- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਲਾਨਾ ਖੇਡ ਸਮਾਰੋਹ 2026 ਮੌਕੇ ਲੜਕਿਆਂ ਵਿਚੋਂ ਲਖਵੀਰ ਸਿੰਘ ਅਤੇ ਲੜਕੀਆਂ ਵਿਚੋਂ ਲਵਵੀਰ ਕੌਰ ਸਰਵੋਤਮ ਐਥਲੀਟ ਵਜੋਂ ਸਨਮਾਨੇ ਗਏ

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਯੂਨੀਵਰਸਿਟੀ ਕਾਲਜ ਜੈਤੋ ਦਾ ਸਲਾਨਾ ਖੇਡ ਸਮਾਰੋਹ-2026 ਸਥਾਨਕ ਖੇਡ ਸਟੇਡੀਅਮ ਵਿਖੇ ਕਰਵਾਇਆ ਗਿਆ ਜਿਸ ਦੇ ਤਹਿਤ ਵੱਖ-ਵੱਖ ਅਥਲੈਟਿਕਸ ਮੁਕਾਬਲੇ ਕਰਵਾਏ ਗਏ। ਮੁੱਖ ਮਹਿਮਾਨ ਡਾ. ਸਤਨਾਮ ਸਿੰਘ, ਮੁਖੀ, ਫ਼ਿਜ਼ੀਕਲ ਐਜੂਕੇਸ਼ਨ ਵਿਭਾਗ, ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਸਨ। ਵਿਸ਼ੇਸ਼ ਮਹਿਮਾਨਾਂ ਵਿਚ ਪ੍ਰਸਿੱਧ ਅਥਲੈਟਿਕ ਕੋਚ ਦਵਿੰਦਰ ਬਾਬੂ, ਗੰਗਸਰ ਸਪੋਰਟਸ ਕਲੱਬ ਜੈਤੋ ਦੇ ਸਰਪ੍ਰਸਤ ਜਸਵਿੰਦਰ ਸਿੰਘ ਬਰਾੜ ਯੂ.ਐਸ.ਏ., ਵਿੱਤ ਸਕੱਤਰ ਅਮਰੀਕ ਸਿੰਘ ਅਤੇ ਪ੍ਰੋ. ਹਰਪ੍ਰੀਤ ਸਿੰਘ ਸ਼ਾਮਲ ਹੋਏ। ਸਮਾਗਮ ਵਿਚ ਸਭ ਤੋਂ ਪਹਿਲਾਂ ਮੁੱਖ ਮਹਿਮਾਨ ਵੱਲੋਂ ਕਾਲਜ ਦਾ ਝੰਡਾ ਲਹਿਰਾਇਆ ਗਿਆ। ਉਪਰੰਤ ਖਿਡਾਰੀਆਂ ਨੇ ਵੱਖ-ਵੱਖ ਆਜ਼ਾਦੀ ਘੁਲਾਟੀਆਂ ਦੇ ਨਾਵਾਂ ’ਤੇ ਬਣੇ ਹਾਊਸ ਮੁਤਾਬਕ ਮਾਰਚ-ਪਾਸਟ ਕੀਤਾ। ਮਸ਼ਾਲ ਦੀ ਰਸਮ ਅਤੇ ਖਿਡਾਰੀਆਂ ਵੱਲੋਂ ਖੇਡ ਭਾਵਨਾ ਦਾ ਸਤਿਕਾਰ ਕਰਦੇ ਹੋਏ ਖੇਡਾਂ ਵਿਚ ਭਾਗ ਲੈਣ ਦੀ ਸਹੁੰ ਚੁੱਕੀ। ਮਹਿਮਾਨਾਂ ਨੂੰ ਜੀ ਆਇਆਂ ਨੂੰ ਕਹਿਣ ਦੀ ਰਸਮ ਅਦਾ ਕਰਦਿਆਂ ਕਾਲਜ ਇੰਚਾਰਜ ਡਾ. ਸਮਰਾਟ ਖੰਨਾ ਨੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਐਥਲੈਟਿਕ ਈਵੈਂਟਸ ਵਿਚ ਭਾਗ ਦਾ ਲੈਣ ਦਾ ਸੁਨੇਹਾ ਦਿੱਤਾ। ਇਸ ਸਮਾਰੋਹ ਦੇ ਕਨਵੀਨਰ ਇੰਜੀ: ਅਰਸ਼ਦੀਪ ਬਰਾੜ ਅਤੇ ਕੋ-ਕਨਵੀਨਰ ਡਾ. ਨਵਪ੍ਰੀਤ ਸਿੰਘ ਸੰਧੂ ਸਨ। ਈਵੈਂਟਸ ਸਮੇਂ ਖ਼ੂਬਸੂਰਤ ਅਤੇ ਆਨੰਦਮਈ ਕਮੈਂਟਰੀ ਪੰਜਾਬੀ ਵਿਭਾਗ ਦੇ ਪ੍ਰੋ. ਰੁਪਿੰਦਰਪਾਲ ਸਿੰਘ ਧਰਮਸੋਤ ਅਤੇ ਡਾ. ਗੁਰਬਿੰਦਰ ਕੌਰ ਬਰਾੜ ਨੇ ਕੀਤੀ। ਸਹਿਯੋਗੀ ਪ੍ਰੋਫ਼ੈਸਰ ਸਹਿਬਾਨ ਵਿਚ ਡਾ. ਸੁਭਾਸ਼ ਚੰਦਰ, ਡਾ. ਰਾਜੀਵ ਕਪੂਰ, ਲਲਿਤ ਗਰਗ, ਅਭਿਤ ਜਿੰਦਲ, ਸੁਸ਼ਮਾ, ਸੰਗੀਤਾ ਸ਼ਰਮਾ, ਜਗਸੀਰ ਸਿੰਘ ਗਿੱਲ, ਅਮਨਦੀਪ ਸਿੰਘ, ਵਿਸ਼ਾਲ ਸਿੰਗਲਾ, ਡਾ. ਲਖਵਿੰਦਰ ਸਿੰਘ, ਰੀਨੂੰ, ਪਿੰਕੀ, ਸੁਮਨ, ਡਾ. ਰਮਨਦੀਪ ਕੌਰ, ਡਾ. ਜਸਵਿੰਦਰ ਕੌਰ, ਜਸ਼ਨਪ੍ਰੀਤ ਕੌਰ, ਮਹਿੰਦਰ ਕੌਰ, ਕਮਲਦੀਪ ਕੌਰ, ਸੀਮਾ ਦੇਵੀ, ਸ਼ੀਤਲ ਰਾਣੀ, ਰਿਪਨਦੀਪ, ਰਮਨਪ੍ਰੀਤ ਕੌਰ, ਈਸ਼ਾ, ਅਰਸ਼ਦੀਪ ਸ਼ਰਮਾ, ਅਮਨਦੀਪ ਕੌਰ, ਮਨਿੰਦਰ ਕੌਰ ਸ਼ਾਮਲ ਸਨ। ਨਾਨ-ਟੀਚਿੰਗ ਸਹਿਯੋਗੀਆਂ ਵਿਚ ਗੁਰਦੀਪ ਚੰਦ, ਇੰਜੀ: ਅਮਨਦੀਪ ਸ਼ਰਮਾ, ਇੰਜੀ: ਕਰਮਜੀਤ ਸਿੰਘ, ਕਰਮਜੀਤ ਕੌਰ, ਬਲਵਿੰਦਰ ਸਿੰਘ, ਗੁਰਦੀਪ ਸਿੰਘ ਕਾਉਣੀ, ਰਿਸ਼ੂ, ਜਗਸੀਰਪਾਲ, ਜਗਮੀਤ ਸਿੰਘ ਆਦਿ ਸ਼ਾਮਲ ਸਨ। ਐਥਲੈਟਿਕਸ ਮੁਕਾਬਲਿਆਂ ਦੌਰਾਨ ਸ਼ਾਟ ਪੁੱਟ (ਲੜਕੀਆਂ) ਵਿੱਚ ਪਹਿਲਾ ਸਥਾਨ ਸ਼ਿਵਾਨੀ (ਬੀ.ਏ. ਦੂਜਾ ਸਾਲ) ਨੇ ਹਾਸਲ ਕੀਤਾ। ਦੂਜਾ ਸਥਾਨ ਸੁਮਨਦੀਪ ਕੌਰ (ਬੀ.ਕਾਮ ਦੂਜਾ ਸਾਲ) ਨੂੰ ਮਿਲਿਆ ਅਤੇ ਤੀਜਾ ਸਥਾਨ ਕਮਲਪ੍ਰੀਤ ਕੌਰ (ਬੀ.ਏ. ਦੂਜਾ ਸਾਲ) ਨੇ ਪ੍ਰਾਪਤ ਕੀਤਾ। 200 ਮੀਟਰ ਦੌੜ (ਲੜਕੇ) ਵਿੱਚ ਪਹਿਲਾ ਸਥਾਨ ਲਖਵੀਰ ਸਿੰਘ ਰਾਮੇਆਣਾ (ਬੀ.ਏ. ਤੀਜਾ ਸਾਲ) ਨੇ ਹਾਸਲ ਕੀਤਾ। ਦੂਜਾ ਸਥਾਨ ਸੰਦੀਪ ਸਿੰਘ (ਬੀ.ਏ. ਪਹਿਲਾ ਸਾਲ) ਨੂੰ ਮਿਲਿਆ ਅਤੇ ਤੀਜਾ ਸਥਾਨ ਹਨੂੰਮਾਨ (ਬੀ.ਕਾਮ ਪਹਿਲਾ ਸਾਲ) ਨੇ ਪ੍ਰਾਪਤ ਕੀਤਾ। 200 ਮੀਟਰ ਦੌੜ (ਲੜਕੀਆਂ) ਵਿੱਚ ਪਹਿਲਾ ਸਥਾਨ ਲੱਛਮੀ (ਬੀ.ਏ. ਦੂਜਾ ਸਾਲ) ਨੇ ਹਾਸਲ ਕੀਤਾ। ਦੂਜਾ ਸਥਾਨ ਲਵਵੀਰ (ਬੀ.ਏ. ਪਹਿਲਾ ਸਾਲ) ਅਤੇ ਤੀਜਾ ਸਥਾਨ ਰਾਜਵੀਰ (ਬੀ.ਏ. ਪਹਿਲਾ ਸਾਲ) ਨੂੰ ਮਿਲਿਆ। ਸ਼ਾਟ ਪੁੱਟ (ਲੜਕੇ) ਵਿੱਚ ਪਹਿਲਾ ਸਥਾਨ ਨਵਜੋਤ ਸਿੰਘ (ਬੀ.ਏ. ਪਹਿਲਾ ਸਾਲ) ਨੇ ਪ੍ਰਾਪਤ ਕੀਤਾ। ਦੂਜਾ ਸਥਾਨ ਅਕਾਸ਼ਦੀਪ ਸਿੰਘ (ਬੀ.ਏ. ਪਹਿਲਾ ਸਾਲ) ਨੂੰ ਮਿਲਿਆ ਅਤੇ ਤੀਜਾ ਸਥਾਨ ਗੁਰਜੀਤ ਸਿੰਘ (ਪੀ.ਜੀ.ਡੀ.ਸੀ.ਏ. ਸਮੈਸਟਰ–ਦੂਜਾ) ਨੇ ਹਾਸਲ ਕੀਤਾ। ਡਿਸਕਸ ਥਰੋ (ਲੜਕੇ) ਵਿੱਚ ਪਹਿਲਾ ਸਥਾਨ ਗੁਰਵਿੰਦਰ ਸਿੰਘ (ਬੀ.ਕਾਮ ਤੀਜਾ ਸਾਲ) ਨੇ ਪ੍ਰਾਪਤ ਕੀਤਾ। ਦੂਜਾ ਸਥਾਨ ਕੰਵਰਪਾਲ ਸਿੰਘ (ਬੀ.ਏ. ਦੂਜਾ ਸਾਲ) ਨੂੰ ਮਿਲਿਆ ਅਤੇ ਤੀਜਾ ਸਥਾਨ ਗੁਰਜੀਤ ਸਿੰਘ (ਪੀ.ਜੀ.ਡੀ.ਸੀ.ਏ. ਸੈਮਸਟਰ–ਦੂਜਾ) ਨੇ ਹਾਸਲ ਕੀਤਾ। ਲੜਕਿਆਂ ਦੀ ਰੀਲੇਅ ਵਿੱਚ ਪਹਿਲਾ ਸਥਾਨ ਸਲਮਾਨ, ਗੁਰਵਿੰਦਰ, ਗੁਰਸ਼ਵਿੰਦਰ ਸਿੰਘ ਅਤੇ ਕੁਲਦੀਪ ਸਿੰਘ ਨੇ ਪ੍ਰਾਪਤ ਕੀਤਾ। ਦੂਜੇ ਸਥਾਨ ਤੇ ਜਸ਼ਨ ਸ਼ਰਮਾ, ਹਰਪ੍ਰੀਤ, ਸਤਨਾਮ ਅਤੇ ਪ੍ਰਿੰਸ ਰਹੇ। ਤੀਜੇ ਸਥਾਨ ਤੇ ਅਜ਼ੀਜ਼, ਲਖਵੀਰ, ਕਰਨ ਅਤੇ ਮਨਦੀਪ ਰਹੇ। ਲੜਕੀਆਂ ਦੀ ਰੀਲੇਅ ਵਿੱਚ ਪਹਿਲਾ ਸਥਾਨ ਸ਼ਿਵਾਨੀ, ਰਾਜਵੀਰ, ਡਿੰਪਲ ਅਤੇ ਸਾਵਨਪ੍ਰੀਤ ਨੇ ਹਾਸਲ ਕੀਤਾ। ਇਸੇ ਤਰ੍ਹਾਂ ਬਾਕੀ ਦੇ ਐਥਲੈਟਿਕ ਈਵੈਂਟਾਂ ਵਿਚ ਪੁਜ਼ੀਸ਼ਨਾਂ ਵਾਲੇ ਐਥਲੀਟਾਂ ਨੂੰ ਮੈਡਲ ਪਾ ਕੇ ਸਨਮਾਨਤ ਕੀਤਾ ਗਿਆ। ਬੈਸਟ ਐਥਲੀਟ ਵਜੋਂ ਲਖਵੀਰ ਸਿੰਘ (ਲੜਕੇ) ਅਤੇ ਲਵਵੀਰ ਕੌਰ (ਲੜਕੀਆਂ) ਨੂੰ ਸਨਮਾਨਿਤ ਕੀਤਾ ਗਿਆ।