ਮੈਡੀਕਲ ਹਸਪਤਾਲ ਦੇ ਮਰੀਜ਼ਾਂ ਤੇ ਵਾਰਸਾਂ ਲਈ ਲੰਗਰ ਭੇਜਿਆ
ਮੈਡੀਕਲ ਹਸਪਤਾਲ ਦੇ ਮਰੀਜਾਂ ਅਤੇ ਵਾਰਸਾਂ ਵਾਸਤੇ ਲੰਗਰ ਭੇਜਿਆ
Publish Date: Fri, 16 Jan 2026 03:41 PM (IST)
Updated Date: Sat, 17 Jan 2026 04:01 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਗੁਰਦੁਆਰਾ ਮਾਤਾ ਖੀਵੀ ਜੀ ਚੈਰੀਟੇਬਲ ਟਰੱਸਟ ਫ਼ਰੀਦਕੋਟ ਵੱਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿੱਚ ਦਾਖ਼ਲ ਮਰੀਜਾਂ ਅਤੇ ਉਨ੍ਹਾਂ ਦੇ ਵਾਰਸਾਂ ਵਾਸਤੇ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ। ਗੁਰਦੁਆਰਾ ਮਾਤਾ ਖੀਵੀ ਜੀ ਦੇ ਸੇਵਾਦਾਰਾਂ ਵੱਲੋਂ ਹਰ ਰੋਜ਼ ਵੱਖ ਵੱਖ ਪਿੰਡਾਂ ਵਿੱਚੋਂ ਲੰਗਰ ਲਿਜਾਇਆ ਜਾਂਦਾ ਹੈ। ਹਰ ਮਹੀਨੇ ਦੀ 14 ਤਾਰੀਖ ਨੂੰ ਹਰੀਨੌ ਦੀ ਵਾਰੀ ਹੁੰਦੀ ਹੈ। ਇਸ ਮਹੀਨੇ ਲੰਗਰ ਦੀ ਸੇਵਾ ਪੌਹ ਮਹੀਨੇ ਦੇ ਸ਼ਹੀਦੀ ਦਿਹਾੜਿਆਂ ਅਤੇ ਮਾਘੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਸਵ: ਮਾਸਟਰ ਦਲੀਪ ਸਿੰਘ ਦੇ ਪੋਤਰੇ ਜਗਮੀਤ ਸਿੰਘ ਮੀਤਾ ਸਿੱਧੂ ਸਪੁੱਤਰ ਹਰਨੇਕ ਸਿੰਘ ਸਿੱਧੂ ਵੱਲੋਂ ਅਤੇ ਸਵ: ਜ਼ੋਰਾ ਸਿੰਘ ਦੇ ਪੋਤਰੇ ਸੁਖਜਿੰਦਰ ਸਿੰਘ ਸਿੱਧੂ ਸਪੁੱਤਰ ਮਹਿਮਾ ਸਿੰਘ ਸਿੱਧੂ ਤੇ ਮਹਿੰਦਰ ਸਿੰਘ ਦੀਪ ਵਾਲੇ ਦੇ ਪਰਿਵਾਰ ਵੱਲੋਂ ਸਬਜ਼ੀ, ਦਾਲ ਅਤੇ ਦਲੀਆਂ ਬਲਤੇਜ ਸਿੰਘ ਭੋਲਾ ਹਲਵਾਈ ਵੱਲੋਂ ਤਿਆਰ ਕੀਤਾ। ਮਾਈਆਂ ਬੀਬੀਆਂ ਰਾਹੀਂ ਬੜੀ ਸ਼ਰਧਾ ਭਾਵਨਾ ਨਾਲ ਲੰਗਰ ਤਿਆਰ ਕਰਵਾਇਆ ਗਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਕੁਲਵੰਤ ਸਿੰਘ ਪ੍ਰਧਾਨ, ਗੁਰਨੈਬ ਸਿੰਘ ਕਿਸਾਨ ਆਗੂ, ਗੇਜ ਰਾਮ ਭੌਰਾ, ਡਾ. ਗੁਰਮੀਤ ਸਿੰਘ ਧਾਲੀਵਾਲ, ਅੰਗਰੇਜ਼ ਸਿੰਘ ਗੋਰਾ, ਇਕਬਾਲ ਸਿੰਘ ਮੈਂਬਰ ਗੁਰਦੁਆਰਾ ਪ੍ਰਬੰਧਕ ਕਮੇਟੀ, ਜਗਪ੍ਰੀਤ ਸਿੰਘ ਸਿੱਧੂ, ਨਿਰਮਲਜੀਤ ਸਿੰਘ ਸਿੱਧੂ, ਹਰਵਿੰਦਰ ਸਿੰਘ ਸਿੱਧੂ, ਦੇਵਿੰਦਰ ਸਿੰਘ, ਬੋਹੜ ਸਿੰਘ ਠੇਕੇਦਾਰ, ਮਨਦੀਪ ਸਿੰਘ ਸਿੱਧੂ ਸਮੇਤ ਹੋਰ ਬਹੁਤ ਸਾਰੇ ਸੇਵਾਦਾਰ ਵੀ ਹਾਜ਼ਰ ਸਨ।