ਲਾਇਨਜ਼ ਕਲੱਬ ਨੇ ਗਊਸ਼ਾਲਾ ’ਚ ਚਾਰੇ ਦੀ ਸੇਵਾ ਕੀਤੀ
ਲਾਇਨਜ਼ ਕਲੱਬ ਫਰੀਦਕੋਟ ਵੱਲੋਂ ਗਊਸ਼ਾਲਾ ਆਨੰਦੇਆਣਾ ਵਿਖੇ ਗੁੜ ਚੋਕਰ ਸੇਵਾ ਕੀਤੀ
Publish Date: Sat, 10 Jan 2026 03:22 PM (IST)
Updated Date: Sun, 11 Jan 2026 04:00 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫ਼ਰੀਦਕੋਟ : ਅੱਜ ਸਥਾਨਕ ਗਊਸ਼ਾਲਾ ਅਨੰਦਿਆਣਾ ਫਰੀਦਕੋਟ ਵਿਖੇ ਲਾਇਨਜ਼ ਕਲੱਬ ਫਰੀਦਕੋਟ ਵੱਲੋਂ ਸੀਨੀਅਰ ਮੈਂਬਰ ਰਜਨੀਸ਼ ਗਰੋਵਰ ਦੀ ਯੋਗ ਅਗਵਾਈ ਚ ਗੁੜ ਚੋਕਰ ਸੇਵਾ ਕੀਤੀ। ਇਸ ਚ ਗੁੜ ਚੋਕਰ ਤੋਂ ਇਲਾਵਾ ਹਰਾ- ਚਾਰਾ ਤੇ ਸਬਜੀਆਂ ਗਊਆਂ ਨੂੰ ਪੱਠੇ ਪਾਏ ਗਏ। ਇਸ ਸ਼ੁੱਭ ਅਵਸਰ ਤੇ ਰਜਨੀਸ਼ ਗਰੋਵਰ ਨੇ ਮੈਡਮ ਰੇਣੂ ਕੱਕੜ ਪਤਨੀ ਚੰਦਨ ਕੱਕੜ ਨੂੰ ਉਹਨਾਂ ਦੇ ਜਨਮ ਦਿਨ ਤੇ ਕਲੱਬ ਵੱਲੋ ਸ਼ੁੱਭ ਕਾਮਨਾਵਾਂ ਅਤੇ ਵਧਾਈਆ ਦਿੱਤੀਆਂ ਇਹ ਗੁੜ ਚੋਕਰ ਸੇਵਾ ਕੱਕੜ ਪ੍ਰੀਵਾਰ ਵੱਲੋ ਰੇਣੂ ਕੱਕੜ ਦੇ ਜਨਮ ਦਿਨ ਤੇ ਕੀਤੀ ਗਈ ਸੀ। ਇਸ ਮੌਕੇ ਲੁਕਿੰਦਰ ਸ਼ਰਮਾਂ ਕਿਹਾ ਕਿ ਗਊ ਦੀ ਸੇਵਾ ਅਤੇ ਸੰਭਾਲ ਹਰ ਕਿਸੇ ਦੇ ਕਰਮਾਂ ਚ ਨਹੀਂ ਆਉਂਦੀ ਗਊ ਦੀ ਸੇਵਾ ਭਾਰਤੀ ਸੰਸਕ੍ਰਿਤੀ ਦਾ ਸਨਮਾਨ ਹੈ ਅਗਰ ਸਹੀ ਸੋਚ ਅਤੇ ਸਹੀ ਨੀਅਤ ਨਾਲ ਗਊ ਦੀ ਸੇਵਾ ਕੀਤੀ ਜਾਵੇ ਤਾਂ ਫੇਰ ਤੁਹਾਡੇ ਆਰਥਿਕ ਢਾਂਚੇ ਵਿੱਚ ਵੀ ਪ੍ਰਭੂ ਦੀ ਬਖਸ਼ਿਸ਼ ਨਾਲ ਸੁਧਾਰ ਆਉਂਦਾ ਹੈ। ਇਸ ਸਮੇਂ ਕਲੱਬ ਦੇ ਮੈਂਬਰ ਗੁਰਬਚਨ ਸਿੰਘ ਗਿੱਲ, ਨਵਦੀਪ ਸਿੰਘ ਮੰਘੇੜਾ, ਮਦਨ ਮੁਖੀਜਾ, ਲੁਕਿੰਦਰ ਸ਼ਰਮਾ, ਕੇ.ਪੀ.ਸਿੰਘ ਸਰਾਂ,ਹਰਜੀਤ ਸਿੰਘ ਲੈਕਚਰਾਰ, ਐਡਵੋਕੇਟ ਸੁਨੀਲ ਚਾਵਲਾ, ਬਿੱਟੂ ਗਿੱਲ, ਦਯਾ ਸਿੰਘ ਸੰਧੂ, ਪੈਰੀਅਨ ਕੱਕੜ ਅਤੇ ਚੰਦਨ ਕੱਕੜ ਕਲੱਬ ਕੈਸ਼ੀਅਰ ਹਾਜ਼ਰ ਸਨ।