ਗੋਪਾਲ ਕਿ੍ਸਨ ਪ੍ਰਧਾਨ ਤੇ ਪੰਕਜ ਅਗਰਵਾਲ ਸਕੱਤਰ ਚੁਣੇ
ਸ੍ਰੀ ਬਾਲਾ ਜੀ ਕਲੋਨੀ ਦੇ ਸਰਵਸੰਮਤੀ ਨਾਲ ਪ੍ਰਧਾਨ ਗੋਪਾਲ ਕਿ੍ਸਨ ਗਰਗ ਗੋਲਡੀ ਤੇ ਸਕੱਤਰ ਪੰਕਜ ਅਗਰਵਾਲ ਚੁਣੇ ਗਏ
Publish Date: Thu, 12 Feb 2026 03:31 PM (IST)
Updated Date: Fri, 13 Feb 2026 04:00 AM (IST)

ਵਿਕਾਸ ਗਰਗ ਪੰਜਾਬੀ ਜਾਗਰਣ ਫਰੀਦਕੋਟ : ਸ੍ਰੀ ਬਾਲਾਜੀ ਕਲੋਨੀ ਦੇ ਵਸਨੀਕਾਂ ਦੀ ਇੱਕ ਮੀਟਿੰਗ ਪਰਵੀਨ ਕੁਮਾਰ ਗੋਇਲ (ਹੈਪੀ) ਦੇ ਨਿਵਾਸ ਸਥਾਨ ‘ਤੇ ਹੋਈ। ਮੀਟਿੰਗ ਚ ਅਰਵਿੰਦ ਗੁਪਤਾ ਸਾਹ, ਗੌਤਮ ਬਾਂਸਲ,ਗੋਪਾਲ ਕਿ੍ਸਨ ਗਰਗ, ਕਮਲਦੀਪ ਜੈਨ, ਡਾ. ਪਰਵੀਨ ਗੁਪਤਾ, ਪਰਵੀਨ ਗੋਇਲ ਹੈਪੀ,ਅਜੈ ਜੈਨ,ਪ੍ਰਦੀਪ ਜੈਨ,ਕਸਮੀਰ ਲਾਲ, ਪੰਕਜ ਅਗਰਵਾਲ ਅਤੇ ਨਰੇਸ ਬਾਂਸਲ ਸਾਮਲ ਹੋਏ। ਇਸ ਮੀਟਿੰਗਚ ਸ੍ਰੀ ਗੋਪਾਲ ਕਿ੍ਰਸਨ ਗਰਗ (ਗੋਲਡੀ) ਐਡਵੋਕੇਟ ਨੂੰ ਸਰਬਸੰਮਤੀ ਨਾਲ ਸ੍ਰੀ ਬਾਲਾ ਜੀ ਕਲੋਨੀ ਵੈਲਫੇਅਰ ਸੋਸਾਇਟੀ ਦਾ ਪ੍ਰਧਾਨ ਚੁਣਿਆ ਗਿਆ ਅਤੇ ਸ੍ਰੀ ਪੰਕਜ ਅਗਰਵਾਲ ਨੂੰ ਸਕੱਤਰ ਚੁਣਿਆ ਗਿਆ। ਸ੍ਰੀ ਗੋਪਾਲ ਕਿ੍ਰਸਨ ਗਰਗ ਨੂੰ ਆਪਣੀ ਕਾਰਜਕਾਰਨੀ ਚੁਣਨ ਦਾ ਅਧਿਕਾਰ ਦਿੱਤਾ ਗਿਆ। ਕਲੋਨੀ ਨਿਵਾਸੀਆਂ ਨੂੰ ਦਰਪੇਸ ਸਮੱਸਿਆਵਾਂ ਦੇ ਹੱਲ ਅਤੇ ਕਲੋਨੀ ਦੇ ਵਿਕਾਸ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਚੌਕੀਦਾਰ ਦੀਆਂ ਸੇਵਾਵਾਂ ਨੂੰ ਜਾਰੀ ਰੱਖਣ ਲਈ ਜਨਵਰੀ 2026 ਤੋਂ ਜੂਨ 2026 ਤੱਕ ਹਰੇਕ ਘਰ ਤੋਂ 1,000 ਦਾ ਯੋਗਦਾਨ ਇਕੱਠਾ ਕਰਨ ਦਾ ਫੈਸਲਾ ਕੀਤਾ ਗਿਆ ਸੀ। ਇਸ ਦੀ ਬਕਾਇਆ ਰਕਮ ਦੀ ਸਮੀਖਿਆ ਕੀਤੀ ਗਈ। ਕਲੋਨੀ ਨਿਵਾਸੀਆਂ ਜਿਨ੍ਹਾਂ ਨੇ ਇਸ ਵਾਰ ਜਾਂ ਪਿਛਲੀ ਵਾਰ ਯੋਗਦਾਨ ਨਹੀਂ ਪਾਇਆ, ਜਾਂ ਜਿਨ੍ਹਾਂ ਨੇ ਪਹਿਲਾਂ ਕਦੇ ਯੋਗਦਾਨ ਨਹੀਂ ਪਾਇਆ, ਨੂੰ ਇਸ ਵਾਰ ਅਜਿਹਾ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ। ਸਾਰੇ ਕਲੋਨੀ ਨਿਵਾਸੀਆਂ ਨੂੰ ਬੇਨਤੀ ਕੀਤੀ ਕਿ ਉਹ 15 ਫਰਵਰੀ ਤੱਕ ਆਪਣੇ ਨਿਰਧਾਰਤ ਗਲੀ ਮੈਂਬਰਾਂ ਜਾਂ ਨਰੇਸ ਬਾਂਸਲ , # ਨੰਬਰ 30 ਕੋਲ ਆਪਣਾ ਯੋਗਦਾਨ ਜਮ੍ਹਾ ਕਰਵਾਉਣ।