ਸੰਤੋਖ ਮਿਨਹਾਸ ਦੀ ਕਾਵਿ ਪੁਸਤਕ ਲੋਕ ਅਰਪਣ
ਯਾਦਗਾਰੀ ਹੋ ਨਿੱਬੜਿਆ 'ਸ਼ਬਦ-ਸਾਂਝ ਮੰਚ' ਦਾ ਸਾਹਿਤਕ ਸਮਾਗਮ
Publish Date: Mon, 23 Feb 2026 03:50 PM (IST)
Updated Date: Tue, 24 Feb 2026 04:01 AM (IST)

ਚਾਨਾ ਪੰਜਾਬੀ ਜਾਗਰਣ ਕੋਟਕਪੂਰਾ : ਕਲਾ ਅਤੇ ਸਾਹਿਤ ਨੂੰ ਸਮਰਪਿਤ ਮੰਚ ਸ਼ਬਦ-ਸਾਂਝ, ਕੋਟਕਪੂਰਾ ਵੱਲੋਂ ਸਥਾਨਕ ਬੀਪੀਈਓ ਦਫ਼ਤਰ-ਹਾਲ ਵਿਖੇ ਕਰਵਾਇਆ ਗਿਆ ਸਾਹਿਤਕ ਸਮਾਗਮ ਸਫ਼ਲ ਅਤੇ ਯਾਦਗਾਰੀ ਹੋ ਨਿੱਬੜਿਆ । ਮੰਚ ਦੇ ਜਨਰਲ ਸਕੱਤਰ ਕੁਲਵਿੰਦਰ ਵਿਰਕ ਨੇ ਇਸ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਾਗਮ ਵਿੱਚ ਅਮਰੀਕਾ ਵੱਸਦੇ ਪ੍ਰਵਾਸੀ ਸ਼ਾਇਰ ਸੰਤੋਖ ਮਿਨਹਾਸ ਦੀ ਕਾਵਿ-ਪੁਸਤਕ ਸ਼ਬਦ ਹੀ ਜੀਉ ਹੈ ਅਤੇ ਪੰਜਾਬੀ ਮੈਗਜ਼ੀਨ ਪੰਜਾਬੀਅਤ ਨੂੰ ਲੋਕ-ਅਰਪਿਤ ਕੀਤਾ ਗਿਆ । ਮੰਚ ਦੇ ਪ੍ਰਧਾਨ ਪ੍ਰੀਤ ਭਗਵਾਨ ਸਿੰਘ ਨੇ ਹਾਜ਼ਰੀਨ ਨੂੰ ਜੀ ਆਇਆ ਕਿਹਾ । ਕਿਤਾਬ ਉੱਪਰ ਪਰਚਾ ਡਾ. ਸਰਦੂਲ ਸਿੰਘ ਔਜਲਾ ਨੇ ਪੜ੍ਹਿਆ । ਚਿੰਤਕ ਅਤੇ ਉੱਘੇ ਕਵੀ ਪ੍ਰੋ. ਕੁਲਵੰਤ ਸਿੰਘ ਔਜਲਾ ਨੇ ਇਸ ਕਿਤਾਬ ਅਤੇ ਸੰਤੋਖ ਮਿਨਹਾਸ ਹੋਰਾਂ ਦੀ ਸ਼ਖਸ਼ੀਅਤ ਬਾਰੇ ਵਿਚਾਰ-ਚਰਚਾ ਕੀਤੀ । ਮੰਚ-ਸੰਚਾਲਨ ਦੀ ਜ਼ਿੰਮੇਵਾਰੀ ਸ਼ਾਇਰ ਕੁਲਵਿੰਦਰ ਵਿਰਕ ਨੇ ਬਾਖੂਬੀ ਨਿਭਾਈ। ਪੁਸਤਕ ਅਤੇ ਮੈਗਜ਼ੀਨ ਸਬੰਧੀ ਆਪਣੇ ਵਿਚਾਰ ਪੇਸ਼ ਕਰਦਿਆਂ ਸ਼੍ਰੀ ਸੰਤੋਖ ਮਿਨਹਾਸ ਹੋਰਾਂ ਨੇ ਆਪਣੀ ਸਿਰਜਣ-ਪ੍ਰਕਿਰਿਆ, ਪ੍ਰਵਾਸੀ ਜ਼ਿੰਦਗੀ ਅਤੇ ਨਵੇਂ ਕਵੀਆਂ ਦੀ ਕਵਿਤਾ ਬਾਰੇ ਵਿਚਾਰ ਸਾਂਝੇ ਕਰਦਿਆਂ ਆਪਣੀਆਂ ਚੋਣਵੀਆਂ ਕਵਿਤਾਵਾਂ ਵੀ ਸੁਣਾਈਆਂ । ਸਮਾਗਮ ਦੀ ਪ੍ਰਧਾਨਗੀ ਨਾਵਲਕਾਰ ਜੀਤ ਸਿੰਘ ਸੰਧੂ ਅਤੇ ਕਹਾਣੀਕਾਰ ਹਰਜਿੰਦਰ ਸਿੰਘ ਸੂਰੇਵਾਲੀਆ ਨੇ ਕੀਤੀ । ਸਮਾਗਮ ਦੇ ਦੂਜੇ ਪੜਾਅ ਦੌਰਾਨ ਇੱਕ ਵਿਸ਼ਾਲ ਕਵੀ-ਦਰਬਾਰ ਆਯੋਜਿਤ ਕੀਤਾ ਗਿਆ । ਜਿਸ ਵਿੱਚ ਇਲਾਕੇ ਦੇ ਨਾਮਵਰ ਸ਼ਾਇਰਾਂ ਅਤੇ ਕਵੀਆਂ ਨੇ ਆਪਣੀਆਂ ਖ਼ੂਬਸੂਰਤ ਰਚਨਾਵਾਂ ਸੁਣਾ ਕੇ ਸਮਾਰੋਹ ਨੂੰ ਚਾਰ ਚੰਨ ਲਗਾ ਦਿੱਤੇ । ਲੋਕ-ਗਾਇਕ ਜਗਸੀਰ ਜੀਦਾ ਨੇ ਆਪਣੀਆਂ ਬੋਲੀਆਂ ਰਾਹੀਂ ਸਮਾਗਮ ਨੂੰ ਸਿਖਰਾਂ ਤੇ ਪਹੁੰਚਾ ਦਿੱਤਾ । ਅਵਤਾਰ ਮੁਕਤਸਰੀ, ਕਰਨਜੀਤ ਦਰਦ, ਪ੍ਰੀਤ ਜੱਗੀ, ਨਾਹਰ ਸਿੰਘ ਗਿੱਲ, ਜਸਵੀਰ ਸ਼ਰਮਾ ਦੱਦਾਹੂਰ, ਮਾਸਟਰ ਲਾਭ ਸਿੰਘ ਡੋਡ, ਚਰਨਜੀਤ ਸਮਾਲਸਰ, ਬੂਟਾ ਪੈਰਿਸ, ਬਰਜਿੰਦਰ ਭਾਰਤੀ, ਭਿੰਦਰ ਘਣੀਏ ਵਾਲਾ, ਬਲਵਿੰਦਰ ਸਿੰਘ ਔਲਖ, ਗੁਰਬਚਨ ਸਿੰਘ ਬਰਾੜ, ਜਗਦੀਪ ਹਸਰਤ, ਪ੍ਰੋ ਬੀਰ ਇੰਦਰ ਸਰਾਂ, ਸ਼ਿਵਨਾਥ ਦਰਦੀ, ਲੋਕ-ਗਾਇਕ ਗੁਰਸੇਵਕ ਮਾਨ, ਹਰਸੰਗੀਤ ਸਿੰਘ ਅਤੇ ਬੱਬਲ ਗਿੱਲ ਆਦਿ ਸ਼ਾਇਰਾਂ/ਕਵੀਆਂ ਨੇ ਆਪਣੀਆਂ ਰਚਨਾਵਾਂ ਸੁਣਾ ਕੇ ਸਮਾਗਮ ਨੂੰ ਯਾਦਗਾਰੀ ਬਣਾ ਦਿੱਤਾ । ਅਖ਼ੀਰ ਵਿੱਚ ਨਾਵਲਕਾਰ ਜੀਤ ਸਿੰਘ ਸੰਧੂ ਨੇ ਸਭ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੰਚ ਦੇ ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀਰੱਤਾ, ਸਲਾਹਕਾਰ ਰਜਿੰਦਰ ਡਿੰਪਾ, ਗੁਰਬਚਨ ਭੁੱਲਰ, ਤ੍ਰਿਲੋਕ ਸਿੰਘ ਮਿਨਹਾਸ, ਜਸਵੰਤ ਜਸ, ਕੁਲਵੰਤ ਸਿੰਘ ਚਾਨੀ, ਇਕਬਾਲ ਸਿੰਘ ਮੰਘੇੜਾ, ਰਾਜਕੁਮਾਰੀ ਆਸ਼ਕਪ੍ਰੀਤ ਕੌਰ ਰੰਸ਼ਾਹੀ, ਆਦਿ ਸ਼ਖ਼ਸੀਅਤਾਂ ਵੀ ਹਾਜ਼ਰ ਸਨ।