ਇਸ ਤੋਂ ਪਹਿਲਾਂ ਸਭਾ ਦੇ ਜਨਰਲ ਸਕੱਤਰ ਮਾ. ਕਰਨੈਲ ਸਿੰਘ ਨੇ ਸਭਾ ਵਲੋਂ ਨਿਭਾਈਆਂ ਸੇਵਾਵਾਂ ਦਾ ਜਿਕਰ ਕਰਦਿਆਂ ਆਖਿਆ ਕਿ ਸਭਾ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰਾਂ ਦੀਆਂ 21 ਹਜਾਰ ਤੋਂ ਜਿਆਦਾ ਲੜਕੀਆਂ ਅਤੇ ਸੁਆਣੀਆਂ ਸਭਾ ਵੱਲੋਂ ਚਲਾਏ ਜਾ ਰਹੇ ਕੰਨਿਆ ਕੰਪਿਊਟਰ ਸੈਂਟਰ ਤੋਂ ਵੱਖ-ਵੱਖ ਕੋਰਸ ਕਰਕੇ ਸਰਕਾਰੀ ਜਾਂ ਗੈਰ ਸਰਕਾਰੀ ਨੌਕਰੀਆਂ, ਵਿਦੇਸ਼ਾਂ ਵਿੱਚ ਸੈਟਲ ਜਾਂ ਘਰਾਂ ਵਿੱਚ ਕਿੱਤਾਮੁੱਖੀ ਧੰਦੇ ਨਾਲ ਜੁੜ ਗਈਆਂ ਹਨ, ਜਿਸ ’ਤੇ ਸਭਾ ਨੂੰ ਮਾਣ ਹੈ। ਵਿੱਤ ਸਕੱਤਰ ਧਰਮਵੀਰ ਸਿੰਘ ਰਾਜੂ ਨੇ ਸਭਾ ਦੀ ਆਮਦਨ ਅਤੇ ਖਰਚੇ ਦੀ ਰਿਪੋਰਟ ਸਬੰਧੀ ਵਿਸਥਾਰ ਵਿੱਚ ਇਕ ਇਕ ਪੱਖ ਹਾਊਸ ਦੇ ਸਾਹਮਣੇ ਰੱਖਿਆ। ਸਰਪ੍ਰਸਤ ਮਾ. ਹਰਨਾਮ ਸਿੰਘ ਹਰਲਾਜ ਨੇ ਆਪਣੀ ਪਤਨੀ ਦੇ ਨਾਮ ’ਤੇ ਲੋੜਵੰਦ ਪਰਿਵਾਰਾਂ ਦੀਆਂ ਪੜਾਈ ਵਿੱਚ ਹੁਸ਼ਿਆਰ ਲੜਕੀਆਂ ਦੀ ਮਦਦ ਕਰਨ ਦੀ ਪੇਸ਼ਕਸ਼ ਕੀਤੀ ਅਤੇ ਹੋਰ ਕਈ ਸੁਝਾਅ ਦਿੱਤੇ। ਸਰਪ੍ਰਸਤ ਸ਼ਾਮ ਲਾਲ ਚਾਵਲਾ, ਗੁਰਿੰਦਰ ਸਿੰਘ ਮਹਿੰਦੀਰੱਤਾ, ਡਾ. ਸੁਨੀਲ ਛਾਬੜਾ ਤੋਂ ਇਲਾਵਾ ਵੈਦ ਬਗੀਚਾ ਸਿੰਘ, ਇੰਜੀ. ਸਤਿੰਦਰਪਾਲ ਸਿੰਘ ਮੱਕੜ ਆਦਿ ਨੇ ਵੀ ਵੱਖ-ਵੱਖ ਤਰ੍ਹਾਂ ਦੇ ਨੁਕਤੇ ਸਾਂਝੇ ਕੀਤੇ। ਸੁਰਜੀਤ ਸਿੰਘ ਘੁਲਿਆਣੀ ਨੇ ਪ੍ਰਧਾਨਗੀ ਲਈ ਮਨਿੰਦਰ ਸਿੰਘ ਮਿੰਕੂ ਮੱਕੜ ਦਾ ਨਾਮ ਪੇਸ਼ ਕੀਤਾ ਤਾਂ ਰਮੇਸ਼ ਸਿੰਘ ਗੁਲਾਟੀ, ਮਨਮੋਹਨ ਸਿੰਘ ਚਾਵਲਾ ਅਤੇ ਵਰਿੰਦਰਪਾਲ ਸਿੰਘ ਅਰਨੇਜਾ ਨੇ ਤਾਈਦ ਕੀਤੀ। ਹਾਊਸ ਨੇ ਅਗਲੇ 3 ਸਾਲਾਂ ਲਈ ਤਾੜੀਆਂ ਮਾਰ ਕੇ ਅਤੇ ਹੱਥ ਖੜੇ ਕਰਕੇ ਮਿੰਕੂ ਮੱਕੜ ਦੀ ਪ੍ਰਧਾਨਗੀ ਦੀ ਪ੍ਰਵਾਨਗੀ ਦੇ ਦਿੱਤੀ। ਬਲਵੰਤ ਸਿੰਘ ਅਰਨੇਜਾ, ਡਾ ਕੇ.ਕੇ. ਕਟਾਰੀਆ, ਰਾਜ ਅਰੋੜਾ, ਗੁਰਮੁੱਖ ਸਿੰਘ ਕੋਮਲ, ਅਮਰਦੀਪ ਸਿੰਘ ਦੀਪਾ, ਜੱਗੀ ਸਚਦੇਵਾ ਅਤੇ ਅਮਰ ਸਿੰਘ ਮੱਕੜ ਮੁਤਾਬਿਕ ਨਵੀਂ ਕਾਰਜਕਾਰਨੀ ਬਣਾਉਣ ਦੇ ਮਿੰਕੂ ਮੱਕੜ ਨੂੰ ਅਧਿਕਾਰ ਦਿੱਤੇ ਗਏ। ਜਸਵੀਰ ਸਿੰਘ ਰੰਗਪੁਰੀ, ਅਸ਼ਵਨੀ ਕਾਲੜਾ, ਮਨਜੀਤ ਸਿੰਘ, ਦਲਜੀਤ ਸਿੰਘ, ਪ੍ਰੇਮ ਕੁਮਾਰ, ਜਸਵਿੰਦਰ ਸਿੰਘ, ਜਤਿੰਦਰ ਸਿੰਘ ਜਸ਼ਨ, ਕੁਲਬੀਰ ਸਿੰਘ, ਇੰਸ. ਸੰਗਤ ਸਿੰਘ, ਲੈਕ. ਬਲਵਿੰਦਰ ਸਿੰਘ, ਸਿਮਰਨਜੀਤ ਸਿੰਘ, ਜਗਜੀਤ ਸਿੰਘ, ਜਰਨੈਲ ਸਿੰਘ, ਜਸਪਾਲ ਮਖੀਜਾ ਅਤੇ ਹਨੀ ਕਾਲੜਾ ਨੇ ਦੱਸਿਆ ਕਿ ਅੰਤ ਵਿੱਚ ਸਾਰਿਆਂ ਵੱਲੋਂ ਨਵ ਨਿਯੁਕਤ ਪ੍ਰਧਾਨ ਮਨਿੰਦਰ ਸਿੰਘ ਮਿੰਕੂ ਮੱਕੜ ਦਾ ਹਾਰ ਪਾ ਕੇ ਸੁਆਗਤ ਕਰਦਿਆਂ ਮੁਬਾਰਕਬਾਦ ਦਿੱਤੀ ਗਈ।