ਅਧਾਰ ਕਾਰਡ ਬਣਾਉਣ ਲਈ ਦੋ ਰੋਜ਼ਾ ਕੈਂਪ ਲਗਾਇਆ
ਦੋ ਦਿਨਾਂ ਅਧਾਰ ਕਾਰਡ ਬਣਾਉਣ ਦਾ ਕੈਂਪ ਸਪੰਨ
Publish Date: Sat, 07 Feb 2026 03:40 PM (IST)
Updated Date: Sun, 08 Feb 2026 03:59 AM (IST)

ਅਰਸ਼ਦੀਪ ਸੋਨੀ ਪੰਜਾਬੀ ਜਾਗਰਣ, ਸਾਦਿਕ : ਮਹਾਸ਼ਿਵਰਾਤਰੀ ਉਤਸਵ ਦੀ ਖੁਸ਼ੀ ਵਿੱਚ ਜੈ ਬਾਬਾ ਬਰਫਾਨੀ ਸੇਵਾ ਸੰਮਤੀ ਸਾਦਿਕ ਅਤੇ ਸੀ਼੍ ਅਮਰਨਾਥ ਯੂਥ ਵੈਲਫੇਅਰ ਸੇਵਾ ਸੰਮਤੀ ਸਾਦਿਕ ਵੱਲੋਂ ਸਾਂਝੇ ਤੌਰ ਤੇ ਫਰੀਦਕੋਟ ਰੋਡ ਤੇ ਸਥਿਤ ⁸ਇੰਡਸਇੰਡ ਬੈਂਕ ਸਾਦਿਕ ਵਿਖੇ ਦੋ ਰੋਜ਼ਾ ਆਧਾਰ ਕਾਰਡ ਬਣਾਉਣ ਦਾ ਕੈਂਪ ਲਗਾਇਆ ਗਿਆ। ਕੈਂਪ ਵਿੱਚ 0 ਤੋ ਲੈ ਕੇ 5 ਸਾਲ ਤੱਕ ਦੇ ਬੱਚਿਆਂ ਦੇ ਆਧਾਰ ਕਾਰਡ,ਨਾਮ ਬਦਲੀ ਕਰਵਾਉਣਾ, ਫੋਟੋ ਬਦਲਾਉਣੀ, ਘਰ ਦਾ ਐਡਰੈੱਸ ਬਦਲਣਾ, ਜਨਮ ਮਿਤੀ ਠੀਕ ਕਰਵਾਉਣੀ, ਮੋਬਾਇਲ ਨੰਬਰ ਠੀਕ ਕਰਵਾਉਣਾ, ਲਗਭਗ 125 ਦੇ ਕਰੀਬ ਆਧਾਰ ਕਾਰਡ ਕੈਂਪ ਵਿੱਚ ਬਣਾਏ ਗਏ । ਕੈਂਪ ਦੀ ਸਮਾਪਤੀ ਤੇ ਰਾਜ ਕੁਮਾਰ ਬਾਂਸਲ ਬਰਾਂਚ ਮੈਨੇਜਰ ਇੰਡਸਸਿੰਡ ਬੈਂਕ ਫਰੀਦਕੋਟ ਤੇ ਨਰਿੰਦਰ ਕੁਮਾਰ ਮੈਨੇਜਰ ਇੰਡਸਸਿੰਡ ਬੈਂਕ ਸਾਦਿਕ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਨਿਰਮਲਾ ਰਾਣੀ ਡਿਲਵਰੀ ਮੈਨੇਜਰ ਇੰਡਸਸਿੰਡ ਬੈਂਕ ਬ੍ਰਾਂਚ ਫਰੀਦਕੋਟ ਨੇ ਕੈਂਪ ਵਿੱਚ ਆਏ ਲੋਕਾਂ ਦੇ ਆਧਾਰ ਕਾਰਡ ਬਣਾਉਣ ਅਤੇ ਸੋਧ ਕਰਨ ਵਿੱਚ ਆਪਣੀ ਸੇਵਾ ਨਿਭਾਈ।ਇਸ ਮੌਕੇ ਤੇ ਸੁਰਿੰਦਰਪਾਲ ਸੇਠੀ ਪ੍ਰਧਾਨ ਵਪਾਰ ਮੰਡਲ ਸਾਦਿਕ ,ਮੀਤ ਪ੍ਰਧਾਨ ਸੰਜੀਵ ਕੁਮਾਰ ਚਾਵਲਾ, ਹਰਜੀਤ ਸਿੰਘ ਸਾਦਿਕ ਰਿਲੇਸਨਸਿਪ ਮੈਨੇਜਰ,ਪਿ੍ਤਪਾਲ ਸਿੰਘ ਢਿੱਲੋਂ,ਬਲਾਕ ਸੰਮਤੀ ਮੈਂਬਰ ਲਖਵਿੰਦਰ ਸਿੰਘ ਲੱਖਾ, ਗੁਰਮੀਤ ਸਿੰਘ,ਹਰਪੀ੍ਤ ਸਿੰਘ ਭੁੱਲਰ, ਲਖਵੀਰ ਸਿੰਘ ਲੱਖਾ ਚੈਅਰਮੈਨ ਐਸ ਸੀ ਸੈਲ ਵਿਕੀ ਨਰੂਲਾ,ਕਾਲਾ ਪੇਂਟਰ ਵੀ ਹਾਜਰ ਸਨ।