ਮਹਾਕਾਲ ਸਵਰਗ ਧਾਮ ਸੇਵਾ ਸੁਸਾਇਟੀ ਦਾ ਕੈਲੰਡਰ ਰਿਲੀਜ਼
ਮਹਾਂਕਾਲ ਸਵਰਗ ਧਾਮ ਸੇਵਾ ਸੁਸਾਇਟੀ ਨੇ ਨਵੇਂ ਸਾਲ ਤੇ ਰਿਲੀਜ਼ ਕੀਤਾ
Publish Date: Fri, 09 Jan 2026 04:41 PM (IST)
Updated Date: Sat, 10 Jan 2026 04:00 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਰੀਦਕੋਟ : ਅੱਜ ਕਿਲ੍ਹਾ ਮੁਬਾਰਕ ਚੌਂਕ ਫ਼ਰੀਦਕੋਟ ਵਿਖੇ ਮਹਾਂਕਾਲ ਸਵਰਗ ਧਾਮ ਸੇਵਾ ਸੁਸਾਇਟੀ ਫਰੀਦਕੋਟ ਨੇ ਡਾ.ਬਲਜੀਤ ਸ਼ਰਮਾ ਪ੍ਰਧਾਨ, ਅਸ਼ੋਕ ਭਟਨਾਗਰ ਚੇਅਰਮੈਨ ਦੀ ਰਹਿਨੁਮਾਈ ਹੇਠ ਨਵੇਂ ਸਾਲ ਦਾ ਕੈਲੰਡਰ ਰਿਲੀਜ਼ ਕੀਤਾ। ਇਸ ਕੈਲੰਡਰ ਇੰਦਰਜੀਤ ਸਿੰਘ ਬਰਾੜ ਸੂਬਾ ਮੀਤ ਪ੍ਰਧਾਨ ਪੀ.ਡਬਲਿਊ. ਡੀ.ਟੈਕਨੀਸ਼ੀਅਨ ਅਤੇ ਦਰਜਾ-ਚਾਰ ਮੁਲਾਜਮ ਯੂਨੀਅਨ (ਪੰਜਾਬ) ਦੀ ਮੌਜੂਦਗੀ ’ਚ ਰਿਲੀਜ਼ ਕੀਤਾ ਗਿਆ। ਇਸ ਸ਼ੁੱਭ ਅਵਸਰ ਮੌਕੇ ਮਹਾਂਕਾਲ ਸਵਰਗ ਧਾਮ ਸੁਸਾਇਟੀ ਫਰੀਦਕੋਟ ਦੇ ਮੈਂਬਰ ਹਾਜ਼ਰ ਸਨ। ਇਹ ਕੈਲੰਡਰ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਵੀਂ ਸ਼ਹੀਦੀ ਦਿਵਸ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਇੰਦਰਜੀਤ ਸਿੰਘ ਬਰਾੜ ਸੀਨੀਅਰ ਮੀਤ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਹਰਜਿੰਦਰ ਸਿੰਘ ਰਿਟਾਇਰਡ ਡੀ.ਐਸ.ਪੀ.,ਮੀਤ ਪ੍ਰਧਾਨ ਗੁਰਮੀਤ ਸਿੰਘ ਬੱਗੂ,ਖਜ਼ਾਨਚੀ ਪਰਮਜੀਤ ਸਿੰਘ ਪੰਮਾ, ਜੁਆਇੰਟ ਸਕੱਤਰ ਗੁਰਮੀਤ ਸਿੰਘ ਗਿੱਲ, ਪ੍ਰੈੱਸ ਸਕੱਤਰ ਇੰਦਰਜੀਤ ਸਿੰਘ ਬਰਾੜ, ਕਾਰਜਕਾਰਨੀ ਦੇ ਮੈਂਬਰ ਪੰਡਿਤ ਗਗਨ ਮਿਸ਼ਰਾ, ਰਿਟਾਇਰਡ ਏ.ਐੱਸ ਆਈ ਅਸ਼ੋਕ ਸ਼ਰਮਾ, ਐਮ.ਡੀ.ਗੇਰਾ,ਕੇ.ਪੀ. ਸਿੰਘ ਸਰਾਂ ਅਤੇ ਮਾਸਟਰ ਪਰਮ ਪਾਲ ਹਾਜ਼ਰ ਸਨ।