ਆਮ ਆਦਮੀ ਪਾਰਟੀ ਦੇ ਆਗੂਆਂ ਨੇ ਲੋਕਾਂ ਨਾਲ ਕੀਤੀ ਮੀਟਿੰਗ
ਆਮ ਆਦਮੀ ਪਾਰਟੀ ਦੇ ਆਗੂਆਂ ਨੇ ਲੋਕਾਂ ਨਾਲ ਕੀਤੀ ਮਿਲਣੀ
Publish Date: Thu, 16 Apr 2026 04:11 PM (IST)
Updated Date: Fri, 17 Apr 2026 04:00 AM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਸ਼ਹਿਰ ਦੇ ਅਮਨ ਨਗਰ ਵਿਖੇ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਛੋਟੇ ਭਰਾ ਐਡਵੋਕੇਟ ਬੀਰਇੰਦਰ ਸਿੰਘ ਨੇ ਗੁਰਿੰਦਰ ਸਿੰਘ ਚਾਨਾ ਦੀ ਅਗਵਾਈ ਹੇਠ ਲੋਕਾਂ ਨਾਲ ਮਿਲਾਪ ਕੀਤਾ ਅਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ, ਕੁਝ ਸਮੱਸਿਆਵਾਂ ਤੁਰੰਤ ਹੱਲ ਕੀਤੀਆਂ ਤੇ ਕੁਝ ਕੁ ਲੋਕਾਂ ਨੂੰ ਪੂਰਨ ਭਰੋਸਾ ਦਿੱਤਾ ਕਿ ਜਲਦ ਹੀ ਸਮੱਸਿਆਵਾਂ ਹੱਲ ਕਰ ਦਿੱਤੀਆਂ ਜਾਣਗੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਮਾਰਕੀਟ ਕਮੇਟੀ ਕੋਟਕਪੂਰਾ, ਮਨਜੀਤ ਸ਼ਰਮਾ ਜਿਲਾ ਜਨਰਲ ਸਕੱਤਰ ਸੋਸ਼ਲ ਮੀਡੀਆ, ਜਸਪ੍ਰੀਤ ਕੌਰ ਜੱਸੀ ਕਲਿਆਣ ਮਹਿਲਾ ਵੰਗ ਆਗੂ, ਜਸਵਿੰਦਰ ਸਿੰਘ ਬੱਬੂ ਸੋਸ਼ਲ ਮੀਡੀਆ, ਨਛੱਤਰ ਸਿੰਘ ਬਾਬਾ, ਕਿਰਪਾਲ ਸਿੰਘ ਟਕਸਾਲੀ ਵਰਕਰ, ਪ੍ਰੀਤਮ ਸਿੰਘ, ਲਖਵਿੰਦਰ ਸਿੰਘ ਢਿੱਲੋ ਸਮੇਤ ਸਰਬਜੀਤ ਸਿੰਘ ਰੰਧਾਵਾ, ਜਗਤਾਰ ਸਿੰਘ ਬਰਾੜ, ਪ੍ਰਿੰਸ ਅਰੋੜਾ ਬਿੱਲਾ, ਜਸਵੀਰ ਸਿੰਘ ਬਰਾੜ, ਸੁਭਾਸ਼ ਮਹਿਤਾ ਅਤੇ ਮਹੱਲੇ ਦੇ ਪਤਵੰਤੇ ਅਤੇ ਮੋਹਤਬਰ ਸੱਜਣ ਵੀ ਹਾਜ਼ਰ ਸਨ।