ਕਿਸਾਨ ਯੂਨੀਅਨ ਸਿੱਧੂਪੁਰ ਨੇ ਕੀਤਾ ਵਿਚਾਰ ਵਟਾਂਦਰਾ
ਭਾਰਤੀ ਲੋਕਾਂ ਦੇ ਹਿੱਤਾਂ ਦਾ ਖਿਆਲ ਰੱਖਦਿਆਂ ਵਿਸ਼ੇਸ਼ ਤੌਰ ਤੇ ਖੇਤੀ ਸੈਕਟਰ ਨੂੰ ਬਚਾਇਆ ਜਾਵੇ: ਗਮਦੂਰ ਸਿੰਘ
Publish Date: Fri, 13 Feb 2026 03:19 PM (IST)
Updated Date: Sat, 14 Feb 2026 04:00 AM (IST)

ਅਰਸ਼ਦੀਪ ਸੋਨੀ ਪੰਜਾਬੀ ਜਾਗਰਣ, ਸਾਦਿਕ : ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਫਰੀਦਕੋਟ ਦੀ ਪਲੇਠੀ ਮੀਟਿੰਗ ਬਲਾਕ ਪ੍ਰਧਾਨ ਸਰਬਜੀਤ ਸਿੰਘ ਝੋਕ ਸਰਕਾਰੀ ਦੀ ਪ੍ਰਧਾਨਗੀ ਹੇਠ ਸਾਦਿਕ ਵਿਖੇ ਹੋਈ।ਜਿਸ ਵਿੱਚ ਜਿਲਾ ਕਨਵੀਨਰ ਗਮਦੂਰ ਸਿੰਘ ਸੰਗਰਾਹੂਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਮੀਟਿੰਗ ਵਿੱਚ ਆਮ ਕਿਸਾਨ ਭਰਾਵਾਂ ਤੋਂ ਜਥੇਬੰਦੀ ਦੇ ਸਹਿਯੋਗ ਦੀ ਮੰਗ ਕਰਦਿਆਂ ਸਾਦਿਕ ਤੇ ਫਰੀਦਕੋਟ ਜ਼ਿਲ੍ਹੇ ਦੇ ਲੋਕਾਂ ਦੁਆਰਾ ਬੇਨਤੀ ਕੀਤੀ ਗਈ ਕਿ ਨਵੀਂ ਜਥੇਬੰਦੀ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ। ਸਰਬਜੀਤ ਸਿੰਘ ਝੋਕ ਸਰਕਾਰੀ ਅਤੇ ਗੁਰਜੰਟ ਸਿੰਘ ਸਾਦਿਕ ਨੇ ਆਪਣੇ ਸਾਂਝੇ ਬਿਆਨ ਵਿੱਚ ਕਿਹਾ ਪਿੰਡਾਂ ਵਿੱਚ ਨਵੀਆਂ ਇਕਾਈਆਂ ਬਣਾਈਆਂ ਜਾਣਗੀਆਂ।ਜ਼ਿਲ੍ਹਾ ਕਨਵੀਨਰ ਗਮਦੂਰ ਸਿੰਘ ਸੰਗਰਾਹੂਰ,ਨਿਰਭੈ ਸਿੰਘ ਗੁੱਜਰ ਅਤੇ ਜਸਦੇਵਪਾਲ ਸਿੰਘ ਚੱਕਸਹੂ ਜ਼ਿਲਾ ਕਿਸਾਨ ਆਗੂਆਂ ਨੇ ਆਪਣੇ ਬਿਆਨ ਵਿੱਚ ਸੈਂਟਰ ਸਰਕਾਰ ਤੋਂ ਮੰਗ ਕੀਤੀ ਕਿ ਟਰੰਪ ਸਰਕਾਰ ਤੋਂ ਦਬਾਅ ਮੁਕਤ ਹੋ ਕੇ ਭਾਰਤੀ ਲੋਕਾਂ ਦੇ ਹਿੱਤਾਂ ਦਾ ਖਿਆਲ ਰੱਖਦਿਆਂ ਵਿਸ਼ੇਸ਼ ਤੌਰ ਤੇ ਖੇਤੀ ਸੈਕਟਰ ਨੂੰ ਬਚਾਇਆ ਜਾਵੇ। ਅਮਰੀਕਾ ਦੇਸ਼ ਦੀਆਂ ਵਸਤਾਂ ਦਾਲਾਂ,ਬੀਜ, ਅਨਾਜ, ਦੁੱਧ, ਘਿਓ ਵਗੈਰਾ ਭਾਰਤ ਵਿੱਚ ਨਾ ਲਿਆਂਦਾ ਜਾਵੇ। ਕਿਉਂਕਿ ਦੇਸ਼ ਦਾ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਝੱਲ ਰਿਹਾ ਹੈ। ਜੋ ਕਿ ਸੈਕਟਰ ਸਰਕਾਰਾ ਦੀਆਂ ਮਾੜੀਆਂ ਨੀਤੀਆਂ ਅਤੇ ਚਾਲਾਂ ਦਾ ਸ਼ਿਕਾਰ ਹੋ ਚੁੱਕਾ ਹੈ। ਇਸ ਮੌਕੇ ਰਣਧੀਰ ਸਿੰਘ ਝੋਕ ਸਰਕਾਰੀ,ਸੋਨੀ ਸਾਦਿਕ ਫਰੈਡਜ਼ ਸਟੂਡੀਓ , ਸਿਕੰਦਰ ਸਿੰਘ ਰੁਮਾਣਾ , ਗੁਰਜੰਟ ਸਿੰਘ ਸਾਦਿਕ, ਗੁਰਸੇਵਕ ਸਿੰਘ ਸਿਬੀਆ ਢਿੱਲਵਾਂ ਖੁਰਦ, ਡਾਕਟਰ ਬਿੰਦਰ ਸਿੰਘ ਕਾਉਣੀ ਆਦਿ ਹਾਜ਼ਰ ਸਨ।