ਲਾਇਨਜ਼ ਕਲੱਬ ਫ਼ਰੀਦਕੋਟ ਨੇ ਕੰਬਲ ਤੇ ਟੋਪੀਆਂ ਵੰਡੀਆਂ
ਲਾਇਨਜ਼ ਕਲੱਬ ਫ਼ਰੀਦਕੋਟ ਨੇ ਸਰਦੀ ਦੇ ਮੌਸਮ ਨੂੰ ਵੇਖਦੇ ਹੋਏ ਕੰਬਲ ਅਤੇ ਟੋਪੀਆਂ ਵੰਡੀਆਂ
Publish Date: Fri, 09 Jan 2026 04:44 PM (IST)
Updated Date: Sat, 10 Jan 2026 04:00 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫ਼ਰੀਦਕੋਟ : ਲਾਇਨਜ਼ ਕਲੱਬ ਫ਼ਰੀਦਕੋਟ ਵੱਲੋਂ ਕਲੱਬ ਦੇ ਸੀਨੀਅਰ ਆਗੂ ਰਜਨੀਸ਼ ਗਰੋਵਰ, ਪ੍ਰਧਾਨ ਮੋਹਿਤ ਗੁਪਤਾ ਦੀ ਯੋਗ ਅਗਵਾਈ ਹੇਠ ਰੇਲਵੇ ਰੋਡ, ਨਵੀਂ ਦਾਣਾ ਮੰਡੀ, ਆਨੰਦੇਆਣਾ ਗਊਸ਼ਾਲਾ, ਪੁਲਾਂ ਤੇ ਸੁੱਤੇ ਲੋੜਵੰਦ ਲੋਕਾਂ ਨੂੰ 100 ਗਰਮ ਕੰਬਲ ਦਵਿੰਦਰ ਸਿੰਘ ਮਾਸਟਰ ਵਰਲਡ ਅਤੇ 100 ਟੋਪੀਆਂ ਕਲੱਬ ਦੇ ਕੈਸ਼ੀਅਰ ਚੰਦਨ ਕੱਕੜ ਦੇ ਸਹਿਯੋਗ ਨਾਲ ਵੰਡੇ ਗਏ। ਇਸ ਮੌਕੇ ਕਲੱਬ ਦੇ ਆਗੂ ਰਜਨੀਸ਼ ਗਰੋਵਰ, ਪ੍ਰਧਾਨ ਮੋਹਿਤ ਗੁਪਤਾ, ਕੈਸ਼ੀਅਰ ਚੰਦਨ ਕੱਕੜ, ਮਦਨ ਮੁਖੀਜਾ, ਗਰੀਸ਼ ਸੁਖੀਜਾ, ਲੈਕਚਰਾਰ ਹਰਜੀਤ ਸਿੰਘ ਨੇ ਮਿਲ ਕੇ ਕੰਬਲ ਅਤੇ ਟੋਪੀਆਂ ਵੰਡੇ। ਇਸ ਮੌਕੇ ਰਜਨੀਸ਼ ਗਰੋਵਰ ਅਤੇ ਪ੍ਰਧਾਨ ਮੋਹਿਤ ਗੁਪਤਾ ਨੇ ਦਵਿੰਦਰ ਸਿੰਘ ਮਾਸਟਰ ਵਰਲਡ, ਕੈਸ਼ੀਅਰ ਚੰਦਨ ਕੱਕੜ ਦਾ ਇਸ ਨੇਕ ਕਾਰਜ ਲਈ ਸਹਿਯੋਗ ਦੇਣ ਤੇ ਧੰਨਵਾਦ ਕਰਦਿਆਂ ਕਿਹਾ ਸਰਦੀ ਦੇ ਮੌਸਮ ਨੂੰ ਵੇਖਦਿਆਂ ਸਾਨੂੰ ਲੋੜਵੰਦ ਲੋਕਾਂ ਨੂੰ ਸਰਦੀ ਤੋਂ ਬਚਾਉਣ ਵਾਸਤੇ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕੜਾਕੇ ਦੀ ਸਰਦੀ ਅਤੇ ਧੁੰਦ ਦੇ ਕਹਿਰ ਕਾਰਨ ਸਾਡੇ ਬਹੁਤ ਸਾਰੇ ਭੈਣ-ਭਰਾ ਦੇ ਕੰਮ ਕਾਜ਼ ਵੀ ਪ੍ਰਭਾਵਿਤ ਹੋ ਜਾਂਦੇ ਹਨ। ਅਜਿਹੇ ਹਲਾਤਾਂ ’ਚ ਉਨ੍ਹਾਂ ਨੂੰ ਸਰਦੀ ਤੋਂ ਰਾਹਤ ਦੇਣ ਵਾਸਤੇ ਹਰ ਇਨਸਾਨ ਨੂੰ ਆਪਣੀ ਸਮਰੱਥਾ ਅਨੁਸਾਰ ਲੋੜਵੰਦਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਉਨ੍ਹਾਂ ਲੋੜਵੰਦਾਂ ਲੋਕਾਂ ਦੀ ਸਹਾਇਤਾ ਤੋਂ ਵਧੀਆ ਹੋਰ ਕੋਈ ਨੇਕ ਕਾਰਜ ਨਹੀਂ ਹੋ ਸਕਦਾ।