ਕੋਟਕਪੂਰਾ ਵਿਸ਼ਵਾਸ ਲਾਇਨਜ਼ ਕਲੱਬ ਨੇ ਕੀਤਾ ਪੰਜ ਅਧਿਆਪਕਾਂ ਦਾ ਸਨਮਾਨ
ਕੋਟਕਪੂਰਾ ਵਿਸ਼ਵਾਸ ਲਾਇਨਜ਼ ਕਲੱਬ ਨੇ ਕੀਤਾ ਪੰਜ ਅਧਿਆਪਕਾਂ ਦਾ ਸਨਮਾਨ
Publish Date: Sun, 06 Oct 2024 03:47 PM (IST)
Updated Date: Sun, 06 Oct 2024 03:50 PM (IST)
ਕੋਟਕਪੂਰਾ ਵਿਸ਼ਵਾਸ ਲਾਇਨਜ਼ ਕਲੱਬ ਨੇ ਕੀਤਾ ਪੰਜ ਅਧਿਆਪਕਾਂ ਦਾ ਸਨਮਾਨ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਅੰਤਰਰਾਸ਼ਟਰੀ ਅਧਿਆਪਕ ਦਿਵਸ ਮੌਕੇ ਕੋਟਕਪੂਰਾ ਵਿਸ਼ਵਾਸ ਲਾਇਨਜ਼ ਕਲੱਬ ਵੱਲੋਂ ਸਾਗਰ ਢਾਬਾ ਤੇ ਅਧਿਆਪਕ ਸਨਮਾਨ ਸਮਾਗਮ ਕਰਵਾਇਆ ਗਿਆ। ਸੰਦੀਪ ਸਿੰਘ ਧਾਲੀਵਾਲ ਰਾਜ ਸੂਚਨਾ ਕਮਿਸ਼ਨਰ ਮੁੱਖ ਮਹਿਮਾਨ ਦੇ ਤੌਰ ’ਤੇ ਹਾਜ਼ਰ ਹੋਏ। ਐਡਵੋਕੇਟ ਚਰਨਜੀਤ ਸਿੰਘ ਸਿਡਾਨਾ ਸਕੱਤਰ ਵੱਲੋਂ ਮਾਸਟਰ ਆਫ ਸੈਰੇਮਨੀ ਦੀ ਭੂਮਿਕਾ ਨਿਭਾਉਂਦੇ ਕਲੱਬ ਆਹੁਦੇਦਾਰਾਂ ਨੂੰ ਸਟੇਜ ’ਤੇ ਬੁਲਾਇਆ ਗਿਆ। ਐੱਮਜੇਐੱਫ ਲਾਇਨ ਗੁਰਦੀਪ ਸਿੰਘ, ਲਾਇਨ ਗੁਰਵੀਰਕਰਨ ਸਿੰਘ ਢਿੱਲੋਂ ਜ਼ੋਨ ਚੇਅਰਮੈਨ, ਲਾਇਨ ਰਜਿੰਦਰ ਸਿੰਘ ਸਰਾਂ, ਰੀਜਨ ਐਡਮਨਿਸਟਰੇਟਰ, ਐਡਵੋਕੇਟ ਲਾਇਨ ਸੁਰਿੰਦਰ ਸਿੰਘ ਰੀਜਨ ਚੇਅਰਮੈਨ ਵੱਲੋਂ ਅੰਤਰਰਾਸ਼ਟਰੀ ਅਧਿਆਪਕ ਦਿਵਸ ਮਨਾਉਣ ਦੀ ਮਹੱਤਤਾ ਬਾਰੇ ਵੇਰਵੇ ਸਹਿਤ ਜਾਣਕਾਰੀ ਦਿੰਦੇ ਹੋਏ ਚੁਣੇ ਗਏ ਅਧਿਆਪਕਾਂ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਗਿਆ। ਇਸ ਮੌਕੇ ਚਰਨਜੀਤ ਕੁਮਾਰ ਸਾਇੰਸ ਟੀਚਰ, ਗੁਰਨੇਕ ਸਿੰਘ ਜਟਾਣਾ, ਮੁੱਖ ਅਧਿਆਪਕ ਰੋਮਿਕਾ ਇੰਗਲਿਸ਼ ਮਿਸਟਰੈੱਸ, ਸ਼ੀਤਲ ਸਿੰਗਲਾ ਲੈਕਚਰਰ, ਨਵਦੀਪ ਕੌਰ ਹੋਮ ਸਾਇੰਸ ਅਧਿਆਪਕ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਪਰਮਿੰਦਰ ਸਿੰਘ ਤੱਗੜ ਪ੍ਰਿੰਸੀਪਲ ਜੈਤੋ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਰਛਪਾਲ ਸਿੰਘ ਭੁੱਲਰ ਪ੍ਰਧਾਨ ਵੱਲੋਂ ਆਏ ਮਹਿਮਾਨਾਂ ਤੇ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਸਮੇਂ ਲਾਈਨ ਸ਼ਸ਼ੀ ਚੋਪੜਾ, ਲਾਈਨ ਡਾ. ਰਵਿੰਦਰ ਪਾਲ ਕੋਛੜ, ਲਾਇਨ ਸੁਖਵਿੰਦਰ ਸਿੰਘ ਹੈਲੀ, ਲਾਈਨ ਸੁਖਵਿੰਦਰ ਸਿੰਘ ਡੀਸੀ, ਜਗਸੀਰ ਸਿੰਘ , ਲਾਇਨ ਤੇਜ ਸਿੰਘ ਸਰਪੰਚ ਤੋਂ ਇਲਾਵਾ ਹੋਰ ਲਾਇਨ ਮੈਂਬਰ ਆਦਿ ਹਾਜ਼ਰ ਸਨ।